Sunday, November 02, 2025

Sports

38ਵੀਆਂ ਨੈਸ਼ਨਲ ਖੇਡਾਂ ’ਚ ਪਟਿਆਲਾ ਦੇ ਚਾਰ ਖਿਡਾਰੀਆਂ ਨੇ ਤਗਮੇ ਜਿੱਤੇ

February 06, 2025 12:27 PM
SehajTimes

ਪਟਿਆਲਾ : ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਦੇਹਰਾਦੂਨ (ਉਤਰਾਖੰਡ) ਵਿਖੇ ਚੱਲ ਰਹੀਆਂ 38ਵੀਆਂ ਨੈਸ਼ਨਲ ਖੇਡਾਂ-2025 ਵਿੱਚ ਪਟਿਆਲਾ ਦੇ ਚਾਰ ਖਿਡਾਰੀਆਂ ਨੇ ਵੁਸ਼ੂ ਖੇਡ ਦੇ ਵਿਅਕਤੀਗਤ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤੇ ਕਿ ਪਟਿਆਲਾ ਜ਼ਿਲ੍ਹੇ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਚਾਰ ਖਿਡਾਰੀ ਮਹਾਦੇਵ ਪਾਂਡੇ, ਅਰਜੁਨ, ਮਨਦੀਪ ਬਹਾਦਰ ਅਤੇ ਕਰਮਜੀਤ ਕੌਰ ਵੱਲੋਂ ਚੱਲ ਰਹੀਆਂ 38ਵੀਂ ਨੈਸ਼ਨਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਤਗਮੇ ਵੀ ਖਿਡਾਰੀਆਂ ਵੱਲੋਂ ਪ੍ਰਾਪਤ ਕੀਤੇ ਜਾਣਗੇ।
  ਇਨ੍ਹਾਂ ਖਿਡਾਰੀਆਂ ਦਾ ਪਟਿਆਲਾ ਵਿਖੇ ਪੁੱਜਣ ’ਤੇ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਵੱਲੋਂ ਸਵਾਗਤ ਕੀਤਾ ਗਿਆ ਅਤੇ ਇਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਹੋਰ ਬਿਹਤਰ ਪ੍ਰਦਰਸ਼ਨ ਦੀ ਕਾਮਨਾ ਕੀਤੀ ਗਈ। ਇਸ ਖ਼ੁਸ਼ੀ ਦੇ ਮੌਕੇ ਇਨ੍ਹਾਂ ਖਿਡਾਰੀਆਂ ਦੇ ਕੋਚ ਵਿਸ਼ਾਲ ਕੁਮਾਰ ਅਤੇ ਸੁਰਿੰਦਰ ਸਿੰਘ, ਪ੍ਰਧਾਨ ਵੁਸ਼ੂ ਐਸੋਸੀਏਸ਼ਨ ਪਟਿਆਲਾ ਵੀ ਸ਼ਾਮਲ ਹੋਏ ਸਨ।
  ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਤੋਂ ਹੋਰਨਾਂ ਨੌਜਵਾਨਾਂ ਨੂੰ ਪ੍ਰੇਰਨਾ ਲੈਣ ਚਾਹੀਦੀ ਹੈ ਅਤੇ ਆਪਣੀ ਊਰਜਾ ਨੂੰ ਖੇਡਾਂ ਵਾਲੇ ਪਾਸੇ ਲਗਾ ਕੇ ਦੇਸ਼ ਅਤੇ ਸੂਬੇ ਦੇ ਨਾਮ ਚਮਕਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਰਾਹੀ ਨਸ਼ਿਆਂ ਜਿਹੀ ਭੈੜੀ ਸਮਾਜਿਕ ਲਾਹਨਤ ਤੋਂ ਵੀ ਦੂਰ ਰਿਹਾ ਜਾ ਸਕਦਾ। ਇਸ ਮੌਕੇ ਉਨ੍ਹਾਂ ਨੇ ਇਨ੍ਹਾਂ ਖਿਡਾਰੀਆਂ ਨੂੰ ਅਤੇ ਇਨ੍ਹਾਂ ਦੇ ਕੋਚ ਸਾਹਿਬਾਨ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ।

Have something to say? Post your comment

 

More in Sports

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ

ਮਾਲੇਰਕੋਟਲਾ ਦੇ ਰਿਹਾਨ ਟਾਇਗਰ ਬਣੇ ਮਿਸਟਰ ਵਰਲਡ ਚੈਂਪੀਅਨ 2025

ਮੁੱਖ ਮੰਤਰੀ ਨੇ ਸੂਬੇ ‘ਚ ਹਾਕੀ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦਾ ਪ੍ਰਣ ਲਿਆ

ਭਾਰਤੀ ਹਾਕੀ ਟੀਮ ਨੇ ਜਿਤਿਆ ਏਸ਼ੀਆ ਕੱਪ

ਚਾਈਨਾ 'ਚ ਹੈਪੀ ਬਰਾੜ ਨੇ ਸਟਰਾਂਗਮੈਨ ਮੁਕਾਬਲਾ ਜਿੱਤ ਕੇ ਚਮਕਾਇਆ ਮੋਗੇ ਦਾ ਨਾਮ 

ਸਪੋਰਟਸ ਡੇਅ ਮੌਕੇ ਕਾਲਜ 'ਚ ਕਰਵਾਈਆਂ ਖੇਡਾਂ 

ਹਰਜਿੰਦਰ ਕੌਰ ਨੇ ਭਾਰ ਚੁੱਕਣ 'ਚ ਜਿੱਤਿਆ ਤਾਂਬਾ 

ਜ਼ਿਲ੍ਹਾ ਪੱਧਰੀ ਕੁਰਾਸ਼ ਟੂਰਨਾਮੈਂਟ ਵਿੱਚ ਸ.ਮਿ.ਸ ਖੇੜੀ ਗੁੱਜਰਾਂ ਨੇ ਜਿੱਤੇ ਇੱਕ ਸਿਲਵਰ ਅਤੇ ਅੱਠ ਬਰੋਂਜ਼ ਮੈਡਲ

ਯੋਗਾ, ਟੇਬਲ ਟੈਨਿਸ, ਫੁੱਟਬਾਲ ਅਤੇ ਖੋ-ਖੋ ਦੇ ਕਰਵਾਏ ਗਏ ਜ਼ੋਨ ਪੱਧਰੀ ਮੁਕਾਬਲੇ

ਅਕੇਡੀਆ ਵਰਲਡ ਸਕੂਲ ਦੀ ਟੀਮ ਕ੍ਰਿਕਟ 'ਚ ਰਹੀ ਅੱਵਲ