Monday, April 20, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Sports

ਪਿੰਡ ਭਿੱਟੇਵੱਡ ਵਿਖੇ ਹਜ਼ਾਰਾ ਸਿੰਘ ਮੋਰ ਪਹਿਲਵਾਨ ਦੀ ਯਾਦ 'ਚ ਕਰਵਾਇਆ ਗਿਆ 9ਵਾਂ ਛਿੰਝ ਮੇਲਾ

March 06, 2026 01:18 PM
Rozana Sehaj times

ਅੰਮ੍ਰਿਤਸਰ  : ਪਹਿਲਵਾਨ ਹਜ਼ਾਰਾ ਸਿੰਘ ਮੋਰ ਭਿੱਟੇਵੱਡ ਦੀ ਯਾਦ ਵਿੱਚ 9ਵਾਂ ਛਿੰਝ ਮੇਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਭਿੱਟੇਵੱਡ ਵਿਖੇ ਬੜੀ ਧੂਮ ਧਾਮ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਭਿੱਟੇਵੱਡ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ,ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ, ਯੂਥ ਆਗੂ ਰਣਬੀਰ ਸਿੰਘ ਰਾਣਾ ਲੋਪੋਕੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਛਿੰਝ ਮੇਲੇ ਵਿੱਚ ਹਿੰਦੁਸਤਾਨ ਦੇ ਚੋਟੀ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ।ਝੰਡੀ ਦੀ ਕੁਸ਼ਤੀ ਵਿੱਚ ਅਖਾੜਾ ਰੱਖ ਕੋਹਾਲੀ ਦੇ ਪਹਿਲਵਾਨ ਲੱਕੀ ਨੇ ਇਰਾਨ ਦੇ ਹੌਦੀ ਪਹਿਲਵਾਨ ਅਖਾੜਾ ਮੁੱਲਾਪੁਰ ਗਰੀਬ ਦਾਸ ਨੂੰ ਦੀ ਪਿੱਠ ਲਗਵਾ ਕੇ ਜਿੱਤ ਪ੍ਰਾਪਤ ਕੀਤੀ. ਝੰਡੀ ਦੀ ਦੂਸਰੀ ਕੁਸ਼ਤੀ ਹਾਮਿਦ ਇਰਾਨ ਅਤੇ ਸ਼ਾਨਵੀਰ ਕੋਹਾਲੀ ਦਰਮਿਆਨ ਹੋਈ, ਜਿਸ ਵਿੱਚ ਹਾਮਿਦ ਇਰਾਨ ਜੇਤੂ ਰਿਹਾ. ਸਿਮਰਨ ਬੋਹਲੀਆਂ ਨੂੰ ਹਰਾ ਕੇ ਗੋਪੀ ਅਵਾਣ ਅਖਾੜਾ ਕੋਹਾਲੀ ਨੇ ਜਿੱਤ ਪ੍ਰਾਪਤ ਕੀਤੀ, ਹੋਰਨਾ ਮੁਕਾਬਲਿਆਂ ਵਿੱਚ ਗੁਰਨਾਮ ਡੇਰਾ ਬਾਬਾ ਫਲਾਈ ਅਤੇ ਸੁਖਮਨ ਕੋਹਾਲੀ, ਮੁਕੇਸ਼ ਕੋਹਾਲੀ ਅਤੇ ਰਿਤਿਕ ਮੁੱਲਾਂਪੁਰ ਗਰੀਬ ਦਾਸ ਦੀਆਂ ਕੁਸ਼ਤੀਆਂ ਬਰਾਬਰ ਰਹੀਆਂ. ਛਿੰਝ ਮੇਲੇ ਦੇ ਮੁੱਖ ਪ੍ਰਬੰਧਕ ਗੁਰਨਾਮ ਸਿੰਘ ਪਹਿਲਵਾਨ ਅਤੇ ਅਖਾੜਾ ਕੋਹਾਲੀ ਦੇ ਕੋਚ ਪਦਾਰਥ ਪਹਿਲਵਾਨ ਵੱਲੋਂ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਗਿਆ. ਪ੍ਰਬੰਧਕਾਂ ਵੱਲੋਂ ਨਾਮੀ ਪਹਿਲਵਾਨ ਸਾਬਾ ਭੂਰੇ ਗਿੱਲ ਅਤੇ ਮਰਹੂਮ ਜਗਰੂਪ ਪਹਿਲਵਾਨ ਦੇ ਪਿਤਾ ਬਲਦੇਵ ਸਿੰਘ ਪੰਡੋਰੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ.

ਇਸ ਮੌਕੇ ਆੜਤੀ ਨਰਿੰਦਰ ਬਹਿਲ,ਪੰਜਾਬੀ ਲੋਕ ਗਾਇਕ ਰੂਪ ਭੁੱਲਰ,ਸਤਨਾਮ ਸਿੰਘ ਪਹਿਲਵਾਨ,ਜਗਰੂਪ ਸਿੰਘ ਮੰਡ ਬੱਗੇ,ਸਾਬਕਾ ਸਰਪੰਚ ਕੁਲਰਾਜ ਸਿੰਘ,ਕਾਬਲ ਸਿੰਘ ਸੈਕਟਰੀ, ਗੁਰਪ੍ਰੀਤ ਸਿੰਘ ਵਡਾਲੀ, ਪ੍ਰਿੰਸ ਕੋਹਾਲੀ,ਲਾਲੀ ਪਹਿਲਵਾਨ, ਕਾਕਾ ਪਹਿਲਵਾਨ,ਸਾਬਕਾ ਸਰਪੰਚ ਸਰਬਜੀਤ ਸਿੰਘ ਰਾਜੂ ਭਿੱਟੇਵੱਡ, ਸਾਬਕਾ ਸਰਪੰਚ ਜੋਗਿੰਦਰ ਸਿੰਘ ਚੈਨਪੁਰ, ਸਾਹਿਬ ਸਿੰਘ ਭਿੱਟੇਵੱਡ, ਸਾਬਕਾ ਸਰਪੰਚ ਭਗਤ ਸਿੰਘ ਝੰਜੋਟੀ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਸੁਰਜੀਤ ਸਿੰਘ ਭਿੱਟੇਵੱਡ ਨੇ ਕਿਹਾ ਕਿ ਹਿੰਦੁਸਤਾਨ ਦੇ ਚੋਟੀ ਦੇ ਪਹਿਲਵਾਨਾਂ ਨਾਲ ਕੁਸ਼ਤੀਆਂ ਲੜ ਕੇ ਜਿੱਤਣ ਵਾਲੇ ਬਾਪੂ ਹਜ਼ਾਰਾ ਸਿੰਘ ਮੋਰ ਪਹਿਲਵਾਨ 97 ਸਾਲ ਦੀ ਉਮਰ ਭੋਗ ਕੇ ਅੱਠ ਸਾਲ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਯਾਦ ਵਿੱਚ ਹਰ ਸਾਲ ਸਾਲਾਨਾ ਛਿੰਝ ਮੇਲਾ ਕਰਵਾਇਆ ਜਾਂਦਾ ਹੈ। ਬਿਕਰਮ ਸਿੰਘ ਮਜੀਠੀਆ ਨੇ ਖਿਡਾਰੀਆਂ ਨੂੰ ਉਤਸ਼ਾਹਤ ਕਰਦਿਆਂ ਖੇਡਾਂ ਨਾਲ ਜੁੜ ਕੇ ਆਪਣੇ ਪੰਜਾਬ ਅਤੇ ਹਿੰਦੁਸਤਾਨ ਦਾ ਨਾਂ ਉੱਚਾ ਕਰਨ ਲਈ ਪ੍ਰੇਰਿਆ.

Have something to say? Post your comment

 

More in Sports

28 ਸਾਲਾਂ ਬਾਅਦ ਪੰਜਾਬ ਨੂੰ ਯੂਥ ਵਾਲੀਬਾਲ ‘ਚ ਸੋਨਾ, ਸਾਂਸਦ ਔਜਲਾ ਨੇ ਜਤਾਇਆ ਮਾਣ ਤੇ ਕੀਤੀਆਂ ਅਹਿਮ ਮੰਗਾਂ

ਸੁਨਾਮ ਕਾਲਜ 'ਚ ਸਲਾਨਾ ਖੇਡ ਸਮਾਰੋਹ ਸ਼ਾਨੋ ਸ਼ੌਕਤ ਨਾਲ ਸੰਪੰਨ 

ਪੀ ਆਈ ਐਸ ਦੇ ਰੈਜੀਡੈਂਸੀਅਲ ਵਿੰਗ ਦੇ ਟਰਾਇਲ ਸਮਾਪਤ

ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਬੈਲ ਗੱਡੀਆਂ ਦੀਆਂ ਦੌੜਾਂ ‘ਤੇ ਰੋਕ ਲੱਗੀ ਸੀ

ਕਿਲਾ ਰਾਏਪੁਰ ਪੇਂਡੂ ਓਲੰਪਿਕ 2026 ਦੇ ਦੂਜੇ ਦਿਨ ਬੈਲ ਗੱਡੀਆਂ ਦੀ ਦੌੜ ਨਾਲ ਗੂੰਜਿਆ ਮੈਦਾਨ

ਖੇਤੀਬਾੜੀ ਮੰਤਰੀ ਨੇ ਕੀਤਾ ਕਿਲਾ ਰਾਏਪੁਰ ਪੇਂਡੂ ਓਲੰਪਿਕ - 2026 ਦਾ ਉਦਘਾਟਨ

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ ਸਰਕਾਰ : ਚੀਮਾਂ 

ਆਲ ਇੰਡੀਆ ਸਰਵਿਸਜ਼ ਟੇਬਲ ਟੈਨਿਸ ਟੂਰਨਾਮੈਂਟ ਲਈ ਪੰਜਾਬ ਟੀਮਾਂ ਦੇ ਟਰਾਇਲ 31 ਦਸੰਬਰ ਨੂੰ

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ

ਮਾਲੇਰਕੋਟਲਾ ਦੇ ਰਿਹਾਨ ਟਾਇਗਰ ਬਣੇ ਮਿਸਟਰ ਵਰਲਡ ਚੈਂਪੀਅਨ 2025