28ਵੀਂ ਪੰਜਾਬ ਸਟੇਟ ਲੜਕਿਆਂ ਦੀ ਵੁਸ਼ੂ ਚੈਂਪੀਅਨਸ਼ਿਪ–2026, ਜੋ 26 ਤੋਂ 28 ਜੂਨ 2026 ਤੱਕ ਜੀਵਨ ਪੈਲੇਸ, ਮਿਆਣੀ ਰੋਡ, ਉੜਮੁੜ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਰਵਾਈ ਗਈ, ਵਿੱਚ ਟੈਗੋਰ ਇੰਟਰਨੈਸ਼ਨਲ ਸਕੂਲ ਦੇ ਅੱਠਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਹਰਜਸ ਸਿੰਘ ਨੇ 42 ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ, ਆਪਣੇ ਮਾਪਿਆਂ ਅਤੇ ਸਮੂਹ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।