ਖਰੜ : ਲਾਇਨਜ਼ ਕਲੱਬ ਖਰੜ ਸਿਟੀ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਰਜਨੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪਿਛਲੇ ਸਮੇਂ ਵਿਚ ਕੀਤੇ ਗਏ ਕੰਮਾਂ ਤੇ ਚਰਚਾ ਕੀਤੀ ਗਈ। ਮੀਟਿੰਗ ਵਿਚਅਗਲੇ ਸਮੇਂ ਵਿਚ ਆਪਣੇ ਸਮਾਜ ਸੇਵੀ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆ ਵੱਧ ਚੜ੍ਹ ਕੇ ਅਹਿਮ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਗਿਆ। ਕਲੱਬ ਦੇ ਸੀਨੀਅਰ ਮੈਂਬਰ ਪੰਕਜ ਚੱਢਾ ਦੇ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ। ਬਲਵਿੰਦਰ ਕੁਮਾਰ ਨੂੰ ਕਲੱਬ ਵਿਚ ਸ਼ਾਮਲ ਹੋਣ ਤੇ ਜੋਨ ਚੇਅਰਮੈਨ ਹਰਬੰਸ ਸਿੰਘ ਅਤੇ ਪ੍ਰਧਾਨ ਰਜਨੀਸ਼ ਕੁਮਾਰ ਵਲੋਂ ਲਾਇਨਜ਼ ਲੋਗੋ ਲਗਾ ਕੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਲਾਇਨਜ਼ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਬਾਰੇ ਦੱਸਿਆ ਗਿਆ। ਇਸ ਮੌਕੇ ਸਕੱਤਰ ਸ਼Çਲੰਦਰਜੀਤ ਸਿੰਘ, ਅਵਤਾਰ ਸਿੰਘ, ਸੰਜੀਵ ਕੁਮਾਰ, ਪਰਮਪ੍ਰੀਤ ਸਿੰਘ, ਚੰਦਰ ਗਰਗ, ਚੰਦਰ ਸ਼ੇਖਰ, ਬਲਰਾਜ ਸਿੰਘ,ਮਨਿੰਦਰ ਸਿੰਘ, ਰਵਿੰਦਰ ਟੰਡਨ, ਸ਼ੁਨੀਲ ਛਾਬੜਾ , ਗੁਰਮੁੱਖ ਸਿੰਘ ਮਾਨ, ਸਮੇਤ ਹੋਰ ਮੈਂਬਰ ਹਾਜ਼ਰ ਸਨ।
ਫੋਟੋ ਕੈਪਸ਼ਨ ਕੇਐਚਆਰ 09 ਏ