Friday, September 19, 2025

Sports

ਰਵਨੀਤ ਸਿੰਘ ਢੀਂਡਸਾ ਨੇ ਜਿਲ੍ਹਾ ਪੱਧਰੀ ਕਿੱਕ ਬਾਕਸਿੰਗ ਟੂਰਨਾਮੈਂਟ ਵਿੱਚ ਜਿੱਤਿਆ ਗੋਲਡ ਮੈਡਲ

October 01, 2024 02:31 PM
SehajTimes

ਪਟਿਆਲਾ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਖੇਡ ਅਫਸਰ ਪਟਿਆਲਾ ਸ੍ਰੀ ਹਰਪਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਖੇਡਾਂ ਵਤਨ ਪੰਜਾਬ ਦੀਆਂ-2024 ਦੇ ਪਟਿਆਲਾ ਜ਼ਿਲ੍ਹੇ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਖੇਡਾਂ ਵਤਨ ਪੰਜਾਬ ਦੀਆਂ-2024 ਦਾ ਕਿੱਕ ਬਾਕਸਿੰਗ ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਨਵੀਨਰ ਸ੍ਰੀ ਰਾਜੇਸ਼ ਕੁਮਾਰ ਜੀ ਦੀ ਅਗਵਾਈ ਵਿੱਚ ਰਿੰਕ ਹਾਲ ਪਟਿਆਲਾ ਵਿਖੇ ਕਰਵਾਇਆ ਗਿਆ। ਜ਼ਿਲ੍ਹਾ ਪੱਧਰੀ ਕਿੱਕ ਬਾਕਸਿੰਗ ਟੂਰਨਾਮੈਂਟ ਵਿੱਚ ਹਰ ਉਮਰ ਵਰਗ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਸ੍ਰੀ ਰਵਨੀਤ ਸਿੰਘ ਢੀਂਡਸਾ ਨੇ 31 ਤੋਂ 40 ਸਾਲ ਉਮਰ ਵਰਗ ਵਿੱਚ -81 ਕਿਲੋ ਭਾਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ। ਸ੍ਰੀ ਰਵਨੀਤ ਸਿੰਘ ਢੀਂਡਸਾ ਜੀ ਨੇ ਕਿਹਾ ਕਿ ਉਹਨਾਂ ਨੇ ਇਸ ਟੂਰਨਾਮੈਂਟ ਲਈ ਬਹੁਤ ਪ੍ਰੈਕਟੀਸ ਕੀਤੀ ਸੀ, ਜਿਸ ਨੇ ਨਤੀਜੇ ਵੱਜੋਂ ਉਹਨਾਂ ਨੂੰ ਇਹ ਸਫਲਤਾ ਪ੍ਰਾਪਤ ਹੋਈ ਹੈ।ਸ੍ਰੀ ਰਵਨੀਤ ਸਿੰਘ ਢੀਂਡਸਾ ਜੀ ਨੇ ਕਿਹਾ ਇਹ ਖੇਡਾਂ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਕਿਉਕਿ ਖੇਡਾਂ ਮਨੁੱਖ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੁਮਿਕਾ ਨਿਭਾਉਂਦੀਆਂ ਹਨ।ਸ੍ਰੀ ਰਵਨੀਤ ਸਿੰਘ ਢੀਂਡਸਾ ਜੀ ਨੇ ਕਿਹਾ ਕਿ ਉਹ ਆਪਣੀ ਇਹ ਜਿੱਤ ਆਪਣੀ ਬੇਟੀ ਸਮਰੀਨ ਕੌਰ ਢੀਂਡਸਾ ਨੂੰ ਸਮਰਪਿਤ ਕਰਦੇ ਹਨ।ਇਸ ਟੂਰਨਾਮੈਂਟ ਮੌਕੇ ਸ੍ਰੀ ਸ਼ੰਕਰ ਸਿੰਘ ਨੇਗੀ, ਸ੍ਰੀ ਦੀਪਇੰਦਰ ਸਿੰਘ, ਸ੍ਰੀ ਬਲਕਾਰ ਸਿੰਘ, ਸ੍ਰੀ ਮਮਤਾ ਰਾਣੀ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਮੋਂਟੀ, ਸ੍ਰੀ ਸਤਵਿੰਦਰ ਸਿੰਘ ਅਤੇ ਹੋਰ ਅਧਿਆਪਕ ਅਤੇ ਕੋਚ ਸਾਹਿਬਾਨ ਮੌਜੂਦ ਸਨ।

Have something to say? Post your comment