ਸੁਨਾਮ : ਸਮਾਜ ਸੇਵਾ ਖੇਤਰ ਵਿੱਚ ਵਡਮੁੱਲੀਆਂ ਸੇਵਾਵਾਂ ਨਿਭਾਅ ਰਹੀ ਕੌਮਾਂਤਰੀ ਪੱਧਰ ਦੀ ਸੰਸਥਾ ਰੋਟਰੀ ਕਲੱਬ ਸੁਨਾਮ ਦੇ ਨਵੇਂ ਪ੍ਰਧਾਨ ਹਰੀਸ਼ ਗੱਖੜ ਨੇ ਰੋਟਰੀ ਭਵਨ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਲੱਬ ਦੀ ਕਮਾਨ ਸੰਭਾਲ ਲਈ ਹੈ। ਇਸ ਮੌਕੇ ਰੋਟਰੀ ਇੰਟਰਨੈਸ਼ਨਲ-3090 ਦੇ ਜ਼ਿਲ੍ਹਾ ਗਵਰਨਰ (2023-24) ਘਣਸ਼ਿਆਮ ਕਾਂਸਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਰੋਟਰੀ ਕਲੱਬ ਪ੍ਰਧਾਨ ਹਰੀਸ਼ ਗੱਖੜ ਦੇ ਕਾਲਰ ਪਹਿਨਾਉਣ ਦੀ ਰਸਮ ਕਲੱਬ ਚੀਫ ਸਾਰਜੈਂਟ ਆਫ ਆਰਮਜ਼ ਪੁਨੀਤ ਬਾਂਸਲ ਨੇ ਨਿਭਾਈ। ਸਟੇਜ ਦੀ ਕਾਰਵਾਈ ਕਲੱਬ ਸਕੱਤਰ ਯਾਦਵਿੰਦਰ ਸਿੰਘ ਨਿਰਮਾਣ ਅਤੇ ਫਾਈਨਾਂਸ ਸਕੱਤਰ ਰਚਿਨ ਗੁਪਤਾ ਨੇ ਮਿਲ ਕੇ ਨਿਭਾਇਆ। ਇਸ ਸਮੇਂ ਰੋਟਰੀ ਪ੍ਰਧਾਨ ਨੇ ਸਮੂਹ ਮੈਂਬਰਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਚੱਲਣ ਲਈ ਸਮਾਜ ਅੰਦਰ ਲੋਕ ਭਲਾਈ ਦੀਆਂ ਕੰਮ ਕਰਨ ਪ੍ਰਤੀ ਪ੍ਰਤਿਗਿਆ ਲਈ। ਉਹਨਾਂ ਆਪਣੇ ਸੰਬੋਧਨ ਵਿੱਚ ਦੱਸਿਆ ਕਿ 1 ਜੁਲਾਈ ਦਾ ਦਿਨ ਸਾਡੇ ਸਮਾਜ ਲਈ ਕਿੰਨਾ ਮਹੱਤਵਪੂਰਨ ਹੈ ਅਤੇ 1 ਜੁਲਾਈ ਨੂੰ ਰੋਟਰੀ ਇੰਟਰਨੈਸ਼ਨਲ ਦੀਆਂ ਸਾਰੀਆਂ ਇਕਾਈਆਂ ਆਪਣਾ ਕਾਰਜਕਾਲ ਸ਼ੁਰੂ ਕਰਦੀਆਂ ਹਨ। ਇਸੇ ਦਿਨ ਹੀ ਸਮਾਜ ਅੰਦਰ ਭਗਵਾਨ ਤੋਂ ਬਾਅਦ ਕਿਸੇ ਤੇ ਵਿਸ਼ਵਾਸ਼ ਹੈ ਤਾਂ ਉਹ ਡਾਕਟਰ, ਉਹਨਾਂ ਦਾ ਵੀ 1 ਜੁਲਾਈ ਨੂੰ ਡਾਕਟਰ ਡੇਅ ਮਨਾਇਆ ਜਾਂਦਾ ਹੈ, ਉਥੇ ਹੀ ਸਮਾਜ ਦੀ ਪ੍ਰਗਤੀ ਵਿੱਚ ਬਹੁਤ ਵੱਡਾ ਯੋਗਦਾਨ ਪਾਉਣ ਵਾਲੇ ਚਾਰਟਡ ਅਕਾਊਟੈਂਟ ਦਾ ਵੀ ਦਿਨ ਮਨਾਇਆ ਜਾਂਦਾ ਹੈ।