Wednesday, November 05, 2025

Sports

ਅੰਤਰ ਰਾਸ਼ਟਰੀ ਗੋਲਡ ਮੈਡਲ ਜਿੱਤਣ ਤੇ ਗੁਰਜੀਤ ਕੌਰ ਦਾ ਭਰਵਾਂ ਸੁਆਗਤ

September 07, 2024 01:22 PM
SehajTimes

ਸਰਕਾਰੀ ਮਿਡਲ ਸਕੂਲ ਬੱਲੋਮਾਜਰਾ ਦੀ ਪੰਜਾਬੀ ਅਧਿਆਪਕਾਂ ਦਾ ਨੇਪਾਲ ਵਿੱਚ ਹੋਈਆਂ ਅਥਲੈਟਿਕਸ ਖੇਡਾਂ ਵਿੱਚ ਤਿੰਨ ਗੋਲਡ ਮੈਡਲ ਜਿੱਤਣ ਤੋਂ ਬਾਅਦ ਅੱਜ ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ।ਸਯੁੰਕਤ ਭਾਰਤੀ ਖੇਡ ਫਾਉਂਡੇਸ਼ਨ ਵੱਲੋਂ ਗੁਰਜੀਤ ਕੌਰ ਨੇ ਭਾਰਤ ਦੀ ਪ੍ਰਤੀਨਿਧਤਾ ਕਰਦੇ ਹੋਏ ਨੇਪਾਲ ਦੇ ਪੋਖਰਾ ਵਿਚ 5000, 800 ਅਤੇ 100 ਮੀਟਰ ਰੇਸ ਵਿੱਚ ਤਿੰਨ ਗੋਲਡ ਮੈਡਲ ਜਿੱਤ ਕੇ ਭਾਰਤ ਨਾਲ ਰੌਸ਼ਨ ਕੀਤਾ। ਅੱਜ ਸਮੂਹ ਮਿਡਲ ਅਤੇ ਪ੍ਰਾਇਮਰੀ ਸਕੂਲ ਬੱਲੋਮਾਜਰਾ ਦੇ ਸਟਾਫ ਵੱਲੋਂ ਉਹਨਾਂ ਦਾ ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸੈਂਟਰ ਹੈੱਡ ਟੀਚਰ ਗੁਰਪ੍ਰੀਤਪਾਲ਼ ਸਿੰਘ ਨੇ ਕਿਹਾ ਕਿ ਗੁਰਜੀਤ ਮੈਡਮ ਦੀ ਇਸ ਪ੍ਰਾਪਤੀ ਨਾਲ ਜਿੱਥੇ ਸਮੁੱਚੇ ਭਾਰਤ ਵਿੱਚ ਸਰਕਾਰੀ ਮਿਡਲ ਸਕੂਲ ਦਾ ਨਾਮ ਰੌਸ਼ਨ ਹੋਇਆ ਹੈ ਓਥੇ ਓਨਾ ਸਕੂਲੀ ਬੱਚਿਆਂ ਖਾਸ ਕਰ ਲੜਕੀਆਂ ਲਈ ਪ੍ਰੇਰਨਾ ਸਰੋਤ ਦਾ ਕੰਮ ਕੀਤਾ ਹੈ ਇਸ ਕਰਕੇ ਅਜਿਹੇ ਅਧਿਆਪਕਾਂ ਦਾ ਮਾਨ ਸਨਮਾਨ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸਰਪੰਚ ਜੱਸੀ ਬੱਲੋਮਾਜਰਾ, ਬਲਜੀਤ ਸਿੰਘ, ਅਲਪਨਾ ਵਾਸੂਦੇਵ, ਜਸਵਿੰਦਰ ਕੌਰ, ਮਮਤਾ, ਨਵਨੀਤ ਕੌਰ, ਟਵਿੰਕਲ ਅਤੇ ਸਟੇਟ ਐਵਾਰਡੀ ਰੇਖਾ ਖੰਨਾ ਵੀ ਮੌਜੂਦ ਸਨ।

Have something to say? Post your comment

 

More in Sports

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ

ਮਾਲੇਰਕੋਟਲਾ ਦੇ ਰਿਹਾਨ ਟਾਇਗਰ ਬਣੇ ਮਿਸਟਰ ਵਰਲਡ ਚੈਂਪੀਅਨ 2025

ਮੁੱਖ ਮੰਤਰੀ ਨੇ ਸੂਬੇ ‘ਚ ਹਾਕੀ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦਾ ਪ੍ਰਣ ਲਿਆ

ਭਾਰਤੀ ਹਾਕੀ ਟੀਮ ਨੇ ਜਿਤਿਆ ਏਸ਼ੀਆ ਕੱਪ

ਚਾਈਨਾ 'ਚ ਹੈਪੀ ਬਰਾੜ ਨੇ ਸਟਰਾਂਗਮੈਨ ਮੁਕਾਬਲਾ ਜਿੱਤ ਕੇ ਚਮਕਾਇਆ ਮੋਗੇ ਦਾ ਨਾਮ 

ਸਪੋਰਟਸ ਡੇਅ ਮੌਕੇ ਕਾਲਜ 'ਚ ਕਰਵਾਈਆਂ ਖੇਡਾਂ 

ਹਰਜਿੰਦਰ ਕੌਰ ਨੇ ਭਾਰ ਚੁੱਕਣ 'ਚ ਜਿੱਤਿਆ ਤਾਂਬਾ 

ਜ਼ਿਲ੍ਹਾ ਪੱਧਰੀ ਕੁਰਾਸ਼ ਟੂਰਨਾਮੈਂਟ ਵਿੱਚ ਸ.ਮਿ.ਸ ਖੇੜੀ ਗੁੱਜਰਾਂ ਨੇ ਜਿੱਤੇ ਇੱਕ ਸਿਲਵਰ ਅਤੇ ਅੱਠ ਬਰੋਂਜ਼ ਮੈਡਲ

ਯੋਗਾ, ਟੇਬਲ ਟੈਨਿਸ, ਫੁੱਟਬਾਲ ਅਤੇ ਖੋ-ਖੋ ਦੇ ਕਰਵਾਏ ਗਏ ਜ਼ੋਨ ਪੱਧਰੀ ਮੁਕਾਬਲੇ

ਅਕੇਡੀਆ ਵਰਲਡ ਸਕੂਲ ਦੀ ਟੀਮ ਕ੍ਰਿਕਟ 'ਚ ਰਹੀ ਅੱਵਲ