ਨਵਾਂਸ਼ਹਿਰ : ਸ਼ਹੀਦ ਭਗਤ ਸਿੰਘ ਨਗਰ ਦੇ ਪੱਤਰਕਾਰ ਹਰਵਿੰਦਰ ਸਿੰਘ ਦਾ ਜਨਮਦਿਨ ਅੱਜ ਵਾਤਾਵਰਨ ਦੀ ਸੰਭਾਲ ਨੂੰ ਸਮਰਪਿਤ ਕਰਦਿਆਂ ਇੱਕ ਵਿਸ਼ੇਸ਼ ਪੌਦੇ ਲਗਾਉਣ ਦੀ ਮੁਹਿੰਮ ਨਾਲ ਮਨਾਇਆ ਗਿਆ। ਇਸ ਮੌਕੇ'ਤੇ ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਆਈ ਪੀ ਐਸ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਆਪਣੇ ਕਰ-ਕਮਲਾਂ ਨਾਲ ਪੌਦਾ ਲਗਾ ਕੇ ਵਾਤਾਵਰਨ ਦੀ ਸ਼ੁੱਧਤਾ ਦਾ ਸੁਨੇਹਾ ਦਿੱਤਾ। ਇਸ ਮੌਕੇ ਪੱਤਰਕਾਰ ਹਰਵਿੰਦਰ ਸਿੰਘ ਨੂੰ ਜਨਮਦਿਨ ਦੀਆਂ ਮੁਬਾਰਕਬਾਦਾਂ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਨੇ ਕਿਹਾ, "ਜਨਮਦਿਨ ਵਰਗੇ ਖ਼ਾਸ ਦਿਨਾਂ 'ਤੇ ਬੂਟੇ ਲਗਾ ਕੇ ਸਮਾਜ ਨੂੰ ਹਰਿਆ-ਭਰਿਆ ਬਣਾਉਣ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਅਤੇ ਪ੍ਰੇਰਨਾਦਾਇਕ ਹੈ। ਧਰਤੀ ਨੂੰ ਪ੍ਰਦੂਸ਼ਣਮੁਕਤ ਅਤੇ ਨਵਾਂਸ਼ਹਿਰ ਨੂੰ ਹਰਾ-ਭਰਾ ਰੱਖਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਪ੍ਰੈਸ ਕਲੱਬ ਵੱਲੋਂ ਚਲਾਈ ਜਾ ਰਹੀ ਵਾਤਾਵਰਨ ਬਚਾਓ ਮੁਹਿੰਮ ਇੱਕ ਸ਼ਾਨਦਾਰ ਪਹਿਲਕਦਮੀ ਹੈ ਅਤੇ ਪੰਜਾਬ ਪੁਲਿਸ ਇਸ ਨੇਕ ਕਾਰਜ ਵਿੱਚ ਪ੍ਰੈਸ ਕਲੱਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਹਮੇਸ਼ਾ ਤਿਆਰ ਰਹੇਗੀ।" ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਸੰਜੀਵ ਕੁਮਾਰ ਬੌਬੀ, ਸੁਖਜਿੰਦਰ ਸਿੰਘ ਭੰਗਲ, ਸੁਖਦੇਵ ਸਿੰਘ, ਰਿਸ਼ੀ ਚੰਦਰ,ਜੋਬਨਪ੍ਰੀਤ ਸਿੰਘ ਭੰਗਲ , ਜਗਤਾਰ ਸਿੰਘ, ਅਮਿਤ ਸ਼ਰਮਾ, ਦਵਿੰਦਰ ਕੁਮਾਰ, ਬਲਕਾਰ ਭੂਤਾ, ਮਨੋਜ ਕੁਮਾਰ ਲਾਡੀ, ਅਸ਼ੋਕ ਕੁਮਾਰ ਦੁੱਗਲ, ਅੰਕੁਸ਼ ਨਿਵਾਜਨ,ਹਰਮਿੰਦਰ ਸਿੰਘ ਪਿੰਟੂ ਅਤੇ ਮਹੇਸ਼ ਸਾਜਨ ਸਮੇਤ ਹੋਰ ਕਈ ਪੱਤਰਕਾਰ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਵੀ ਮੌਜੂਦ ਸਨ।