ਸੁਨਾਮ ਵਿਖੇ ਖੇਡ ਪ੍ਰੇਮੀਆਂ ਚ ਖੁਸ਼ੀ ਦੀ ਲਹਿਰ
ਸੁਨਾਮ : ਅਮਰੀਕਾ ਦੇ ਸ਼ਹਿਰ ਬਰਮਿੰਘਮ (ਅਲਬਾਮਾ) ਵਿਖੇ ਹੋਈਆ ਵਿਸ਼ਵ ਪੁਲਿਸ ਐਂਡ ਫਾਇਰ ਖੇਡਾਂ 2025 ਵਿੱਚ ਇੱਕ ਗੋਲਡ ਅਤੇ ਇੱਕ ਕਾਂਸੇ ਦਾ ਮੈਡਲ ਜਿੱਤਣ ਵਾਲੇ ਖੁਫ਼ੀਆ ਵਿਭਾਗ ਵਿੱਚ ਤਾਇਨਾਤ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਸੁਨਾਮ ਦਾ ਆਪਣੇ ਜੱਦੀ ਸ਼ਹਿਰ ਪਹੁੰਚਣ ਮੌਕੇ ਖੇਡ ਪ੍ਰੇਮੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਰੇਲਵੇ ਸਟੇਸ਼ਨ ਪਹੁੰਚਣ ਸਮੇਂ ਕੋਚ ਸੰਦੀਪ ਸਿੰਘ ਸੋਨੀ, ਹਰਦੀਪ ਸਿੰਘ ਹੈਡਮਾਸਟਰ , ਹਰਮੀਤ ਸਿੰਘ ਸਹਾਇਕ ਪ੍ਰੋਫ਼ੈਸਰ ਨਿਆਲ ਕਾਲਜ਼ ਪਾਤੜਾਂ ਅਤੇ ਹਰਦੀਪ ਕੁਮਾਰ ਇੰਟਰਨੈਸ਼ਨਲ ਅਥਲੀਟ ਨੇ ਫੁੱਲਾਂ ਦਾ ਗੁਲਦਸਤਾ ਦੇਕੇ ਸਵਾਗਤ ਕੀਤਾ , ਇਸ ਉਪਰੰਤ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਸੁਨਾਮ ਦੇ ਖੇਡ ਮੈਦਾਨ ਵਿੱਚ ਇੱਕ ਸ਼ਾਨਦਾਰ ਸਵਾਗਤੀ ਸਮਾਰੋਹ ਆਯੋਜਿਤ ਕੀਤਾ ਗਿਆ।ਇਸ ਮੌਕੇ ਨਰੇਸ਼ ਸਰਮਾਂ, ਕੋਚ ਸੰਦੀਪ ਸਿੰਘ,ਹਾਕੀ ਕੋਚ ਗੁਰਪ੍ਰੀਤ ਸਿੰਘ ਚੀਮਾਂ,ਕਮਲਪ੍ਰੀਤ ਸਿੰਘ ਡੀ ਪੀ , ਬਲਵਿੰਦਰ ਭਾਰਦਵਾਜ, ਐਡਵੋਕੇਟ ਸੰਜੀਵ ਸਰਮਾਂ, ਐਡਵੋਕੇਟ ਸੁਸ਼ੀਲ ਅੱਤਰੀ, ਏ ਐਸ ਆਈ ਸ਼ਾਮ ਸਿੰਘ, ਡਾਕਟਰ ਦੀਦਾਰ ਸਿੰਘ , ਲੱਕੀ ਜੱਸਲ ਅਤੇ ਸ਼ਹਿਰ ਦੇ ਖੇਡ ਪ੍ਰੇਮੀਆਂ ਨੇ ਆਖਿਆ ਕਿ ਸੁਨਾਮ ਦੇ ਜੰਮਪਲ ਪੁਲਿਸ ਵਿਭਾਗ ਵਿੱਚ ਸੇਵਾਵਾਂ ਨਿਭਾਅ ਰਹੇ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਖੇਡਾਂ ਦੇ ਖੇਤਰ ਵਿੱਚ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਤੋਂ ਸੇਧ ਲੈਕੇ ਅੱਗੇ ਵਧਣ ਦੀ ਲੋੜ ਹੈ। ਮੈਡਲ ਜੇਤੂ ਸਰਬਜੀਤ ਸਿੰਘ ਨੇ ਸ਼ਹਿਰ ਵਾਸੀਆਂ ਅਤੇ ਖੇਡ ਪ੍ਰੇਮੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਨਾਲ ਖੇਡਣ ਵਾਲੇ ਖਿਡਾਰੀਆਂ ਨੂੰ ਹੋਰ ਊਰਜਾ ਮਿਲਦੀ ਹੈ।