ਕੁਰਾਲੀ : ਸਥਾਨਕ ਸ਼ਹਿਰ ਦੇ ਪ੍ਰਾਚੀਨ ਡੇਰਾ ਗੁਸਾਈਆਣਾ ਦਾ ਸਲਾਨਾ ਵਿਸ਼ਾਲ ਮੇਲੇ ਦਾ ਅੱਜ ਕਰਵਾਏ ਇੱਕ ਸਮਾਗਮ ਦੌਰਾਨ ਪੋਸਟਰ ਰਲੀਜ ਕੀਤਾ ਗਿਆ। ਇਸ ਸਾਬੰਧੀ ਜਾਣਕਾਰੀ ਦਿੰਦਿਆਂ ਗਾਇਕ ਉਮਿੰਦਰ ਓਮਾ ਨੇ ਦੱਸਿਆ ਕਿ ਡੇਰਾ ਗੋਸਾਈਅਣਾ ਦਾ ਸਲਾਨਾ ਮੇਲਾ 24 ਤੇ 25 ਅਗਸਤ ਨੂੰ ਡੇਰਾ ਮੁਖੀ ਮਹੰਤ ਧੰਨਰਾਜ ਗਿਰ ਜੀ ਮਹਾਰਾਜ ਦੀ ਅਗਵਾਈ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਲਾਨਾ ਮੇਲੇ ਦਾ ਪੋਸਟਰ ਅੱਜ ਡੇਰੇ ਦੇ ਮੁਖੀ ਮਹੰਤ ਧੰਨਰਾਜ ਗਿਰ ਜੀ, ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ, ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਸਪੋਰਟਸ ਪੰਜਾਬ ਦੇ ਚੈਅਰਮੈਨ ਪਰਮਿੰਦਰ ਸਿੰਘ ਗੋਲਡੀ ਵੱਲੋਂ ਸਾਂਝੇਂ ਤੌਰ ਤੇ ਕੀਤਾ ਗਿਆ। ਉਨਾਂ ਦੱਸਿਆ ਕਿ 24 ਅਗਸਤ ਦਿਨ ਐਤਵਾਰ ਨੂੰ ਮਾਤਾ ਦੀ ਚੌਕੀ ਰਾਤ 8 ਵਜੇ ਸ਼ੁਰੂ ਹੋਵੇਗੀ ਤੇ ਇਸ ਦੌਰਾਨ ਗਾਇਕ ਮਦਨ ਸ਼ੋਕੀ ਤੇ ਹੋਰ ਕਲਾਕਾਰ ਮਾਤਾ ਦਾ ਗੁਣਗਾਣ ਕਰਨਗੇ ਅਤੇ 25 ਅਗਸਤ ਨੂੰ ਵਿਸ਼ਾਲ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ। ਸੱਭਿਆਚਾਰਕ ਮੇਲੇ ਦੌਰਾਨ ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਅਮਰ ਅਰਸ਼ੀ ਤੇ ਨਰਿੰਦਰ ਜੋਤ , ਗੁਰਬਖਸ਼ ਸ਼ੋਕੀ, ਤਰਿੰਦਰ ਤਾਰਾ, ਰਤਨ ਬਾਈ ਅਤੇ ਹੋਰ ਪੰਜਾਬ ਦੇ ਪ੍ਰਸਿੱਧ ਕਲਾਕਾਰ ਦੇਰ ਰਾਤ ਤੱਕ ਹਾਜਰੀ ਲੁਆਣਗੇ। ਇਸ ਮੋਕੇ ਹੋਰਨਾਂ ਤੋਂ ਇਲਾਵਾ ਸਮਾਜ ਸੇਵੀ ਜੈ ਸਿੰਘ ਚੱਕਲ, ਬਲਵਿੰਦਰ ਸਿੰਘ ਚੱਕਲਾਂ, ਅਮਨਦੀਪ ਸਿੰਘ ਰੌਕੀ, ਬਿੱਟੂ ਬਾਜਵਾ, ਰਾਜਵਿੰਦਰ ਗੁੱਡੂ, ਉਮਰਾਓ ਸਿੰਘ ਚੱਕਲਾਂ, ਮੇਜਰ ਸਿੰਘ ਚੱਕਲਾਂ, ਚਮਨ ਲਾਲ, ਤਰਿੰਦਰ ਤਾਰਾ, ਮੁਕੇਸ਼ ਰਾਣਾ ਚਨਾਲੋਂ, ਸੁਰਜੀਤ ਸਿੰਘ ਲਖਨੌਰ, ਬਿੱਟੂ ਰਾਜੇਮਾਜਰਾ ਸਮੇਤ ਸ਼ਹਿਰ ਦੇ ਮੁਹਤਬਰ ਆਗੂ ਹਾਜਿਰ ਸਨ।