ਖਨੌਰੀ : ਹੋਲੀ ਹਾਰਟ ਸਕੂਲ, ਮੰਗਵਾਲ ਸੰਗਰੂਰ ਵਿੱਚ 07 ਤੋਂ 10 ਅਗਸਤ 2025 ਤੱਕ ਹੋਏ ਸੀ.ਬੀ.ਐਸ.ਈ. (ਕਲੱਸਟਰ) ਕਬੱਡੀ (ਨੈਸ਼ਨਲ ਸਟਾਈਲ) ਲੜਕੀਆਂ ਦੇ ਟੂਰਨਾਮੈਂਟ ਵਿੱਚ ਅਕਾਲ ਸਹਾਇ ਅਕੈਡਮੀ ਗਰੀਨ ਪਾਰਕ, ਭੁਟਾਲ ਕਲਾਂ ਦੀ ਅੰਡਰ-14 (ਲੜਕੀਆਂ) ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਸੋਨ ਤਮਗਾ ਜਿੱਤਿਆ ਅਕਾਲ ਸਹਾਇ ਅਕੈਡਮੀ, ਭੁਟਾਲ ਕਲਾਂ ਦੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਅਕਾਲ ਅਕੈਡਮੀ, ਫਤਿਹਗੜ੍ਹ ਗੰਢੂਆਂ ਨੂੰ ਹਰਾਇਆ, ਦੂਜੇ ਮੈਚ ਵਿੱਚ ਮੋਹਾਲੀ ਸਕੂਲ ਨੂੰ ਮਾਤ ਦਿੱਤੀ, ਤੀਜੇ ਮੈਚ ਵਿੱਚ ਡੀ.ਏ.ਵੀ. ਸਕੂਲ, ਸਮਾਣਾ ’ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਅਤੇ ਸੈਮੀਫਾਈਨਲ ਵਿੱਚ ਅਕੈਡਮਿਕ ਵਰਲਡ ਨੂੰ ਹਰਾਕੇ ਫਾਈਨਲ ਵਿੱਚ ਜਗ੍ਹਾਂ ਪੱਕੀ ਕੀਤੀ । ਫਾਈਨਲ ਮੈਚ ਸ਼ੰਤ ਇਸਰ ਸਿੰਘ ਪਬਿਲਕ ਸਕੂਲ, ਛਾਹੜ ਦੇ ਖਿਲਾਫ ਖੇਡਿਆ ਗਿਆ, ਜਿਸ ਵਿੱਚ ਅਕਾਲ ਸਾਹਾਈ ਅਕੈਡਮੀ, ਭੁਟਾਲ ਕਲਾਂ ਦੀ ਟੀਮ ਨੇ ਬਹੁਤ ਹੀ ਸ਼ਾਨਦਾਰ ਜਿੱਤ ਦਰਜ ਕੀਤੀ । ਇਸ ਟੀਮ ਦੀ ਕਪਤਾਨ ਮਹਿਕਪ੍ਰੀਤ ਮਾਹੀ ਨੇ ਨਾ ਸਿਰਫ਼ ਟੀਮ ਦੀ ਸ਼ਾਨਦਾਰ ਅਗਵਾਈ ਕੀਤੀ ਸਗੋਂ ਟੂਰਨਾਮੈਂਟ ਦੀ “ਬੈਸਟ ਰੇਡਰ” ਦਾ ਖਿਤਾਬ ਵੀ ਆਪਣੇ ਨਾਮ ਕੀਤਾ। ਇਸ ਟੂਰਨਾਂਮੈਂਟ ਵਿੱਚ ਅਕਾਲ ਸਹਾਇ ਅਕੈਡਮੀ ਗਰੀਨ ਪਾਰਕ, ਭੁਟਾਲ ਕਲਾਂ (ਮਾਨਤਾ ਪ੍ਰਾਪਤ ਸੀ.ਬੀ.ਐੱਸ.ਈ. ਨਵੀਂ ਦਿੱਲੀ-1630815) ਦੀਆਂ ਖਿਡਾਰਨਾਂ ਨੂਰਜੋਤ ਕੌਰ (ਭੁਟਾਲ ਕਲਾਂ), ਜਸਨੂਰ ਕੌਰ (ਭੁਟਾਲ ਕਲਾਂ), ਹਰਸ਼ਪ੍ਰੀਤ ਕੌਰ (ਲੇਹਲ ਕਲਾਂ), ਮਹਿਕਪ੍ਰੀਤ ਕੌਰ (ਲੇਹਲ ਕਲਾਂ), ਸਿਮਰਨ ਕੌਰ (ਬਲਰਾਂ), ਦਿਲਪ੍ਰੀਤ ਕੌਰ (ਝਲੂਰ), ਸ਼ਕਸ਼ੀ (ਭਾਠੂਆਂ), ਪਵਨਦੀਪ ਕੌਰ (ਜਲੂਰ), ਮਨਸੀਰਤ ਕੌਰ (ਲੇਹਲ ਕਲਾਂ), ਮਨਵੀਰ ਕੌਰ (ਲੇਹਲ ਕਲਾਂ) ਨੇ ਭਾਗ ਲਿਆ ਅਤੇ ਜਬਰਦਸ਼ਤ ਪ੍ਰਦਰਸ਼ਨ ਕਰਦੇ ਹੋਏ ਆਪਣੀ ਟੀਮ ਨੂੰ ਸ਼ਾਨਦਾਰ ਜਿੱਤ ਦੇ ਖਿਤਾਬ ਨਾਲ ਨਵਾਜਿਆ । ਇਹ ਸਫਲਤਾ ਅਕਾਲ ਸਹਾਇ ਅਕੈਡਮੀ ਗਰੀਨ ਪਾਰਕ, ਭੁਟਾਲ ਕਲਾਂ (ਮਾਨਤਾ ਪ੍ਰਾਪਤ ਸੀ.ਬੀ.ਐੱਸ.ਈ. ਨਵੀਂ ਦਿੱਲੀ-1630815) ਲਈ ਬੜ੍ਹੇ ਹੀ ਮਾਣ ਵਾਲੀ ਗੱਲ ਹੈ । ਇਸ ਤੋਂ ਪਹਿਲਾ ਵੀ ਅਕਾਲ ਸਹਾਇ ਅਕੈਡਮੀ ਗਰੀਨ ਪਾਰਕ, ਭੁਟਾਲ ਕਲਾਂ ਨੈਸ਼ਨਲ ਕਬੱਡੀ ਵਿੱਚ ਕਈ ਖਿਤਾਬ ਆਪਣੇ ਨਾਮ ਕਰ ਚੁੱਕਿਆ ਹੈ । ਸਕੂਲ ਵਿਖੇ ਖਿਡਾਰਨਾਂ ਦੇ ਪਹੁੰਚਣ ਤੇ ਸਕੂਲ ਦੇ ਚੇਅਰਮੈਨ ਡਾ. ਤਰਸੇਮ ਪੁਰੀ ਜੀ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਜਨੀ ਰਾਣੀ ਜੀ ਨੇ ਬੱਚਿਆਂ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਕਿਹਾ ਇਨ੍ਹਾਂ ਬੱਚਿਆਂ ਨੇ ਸਕੂਲ ਦਾ ਹੀ ਨਹੀ ਸਗੋਂ ਨਾਲ-ਨਾਲ ਆਪਣੇ ਮਾਤਾ-ਪਿਤਾ ਅਤੇ ਇਲਾਕੇ ਦਾ ਨਾਮ ਵੀ ਰੋਸ਼ਨ ਕੀਤਾ ਹੈ ਅਤੇ ਨਾਲ ਹੀ ਉਨ੍ਹਾਂ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੇ ਹੋਏ ਇਸੇ ਤਰ੍ਹਾਂ ਆਪਣੇ ਸਕੂਲ, ਮਾਤਾ-ਪਿਤਾ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਦੇ ਰਹੋ ।