ਖਰੜ : ਲਾਇਨਜ਼ ਇੰਟਰਨੈਸ਼ਨਲ ਡਿਸਟ੍ਰਿਕਟ-321 ਐਫ ਤਹਿਤ ਕੰਮ ਕਰ ਰਹੇ ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਆਪਣੇ ਸਮਾਜ ਸੇਵੀ ਕੰਮਾਂ ਦੀ ਲੜੀ ਤਹਿਤ ਵਾਤਾਵਰਣ ਦੀ ਸ਼ੁੱਧਤਾਂ ਲਈ ਸਬ ਡਵੀਜ਼ਨਲ ਹਸਪਤਾਲ ਖਰੜ ਦੇ ਕੈਂਪਸ ਵਿਚ ਪੌਦੇ ਲਗਾਏ। ਸਬ ਡਵੀਜ਼ਨਲ ਹਸਪਤਾਲ ਖਰੜ ਦੇ ਐਸ.ਐਮ.ਓ. ਡਾ. ਸਰੀਤਾ ਵਲੋਂ ਹਸਪਤਾਲ ਦੇ ਕੈਂਪਸ ਵਿਚ ਪੌਦਾ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਕਲੱਬ ਵਲੋਂ ਹਸਪਤਾਲ ਕੈਂਪਸ ਵਿਚ ਛਾਂ ਦਾਰ, ਮੈਡੀਕੇਟਿਡ, ਫੁੱਲਦਾਰ ਸਮੇਤ ਵੱਖ ਵੱਖ ਪ੍ਰਕਾਰ ਦੇ 80 ਪੌਦੇ ਲਗਾਏ ਗਏ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਨਾਲ ਇਨ੍ਹਾਂ ਦੇ ਵੱਡੇ ਦਰੱਖਤ ਹੋਣ ਨਾਲ ਅਸੀ ਵਾਤਾਵਰਣ ਦੀ ਸ਼ੁੱਧਤਾਂ ਲਈ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਾਂ। ਪ੍ਰੋਜੈਕਟ ਚੇਅਰਮੈਨ ਮਨਿੰਦਰ ਸਿੰਘ ਨੇ ਦਸਿਆ ਕਿ ਜਲਦੀ ਹੀ ਹੋਰ ਥਾਵਾਂ ਤੇ ਪੌਦੇ ਲਗਾਏ ਜਾਣਗੇ। ਇਸ ਮੌਕੇ ਡਾ. ਹਰਜੋਤ ਕੌਰ, ਦਰਸ਼ਨ ਕੌਰ ਨਰਸਿੰਗ ਸਿਸਟਰ, ਜਸਵਿੰਦਰ ਕੌਰ, ਜੋਨ ਚੇਅਰਮੈਨ ਹਰਬੰਸ ਸਿੰਘ, , ਜੋਨ ਕਲੱਬ ਦੇ ਡਾਇਰੈਕਟਰ ਸੰਜੀਵ ਕੁਮਾਰ ਗਰਗ, ਗੁਰਮੁੱਖ ਸਿੰਘ ਮਾਨ, ਮਨਿੰਦਰ ਸਿੰਘ, ਗੁਰਿੰਦਰ ਸਿੰਘ, ਗੁਰਮੇਲ ਸਿੰਘ, ਅਵਤਾਰ ਸਿੰਘ , ਪਰਮਜੀਤ ਸਿੰਘ, ਬਲਵਿੰਦਰ ਕੁਮਾਰ ਸਮੇਤ ਹਸਪਤਾਲ ਦੇ ਸਟਾਫ ਮੈਂਬਰ ਹਾਜ਼ਰ ਸਨ।