Monday, October 26, 2026
BREAKING NEWS
• ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ

Sports

ਦੱਖਣੀ ਕੋਰੀਆਈ ਪੁਰਸ਼ ਹਾਕੀ ਟੀਮ ਦਾ ਮੋਹਾਲੀ ਹਵਾਈ ਅੱਡੇ 'ਤੇ ਢੋਲ, ਭੰਗੜੇ ਅਤੇ ਫੁਲਕਾਰੀਆਂ ਨਾਲ ਨਿੱਘਾ ਸਵਾਗਤ

October 25, 2026 04:06 PM
SehajTimes

ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਹਾਕੀ ਟੀਮਾਂ ਲਈ ਵਿਸ਼ਵ ਪੱਧਰੀ ਸਹੂਲਤਾਂ ਅਤੇ ਨਿੱਘੀ ਪਰਾਹੁਣਚਾਰੀ ਦੇ ਪੁਖ਼ਤਾ ਪ੍ਰਬੰਧ

ਐਸਏਐਸ ਨਗਰ (ਮੋਹਾਲੀ) : ਦੱਖਣੀ ਕੋਰੀਆਈ ਪੁਰਸ਼ ਹਾਕੀ ਟੀਮ ਦਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ 'ਤੇ  ਸ਼ਾਨਦਾਰ ਪੰਜਾਬੀ ਅੰਦਾਜ਼ ਵਿੱਚ ਸਵਾਗਤ ਕੀਤਾ ਗਿਆ, ਜਿਸ ਦੇ ਨਾਲ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ 2026 ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਛੇ ਟੀਮਾਂ  ਪੰਜਾਬ ਪਹੁੰਚ ਗਈਆਂ ਹਨ । ਇਸ ਦੌਰਾਨ ਖਿਡਾਰੀਆਂ ਅਤੇ ਸਹਾਇਤਾ ਸਟਾਫ ਦਾ ਢੋਲ ਦੀਆਂ ਤਾਲਾਂ , ਸਥਾਨਕ ਕਲਾਕਾਰਾਂ ਵੱਲੋਂ  ਭੰਗੜੇ ਦੇ ਦਿਲ -ਖਿੱਚਵੇਂ ਪ੍ਰਦਰਸ਼ਨ ਅਤੇ ਰੰਗੀਨ ਫੁਲਕਾਰੀਆਂ ਨਾਲ ਸਵਾਗਤ ਕੀਤਾ ਗਿਆ, ਜਿਸ ਨਾਲ ਉਨ੍ਹਾਂ ਨੂੰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਖੁੱਲ੍ਹ-ਦਿਲੀ ਪਰਾਹੁਣਚਾਰੀ ਦੀ ਸੰਖੇਪ ਝਲਕ ਦੇਖਣ ਨੂੰ ਮਿਲੀ।

ਜ਼ਿਕਰਯੋਗ ਹੈ ਕਿ 27 ਅਕਤੂਬਰ ਤੋਂ 5 ਨਵੰਬਰ, 2026 ਤੱਕ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਅਤੇ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਹੋਣ ਵਾਲਾ ਇਹ ਟੂਰਨਾਮੈਂਟ ,   ਚੋਟੀ ਦੀਆਂ ਏਸ਼ੀਆਈ ਹਾਕੀ ਟੀਮਾਂ ਦੇ ਦਿਲਚਸਪ ਮੁਕਾਬਲੇ ਦਾ ਗਵਾਹ ਬਣਨ ਜਾ ਰਿਹਾ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ  ਟੂਰਨਾਮੈਂਟ 'ਚ ਭਾਗ ਲੈਣ ਵਾਲੇ ਸਾਰੇ  ਦੇਸ਼ਾਂ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਨਿਰਵਿਘਨ ਲੌਜਿਸਟਿਕਸ ਅਤੇ ਨਿੱਘੀ ਮਹਿਮਾਨਨਿਵਾਜ਼ੀ ਨੂੰ ਯਕੀਨੀ ਬਣਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਹਨ।

ਦੱਖਣੀ ਕੋਰੀਆਈ ਦਲ 20 ਮੈਂਬਰੀ ਟੀਮ ਦੇ ਨਾਲ ਪਹੁੰਚਿਆ ਹੈ, ਜਿਸ ਵਿੱਚ  ਕਿਮ ਜੈਹਯੋਂਗ ਅਤੇ ਸੋਨ ਤਾਇਮੀਨ ਗੋਲਕੀਪਰ ਵਜੋਂ ਖੇਡਣਗੇ ਜਦਕਿ ਬਾਕੀ ਖਿਡਾਰੀਆਂ ਵਿੱਚ ਪਾਰਕ ਗਿਓਨੋਵੂ,ਜਿਓਂਗ ਜੰਸੀਓਂਗ,
ਗੋ ਸੌਂਗ ਹੂਨ, ਕਿਮ ਜੈਹੋ, ਸੋਨ ਡੇਨ, ਕਿਮ ਯੋਂਗ ਬੋਕ, ਚੁਨ ਸੇਮਿਨ, ਸੋਂਗ ਜੀਓਂਗਸੀਓਬ, ਯੂ ਹਯੋਗੁਕ, ਕੋਂਗ ਯੂਨਹੋ, ਓਮ ਜੂਨਯੋਂਗ, ਕਵੋਨ ਯੇਚਨ, ਸੋਂਗ ਹਾਇਸੋਂਗ, ਬੇ ਸੋਂਗ ਮਿਨ, ਹਾਨ ਸੰਗਜੁਨ, ਕਿਮ ਡੇਹਯੂਨ, ਚੋਈ ਗਾਜਿਨ ਅਤੇ ਕਿਮ ਡੋਂਗਗੇਓਨ ਸ਼ਾਮਲ ਹਨ।

 ਸੂਬਾ ਸਰਕਾਰ ਨੇ ਟੀਮਾਂ ਦੀ ਰਿਹਾਇਸ਼, ਆਵਾਜਾਈ, ਸੁਰੱਖਿਆ ਅਤੇ ਅਭਿਆਸ ਸਬੰਧੀ ਸਹੂਲਤਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਹਨ ਤਾਂ ਜੋ ਪੂਰੇ ਟੂਰਨਾਮੈਂਟ ਦੌਰਾਨ ਸੁਚਾਰੂ ਅਤੇ ਯਾਦਗਾਰੀ ਅਨੁਭਵ ਯਕੀਨੀ ਬਣਾਇਆ ਜਾ ਸਕੇ। ਇਹ ਤਿਆਰੀਆਂ ਅੰਤਰਰਾਸ਼ਟਰੀ ਖੇਡ ਸਮਾਗਮਾਂ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ  ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਦੀ ਵਚਨਬੱਧਤਾ ਦਾ ਪ੍ਰਤੱਖ ਪ੍ਰਮਾਣ ਹਨ।

ਟੂਰਨਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਛੇ ਟੀਮਾਂ ਹੁਣ ਪੰਜਾਬ ਵਿੱਚ ਹਨ, ਇਸ ਲਈ ਖੇਡ ਪ੍ਰੇਮੀਆਂ ਵਿੱਚ ਟੂਰਨਾਮੈਂਟ ਲਈ ਤਾਂਘ ਅਤੇ ਉਮੀਦਾਂ ਵਧ ਰਹੀਆਂ ਹਨ I ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਉੱਚ-ਤੀਬਰਤਾ ਵਾਲੇ ਹਾਕੀ ਐਕਸ਼ਨ ਦੇਖਣ ਨੂੰ ਮਿਲ ਸਕਦੇ ਹਨ । ਜਲੰਧਰ ਅਤੇ ਮੋਹਾਲੀ ਵਿੱਚ ਵੱਕਾਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਨਾ ਸਿਰਫ ਭਾਰਤੀ ਹਾਕੀ ਵਿੱਚ ਪੰਜਾਬ ਦੇ ਸਥਾਈ ਯੋਗਦਾਨ ਨੂੰ ਹੋਰ ਉਜਾਗਰ ਕਰੇਗੀ ਸਗੋਂ ਖੇਡਾਂ ਲਈ ਦੇਸ਼ ਦੇ ਪ੍ਰਮੁੱਖ ਕੇਂਦਰਾਂ ਵਜੋਂ ਇਸਦੀ ਸਾਖ਼ ਅਤੇ ਰੁਤਬੇ ਨੂੰ ਵੀ ਮਜ਼ਬੂਤ ਕਰੇਗੀ।

Have something to say? Post your comment

More in Sports

ਆਲ ਇੰਡੀਆ ਸਿਵਲ ਸਰਵਿਸਿਜ਼ ਫੁੱਟਬਾਲ (ਪੁਰਸ਼) ਟੂਰਨਾਮੈਂਟ ਲਈ ਪੰਜਾਬ ਦੀਆਂ ਟੀਮਾਂ ਦੇ ਟਰਾਇਲ 26 ਅਕਤੂਬਰ ਨੂੰ

ਬੀਡਬਲਯੂਐਫ਼ ਵਿਸ਼ਵ ਜੂਨੀਅਰ ਕੱਪ ਲਈ ਭਾਰਤ ਦੀ ਅਗਵਾਈ ਕਰਨਗੀਆਂ ਤਨਵੀ ਪਾਤਰੀ, ਸ਼ਾਇਨਾ ਮਨੀਮੁਥੂ

ਏਸ਼ੀਅਨ ਖੇਡਾਂ  2026 : ਅਮਨ ਸਹਿਰਾਵਤ ਨੇ ਫ੍ਰੀਸਟਾਈਲ 57 ਕਿਲੋਗ੍ਰਾਮ ’ਚ ਉਤਰੀ ਕੋਰੀਆ ਦੇ ਚੋਂਗ ਸੋਂਗ ਹਾਨ ਦਾ ਘੋਗਾ ਚਿੱਤ ਕੀਤਾ

ਏਸ਼ੀਆਈ ਖੇਡਾਂ 2026 : ਦੀਪਕ ਨੇ ਮੰਗੋਲੀਆ ਦੇ ਗੰਖੁਯਾਗ ਦੀਆਂ ਲਵਾਈਆਂ ਗੋਡਣੀਆਂ

ਏਸ਼ੀਅਨ ਖੇਡਾਂ  2026 : ਅੰਤਿਮ ਪੰਘਾਲ ਨੇ ਔਰਤਾਂ ਦੀ 53 ਕਿਲੋਗ੍ਰਾਮ ਕੁਸ਼ਤੀ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ

ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਕਰੀ ਨੇ ਏਸ਼ੀਅਨ ਖੇਡਾਂ ਦੇ ਸੋਨ ਤਗ਼ਮੇ ਤੋਂ ਬਾਅਦ ਪੁਰਸ਼ ਟੀਮ ਲਈ ਐਲਾਨੀ ਨਕਦ ਰਾਸ਼ੀ

ਏਸ਼ੀਆਈ ਖੇਡਾਂ 2026 : ਭਾਰਤੀ ਮਹਿਲਾ ਹਾਕੀ ਨੇ ਟੀਮ ਨੇ ਸਿਰਜਿਆ ਇਤਿਹਾਸ, ਚੀਨ ਨੂੰ 1-0 ਨਾਲ ਹਰਾਇਆ

ਏਸ਼ੀਆਈ ਖੇਡਾਂ 2026 : ਭਾਰਤ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ

ਏਸ਼ੀਅਨ ਗੇਮਜ਼ ’ਚ ਲਗਾਤਾਰ ਤੀਜਾ ਤਗ਼ਮਾ ਜਿੱਤ ਕੇ ਪਟਿਆਲਾ ਪਰਤੇ ਉਲੰਪੀਅਨ ਤੇਜਿੰਦਰਪਾਲ ਸਿੰਘ ਤੂਰ ਦਾ ਭਰਵਾਂ ਸਵਾਗਤ

ਏਸ਼ੀਆਈ ਖੇਡਾਂ 2026 ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਜਿੱਤ 'ਤੇ ਕੁਲਤਾਰ ਸਿੰਘ ਸੰਧਵਾਂ ਨੇ ਦਿੱਤੀ ਵਧਾਈ