ਕੁਰਾਲੀ : ਸਥਾਨਕ ਸਿੰਘਪੁਰਾ ਰੋਡ ਤੇ ਸਥਿਤ ਸਟੇਡੀਅਮ ਵਿੱਚ ਹੈਂਡਬਾਲ ਕਲੱਬ ਕਰਾਲੀ ਵੱਲੋਂ ਇੱਕ ਮਿਲਣੀ ਪ੍ਰੋਗਰਾਮ ਰੱਖਿਆ ਗਿਆ।ਇਸ ਪ੍ਰੋਗਰਾਮ ਦੌਰਾਨ ਖੇਡ ਪ੍ਰਮੋਟਰ ਅਤੇ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਹਨਾਂ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹ ਹਮੇਸ਼ਾ ਤੋਂ ਹੀ ਖਿਡਾਰੀਆਂ ਦਾ ਸਨਮਾਨ ਕਰਦੇ ਹਨ ਕਿਉਂਕਿ ਖਿਡਾਰੀ ਹੀ ਅਨੁਸ਼ਾਸਿਤ ਜ਼ਿੰਦਗੀ ਜਿਉਂਦਾ ਹੈ। ਪਡਿਆਲਾ ਨੇ ਕਿਹਾ ਹੈ ਕਿ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਨਾਲ ਜੋੜਨਾ ਇੱਕ ਵੱਡੀ ਗੱਲ ਹੈ।ਇਸ ਲਈ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਵਧਾਈ ਦਾ ਪਾਤਰ ਹਨ। ਇਸਦੇ ਨਾਲ ਹੀ ਉਹਨਾਂ ਬੱਚਿਆਂ ਨੂੰ ਨਿਸ਼ਕਾਮ ਸੇਵਾ ਕਰ ਖੇਡਾਂ ਨਾਲ ਜੋੜ ਰਹੇ ਕੋਚ ਸਾਹਿਬਾਨ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਕੋਚ ਸਾਹਿਬਾਨ ਵੱਲੋਂ ਜੋ ਨਿਸ਼ਕਾਮ ਸੇਵਾ ਕਰ ਬੱਚਿਆਂ ਨੂੰ ਖੇਡਾਂ ਦੇ ਨਾਲ ਜੋ ਜੁੜਿਆ ਜਾ ਰਿਹਾ ਹੈ ਇਸ ਉਪਰਾਲੇ ਦੀ ਜਿੰਨੀ ਵੀ ਸਲਾਘਾ ਕੀਤੀ ਜਾਵੇ ਉਨੀਂ ਥੋੜੀ ਹੈ। ਇਸ ਮੌਕੇ ਉਹਨਾਂ ਬੱਚਿਆਂ ਤੇ ਲਈ ਹਰ ਮਹੀਨੇ ਕਲੱਬ ਨੂੰ 10 ਹਜਾਰ ਰੁਪਏ ਵਿੱਤੀ ਮਦਦ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਇਸਤੋਂ ਇਲਾਵਾ ਜੇਕਰ ਪ੍ਰਬੰਧਕਾਂ ਨੂੰ ਹੋਰ ਕਿਸੇ ਤਰ੍ਹਾਂ ਦੀ ਲੋੜ ਪਈ ਤਾਂ ਉਹ ਹਮੇਸ਼ਾ ਹੀ ਉਹਨਾਂ ਦੇ ਨਾਲ ਖੜੇ ਹਨ। ਇਸ ਮੌਕੇ ਕੋਚ ਸਾਹਿਬਾਨ ਵੱਲੋਂ ਗੁਰਪ੍ਰਤਾਪ ਸਿੰਘ ਪਡਿਆਲਾ ਦਾ ਸਰੋਪਾ ਪਾ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕੋਚ ਹਰਵਿੰਦਰ ਸਿੰਘ, ਕੋਚ ਲਖਬੀਰ ਸਿੰਘ, ਕੋਚ ਸ਼ਿਵ ਕੁਮਾਰ, ਕੋਚ ਹਰਮੋਹਨ ਸਿੰਘ, ਕੋਚ ਰੂਪੀ ਬਾਵਾ, ਕੋਚ ਗਾਗਰ ਸੂਬੇਦਾਰ, ਕੁਲਵਿੰਦਰ ਸਿੰਘ ਨਗਲੀਆਂ, ਮੁਕੇਸ਼ ਰਾਣਾ ਸਾਬਕਾ ਕੌਂਸਲਰ, ਲੋਕ ਗਾਇਕ ਉਮਿੰਦਰ ਉਮਾ, ਰਤਨ ਬਾਈ ਸਮੇਤ ਹੋਰ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਖਿਡਾਰੀ ਹਾਜ਼ਰ ਸਨ।