Friday, May 17, 2024

Kurali

ਪ੍ਰਭ ਆਸਰਾ ਸੰਸਥਾ ਕੁਰਾਲੀ ਵਿਖੇ ਬਿਜਲੀ ਕਨੈਕਸ਼ਨ ਕੱਟੇ ਜਾਣ ਦੇ ਰੋਸ ਵਜੋਂ ਜਥੇਬੰਦੀਆਂ ਵੱਲੋਂ ਵੱਡਾ ਇਕੱਠ

ਲਾਵਾਰਿਸ ਪਰਾਣੀਆਂ ਦੀ ਸੇਵਾ ਸੰਭਾਲ ਕਰ ਰਹੀ ਸੰਸਥਾ ਪ੍ਰਭ ਆਸਰਾ ਦਾ ਬਿਜਲੀ ਕਨੈਕਸ਼ਨ ਕੱਟਣ ਖਿਲਾਫ

ਪੰਜਾਬ ਦੇ ਯੋਧਿਆਂ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਬਿਆਨ ਕਰਕੇ ਅਤੇ ਪ੍ਰਦਰਸ਼ਿਤ ਕਰਕੇ ਲੋਕਾਂ ਨੂੰ ਅਕਰਸ਼ਿਤ ਕੀਤਾ

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮਹਾਨ ਯੋਧਿਆਂ, ਮਾਈ ਭਾਗੋ -ਮਹਿਲਾ ਸਸ਼ਕਤੀਕਰਨ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਝਾਕੀਆਂ ਨੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀਆਂ ਸੜਕਾਂ 'ਤੇ ਆ ਕੇ ਲੋਕਾਂ 'ਤੇ ਡੂੰਘੀ ਛਾਪ ਛੱਡੀ।

ਪੰਜਾਬ ਸਰਕਾਰ ਵਲੋਂ ਪੰਜਾਬੀ ਸੱਭਿਆਚਾਰ ਬਾਰੇ ਤਿਆਰ ਕੀਤੀਆਂ ਝਾਕੀਆਂ ਕੱਲ ਕੁਰਾਲੀ ਤੋਂ ਮੋਹਾਲੀ 'ਚ ਦਾਖਲ ਹੋਣਗੀਆਂ

28 ਨੂੰ ਖਰੜ ਸਬ ਡਵੀਜ਼ਨ, 29 ਨੂੰ ਮੋਹਾਲੀ ਸਬ ਡਵੀਜ਼ਨ ਅਤੇ 30 ਨੂੰ ਡੇਰਾਬੱਸੀ ਸਬ ਡਵੀਜ਼ਨ ਚ ਦਿਖਾਈਆਂ ਜਾਣਗੀਆਂ ਝਾਕੀਆਂ- ਡੀ ਸੀ ਆਸ਼ਿਕਾ ਜੈਨ
 

ਆਵਾਜਾਈ ਨੂੰ ਘੱਟ ਕਰਨ ਲਈ ਆਈ ਟੀ ਸਿਟੀ ਤੋਂ ਕੁਰਾਲੀ ਤੱਕ ਦਾ ਬਦਲਵਾਂ ਨੈਸ਼ਨਲ ਹਾਈਵੇਅ ਨਿਰਮਾਣ ਅਧੀਨ

ਡੀ ਸੀ ਆਸ਼ਿਕਾ ਜੈਨ ਨੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ

ਦੋ ਰੋਜਾ ਪ੍ਰਾਚੀਨ ਛਿੰਝ ਮੇਲਾ 16 ਤੋਂ

ਇੱਥੋ ਨੇੜਲੇ ਇਤਿਹਾਸਿਕ ਕਸਬੇ ਖਿਜਰਾਬਾਦ ਵਿਖੇ ਸਦੀਆਂ ਤੋਂ ਕਰਵਾਇਆ ਜਾਂਦਾ ਦੋ ਰੋਜਾ ਪ੍ਰਾਚੀਨ ਛਿੰਝ ਮੇਲਾ 16 ਅਤੇ 17 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ।

ਤੀਆਂ ਦੇ ਮੇਲੇ ਦੌਰਾਨ ਸ਼ਹਿਰ ਦੀਆਂ ਔਰਤਾਂ ਨੇ ਖੂਬ ਆਨੰਦ ਮਾਣਿਆ

ਸਥਾਨਕ ਸ਼ਹਿਰ ਦੇ ਵਾਰਡ ਨੰਬਰ 12 ’ਚ ਸਿੰਘਪੁਰਾ ਰੋਡ ਤੇ ਸਥਿਤ ਏ ਵੰਨ ਕਾਲੌਨੀ ਨੰਬਰ 2 ਵਿਖੇ ਅੱਜ ਸ਼ਹਿਰ ਦੀਆਂ ਔਰਤਾਂ ਵੱਲੋਂ ਸਾਉਣ ਦੇ ਮਹੀਨੇ ’ਚ ਤੀਆਂ ਨੂੰ ਮੁੱਖ ਰੱਖਦਿਆਂ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ।

ਸੀਨੀਅਰ ਪੱਤਰਕਾਰ ਸੁਖਜਿੰਦਰ ਸੋਢੀ ਨੂੰ ਗਹਿਰਾ ਸਦਮਾ

ਸੀਨੀਅਰ ਪੱਤਰਕਾਰ ਸੁਖਜਿੰਦਰ ਸੋਢੀ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਸੱਸ ਅਤੇ ਬੀਬੀ ਸੁਖਜੀਤ ਕੌਰ ਸੋਢੀ ਸਾਬਕਾ ਕੌਸਲਰ ਨਗਰ ਕੌਸਲ ਕੁਰਾਲੀ ਦੇ ਮਾਤਾ  ਪਰਮਜੀਤ ਕੌਰ ਸੁਪਤਨੀ ਸਵ. ਬਲਦੇਵ ਸਿੰਘ ਬਿੱਲਾ ਸਰਪੰਚ ਡਹਿਰ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸ੍ਰੀ ਚਮਕੌਰ ਸਾਹਿਬ ਜਿਲ੍ਹਾ ਰੂਪਨਗਰ ਦੇ ਸ਼ਮਸ਼ਾਨਘਾਟ ਵਿਖੇ ਅੱਜ ਬਾਅਦ ਦੁਪਹਿਰ ਕਰ ਦਿੱਤਾ ਗਿਆ ।

ਸੰਯੁਕਤ ਕਿਸਾਨ ਮੋਰਚਾ ਵੱਲੋਂ ਕੁਰਾਲੀ ਹਸਪਤਾਲ ਸੰਘਰਸ ਚ ਮਾਰਸ਼ਲ ਗਰੁੱਪ ਨੂੰ ਸਮਰਥਨ ਦਾ ਐਲਾਨ

ਪਿਛਲੇ 61 ਦਿਨਾਂ ਤੋਂ ਕੁਰਾਲੀ ਹੈਲਥ ਸੈਂਟਰ ਨੂੰ ਸਿਵਲ ਹਸਪਤਾਲ ਦਾ ਦਰਜਾ ਦਿਵਾਉਣ ਤੇ ਅਤਿ ਆਧੁਨਿਕ ਸਿਹਤ ਨਾਲ ਲੈਸ ਕਰਾਉਣ ਲਈ ਭੁੱਖ ਹੜਤਾਲ ਤੇ ਬੈਠੇ ਮਾਰਸ਼ਲ ਗਰੁੱਪ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਗੁਰਨਾਮ ਸਿੰਘ ਚਡੂਨੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ(ਚੜੂਨੀ) ਹਰਿਆਣਾਂ ਨੇ ਮਾਰਸ਼ਲ ਗਰੁੱਪ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਰ ਤਰਾਂ ਦਾ ਸਮਰਥਨ ਦੇਣ ਦਾ ਐਲਾਨ ਕੀਤਾ1 

ਨੌਜਵਾਨ ਆਗੂ ਰਿੰਕੂ ਬੂਰਮਾਜਰਾ ਦੇ ਦਿਹਾਂਤ ਨਾਲ ਇਲਾਕੇ 'ਚ ਸੋਗ ਦੀ ਲਹਿਰ

ਇਲਾਕੇ ਦੀ ਪ੍ਰਸਿੱਧ ਨੌਜਵਾਨ ਸਖਸ਼ੀਅਤ ਹਰਚਰਨਜੀਤ ਸਿੰਘ ਰਿੰਕੂ ਬੂਰਮਾਜਰਾ ਦਾ ਅਚਾਨਕ ਦਿਹਾਂਤ ਹੋ ਗਿਆ ਹੈ। ਜਿਸ ਕਾਰਨ ਇਲਾਕੇ ਭਰ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਸਤਨਾਮ ਸਿੰਘ ਸਰਪੰਚ ਬਹਿਰਾਮਪੁਰ ਨੇ ਦੱਸਿਆ ਕਿ ਪਿੰਡ ਬੁਰਮਾਜਰਾ ਦੇ ਸਰਪੰਚ ਜਗਤਾਰ ਸਿੰਘ ਦੇ ਪੁੱਤਰ ਹਰਚਰਨਜੀਤ ਸਿੰਘ ਰਿੰਕੂ ਜੋ ਕਿ ਰੋਪੜ ਤੇ ਮੋਹਾਲੀ ਜ਼ਿਲੇ ਦੀ ਹਰ ਸਰਗਰਮੀ ਵਿੱਚ ਅੱਗੇ ਹੋ ਕੇ ਹਿੱਸਾ ਲੈਂਦਾ ਸੀ। 

ਸਾਹਿਤਕਾਰ ਸੁੱਚਾ ਸਿੰਘ ਮਸਤਾਨਾ ਨੂੰ ਸਦਮਾ- ਪਤਨੀ ਦਾ ਦਿਹਾਂਤ

ਪੰਜਾਬੀ ਲਿਖਾਰੀ ਸਭਾ ਕੁਰਾਲੀ ਦੇ ਸਰਪ੍ਰਸਤ ਅਤੇ ਉਘੇ ਲਿਖਾਰੀ ਸੁੱਚਾ ਸਿੰਘ ਮਸਤਾਨਾ ਅਧਰੇੜਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੀ ਧਰਮ ਸੁਪਤਨੀ ਕਰਨੈਲ ਕੌਰ ਅਚਾਨਕ ਹੀ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਦ ਦੁਪਹਿਰ ਕੁਰਾਲੀ ਦੇ ਨਿਹੋਲਕਾ ਰੋਡ ਸਥਿਤ ਸਮਸਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਵਿੱਚ ਕੌਸਲਰ ਬਹਾਦਰ ਸਿੰਘ ਓਕੇ, ਬੀਬੀ ਸੁਖਜੀਤ ਕੌਰ ਸੋਢੀ ਸਾਬਕਾ ਕੌਸਲਰ, 

ਪਟਵਾਰ ਯੂਨੀਅਨ ਦੇ ਆਗੂਆਂ ਨੇ ਹਲਕਾ ਵਿਧਾਇਕ ਨੂੰ ਮੰਗ ਪੱਤਰ ਸੌਪਿਆ

ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀ ਮਾਜਰੀ ਤਹਿਸੀਲ ਦੀ ਇਕਾਈ ਦੇ ਅਹੁਦੇਦਾਰਾਂ ਵੱਲੋਂ ਅੱਜ ਹਲਕਾ ਵਿਧਾਇਕ ਕੰਵਰ ਸੰਧੂ ਨੂੰ ਆਪਣੀਆਂ ਹੱਕੀ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੋਹਣ ਸਿੰਘ ਤਹਿਸੀਲ ਪ੍ਰਧਾਨ, ਹਰਿੰਦਰ ਸਿੰਘ ਜਨਰਲ ਸਕੱਤਰ ਨੇ ਦੱਸਿਆ ਕਿ ਤਹਿਸੀਲ ਖਰੜ ਵਿਖੇ ਕੁੱਲ 65 ਪਟਵਾਰ ਸਰਕਲਾਂ ਵਿੱਚੋਂ

ਕਰਾਲੀ ਦੇ ਖੇਡ ਮੈਦਾਲਾਂ ਦੀ ਹਾਲਤ ਹੋਰ ਸੁਧਾਰੀ ਜਾਵੇਗੀ-ਪਡਿਆਲਾ

ਕੁਰਾਲੀ ਸ਼ਹਿਰ ਦੇ ਸਮੁੱਚੇ ਖੇਡ ਮੈਦਾਨਾਂ ਦੀ ਹਾਲਤ ਵਿੱਚ ਸੁਧਾਰ ਕਰਦਿਆਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਇਹ ਵਿਚਾਰ ਰਣਜੀਤ ਸਿੰਘ ਜੀਤੀ ਪਡਿਆਲਾ ਪ੍ਰਧਾਨ ਨਗਰ ਕੌਂਸਲ ਕੁਰਾਲੀ ਨੇ ਅੱਜ ਸਥਾਨਕ ਸ਼ਹਿਰ ਦੇ ਸਿੰਘਪੁਰਾ ਰੋਡ ਵਿਖੇ ਸਥਿਤ ਖੇਡ ਸਟੇਡੀਅਮ ਵਿਖੇ ਠੇਕੇਦਾਰ ਅਮਰਜੀਤ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਅਤੇ ਹੈਂਡਬਾਲ ਕਲੱਬ ਦੇ ਸਮੁੱਚੇ ਮੈਂਬਰਾਂ ਉਨਾਂ ਦਾ ਵਿਸੇਸ਼ ਸਨਮਾਨ ਕਰਨ ਮੌਕੇ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।

ਵੱਖ ਵੱਖ ਸੰਸਥਾਵਾਂ ਵੱਲੋਂ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੂੰ ਕੀਤਾ ਜਾ ਰਿਹਾ ਸਨਮਾਨਿਤ

ਸਥਾਨਕ ਸਹਿਰ ਦੇ ਨਵੇਂ ਬਣੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦਾ ਸਹਿਰ ਦੀਆਂ ਵੱਖ ਵੱਖ ਸੰਸਥਾਵਾਂ ਅਤੇ ਬਰਾਦਰੀਆਂ ਵੱਲੋਂ ਵਿਸੇਸ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਹੈ। ਅੱਜ ਰਣਜੀਤ ਸਿੰਘ ਜੀਤੀ ਪਡਿਆਲਾ ਅਤੇ ਉਨ੍ਹਾਂ ਦੇ ਸਾਥੀ ਕੌਸਲਰਾਂ ਦਾ ਸਵਰਨਕਾਰ ਬਰਾਦਰੀ ਵੱਲੋਂ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਜਗਮੋਹਨ ਸਿੰਘ ਕੰਗ ਸਾਬਕਾ ਕੈਬਨਿਟ ਮੰਤਰੀ

ਕੁਰਾਲੀ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਅਹਿਮ ਹੈ ‘ਰ’ ਸ਼ਬਦ

ਕੁਰਾਲੀ ਦੇ ਵਾਰਡ ਨੰਬਰ 8 ਪਿੰਡ ਪਡਿਆਲਾ ਦੇ ਕੌਂਸਲਰ ਰਣਜੀਤ ਸਿੰਘ ਜੀਤੀ ਪਡਿਆਲਾ ਦੇ ਪ੍ਰਧਾਨ ਬਣਨ ਤੇ ਕੁਰਾਲੀ ਵਾਸੀਆਂ ਵੱਲੋਂ ਪ੍ਰਚੱਲਿਤ ਇਸ ਗੱਲ ਤੇ ਇੱਕ ਵਾਰ ਫੇਰ ਮੋਹਰ ਲੱਗ ਗਈ ਕਿ ਕੁਰਾਲੀ ਨਗਰ ਕੌਂਸਲ ਦਾ ਪ੍ਰਧਾਨ ਬਣਨ ਵਾਲੇ ਕੌਂਸਲਰ ਦੇ ਨਾਂਅ ਵਿੱਚ ‘ਰ’ ਸ਼ਬਦ ਜਰੂਰ ਆਉਂਦਾ ਹੈ। ਨਗਰ ਕੌਂਸਲ ਕੁਰਾਲੀ ਦੇ ਪਹਿਲਾਂ ਬਣੇ ਪ੍ਰਧਾਨਾਂ ਦੇ ਨਾਵਾਂ ਵਿੱਚ ਜੇਕਰ ਇੱਕ ਝਾਤ ਮਾਰੀ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ‘ਰ’ ਸ਼ਬਦ ਕੁਰਾਲੀ ਦੀ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ।

ਪ੍ਰਭ ਆਸਰਾ (Prabh Aasra) ਵਿਖੇ ਇੱਕ ਔਰਤ ਨੂੰ ਸ਼ਰਨ ਮਿਲੀ

ਸਥਾਨਕ ਸ਼ਹਿਰ ਦੀ ਹੱਦ’ਚ ਪੈਂਦੇ ਪਿੰਡ ਪਡਿਆਲਾ ਵਿਖੇ ਲੋੜਵੰਦਾਂ, ਅਪਾਹਿਜਾਂ ਅਤੇ ਮੰਦਬੁੱਧੀਆਂ ਦੀ ਸੇਵਾ ਸੰਭਾਲ ਕਰ ਰਹੀ ਸਮਾਜ ਸੇਵੀ ਸੰਸਥਾ ‘ਪ੍ਰਭ ਆਸਰਾ’ ਵਿਖੇ ਅੱਜ ਇੱਕ ਲਾਵਾਰਿਸ ਬਜਰੁਗ ਔਰਤ ਨੂੰ ਸ਼ਰਨ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਸ਼ਮਸ਼ੇਰ ਸਿੰਘ ਪਡਿਆਲਾ ਨੇ ਦੱਸਿਆ ਕਿ ਇਹ ਬਜੁਰਗ ਔਰਤ, ਜੋ ਕਿ ਮਾਨਸਿਕ ਤੌਰ ਤੇ ਬਿਮਾਰ ਹਨ ਅਤੇ ਆਪਣਾ ਨਾਂਅ ਪਤਾ ਦੱਸਣ ਤੋਂ ਅਸਮਰੱਥ ਹੈ, ਨੂੰ ਚੰਡੀਗੜ ਪੁਲਿਸ ਵੱਲੋਂ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਵਿਖੇ ਇਲਾਜ ਲਈ ਦਾਖਿਲ ਕਰਵਾਇਆ ਗਿਆ ਸੀ। 

ਰਣਜੀਤ ਸਿੰਘ ਜੀਤੀ ਪਡਿਆਲਾ ਨੂੰ ਨਗਰ ਕੌਂਸਲ ਕੁਰਾਲੀ ਦਾ ਪ੍ਰਧਾਨ ਚੁਣਿਆ

ਕੁਰਾਲੀ : ਨਗਰ ਕੌਂਸਲ ਕੁਰਾਲੀ ਦੀ ਪ੍ਰਧਾਨ ਦੀ ਚੋਣ ਐਸ.ਡੀ.ਐਮ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਹੋਈ ਅਤੇ ਸਾਰੇ ਕੌਸਲਰਾਂ ਨੂੰ ਆਪਣੇ ਅਹੁਦੇ ਦੀ ਸੋਂਹ ਚੁਕਵਾਈ ਗਈ! ਇਸ ਮੌਕੇ ਹੋਈ ਪਲੇਠੀ ਮੀਟਿੰਗ ਦੌਰਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੂੰ ਨਗਰ ਕੌਂਸਲ ਕੁਰਾਲੀ ਦਾ ਪ੍ਰਧਾਨ ਚੁਣਿਆ ਗਿਆ ਅਤੇ ਵਾਈਸ ਪ੍ਰਧਾਨ ਬੀਬੀ ਸਿਮਰਨ ਨੂੰ ਚੁਣਿਆ ਗਿਆ| ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਦੇ ਕੰਮ ਬਿਨਾ ਕਿਸੀ ਭੇਦ ਭਾਵ ਤੋਂ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ

ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ- ਦੂਸਰਾ ਗੰਭੀਰ ਜਖਮੀ

ਨੌਜਵਾਨ ਦੀ ਮੌਤ

ਕਾਂਗਰਸ ਸਰਕਾਰ ਨੇ ਲਿੰਕ ਸੜਕਾਂ ਦੀ ਹਾਲਤ ਸੁਧਾਰੀ : ਕਿਰਪਾਲ ਸਿੰਘ ਖਿਜਰਾਬਾਦ

ਕਿਰਪਾਲ ਸਿੰਘ ਖਿਜਰਾਬਾਦ