Thursday, October 16, 2025

Chandigarh

ਪ੍ਰਭ ਆਸਰਾ ਵੱਲੋਂ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਆਮ ਲੋਕਾਂ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਸਹਿਯੋਗ ਦੇਣ ਲਈ ਅਪੀਲ

August 28, 2025 09:33 PM
SehajTimes

ਕੁਰਾਲੀ : ਕੁਰਾਲੀ ਸ਼ਹਿਰ ਦੀ ਹੱਦ ਵਿੱਚ ਪ੍ਰਭ ਆਸਰਾ ਸੰਸਥਾ (ਸਰਬ ਸਾਂਝਾ ਪਰਿਵਾਰ) ਪਿਛਲੇ 21 ਸਾਲਾਂ ਤੋਂ ਸੈਂਕੜੇ ਹੀ ਲਾਵਾਰਿਸ ਨਾਗਰਿਕਾਂ ਦੀ ਸੇਵਾ-ਸੰਭਾਲ ਤੇ ਸਮਾਜ ਭਲਾਈ ਦੇ ਕਾਰਜ ਲਈ ਯਤਨਸ਼ੀਲ ਹੈ I ਪ੍ਰਭ ਆਸਰਾ ਸੰਸਥਾ ਨੇ 2023 ਵਿੱਚ ਕੁਦਰਤੀ ਕ੍ਰੋਪੀ ਕਾਰਨ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ, ਹੁਣ ਵੀ ਸਥਾਨਕ ਸੰਸਥਾ ਪ੍ਰਭ ਆਸਰਾ ਦੀਆਂ ਰਾਹਤ ਕਾਰਜਾਂ ਟੀਮਾਂ ਆਪਣੀਆਂ 3 ਕਿਸ਼ਤੀਆਂ, 2 ਐਂਬੂਲੈਂਸਾਂ ਅਤੇ ਸਮਰਪਿਤ ਪੈਰਾਮੈਡੀਕਲ ਸਟਾਫ ਨਾਲ ਪਹਿਲੇ ਦਿਨ ਤੋਂ ਲਗਾਤਾਰ ਰਾਸ਼ਨ ਕਿੱਟਾਂ, ਦਵਾਈਆਂ, ਪੀਣ ਵਾਲਾ ਪਾਣੀ ਅਤੇ ਐਮਰਜੈਂਸੀ ਸਹਾਇਤਾ ਨਾਲ ਪਰਿਵਾਰਾਂ ਨੂੰ ਬਚਾਉਣ ਆਦਿ ਵਿੱਚ ਜੁੱਟੀਆਂ ਹੋਈਆਂ ਹਨ I ਜਿਸ ਦੇ ਤਹਿਤ ਸੈਂਕੜੇ ਪਰਿਵਾਰਾਂ ਨੂੰ ਬਚਾਇਆ ਜਾ ਚੁੱਕਾ ਹੈ, ਪਰ ਅਜੇ ਵੀ ਹਜ਼ਾਰਾਂ ਪਰਿਵਾਰ ਮਦਦ ਦੀ ਉਡੀਕ ਕਰ ਰਹੇ ਹਨ। ਇਸ ਸਬੰਧੀ ਸੰਸਥਾ ਦੇ ਮੁੱਖੀ ਭਾਈ ਸ਼ਮਸ਼ੇਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਫਿਰੋਜ਼ਪੁਰ ਅਤੇ ਸੁਲਤਾਨਪੁਰ ਲੋਧੀ ਖੇਤਰ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਇਕੱਠਾ ਹੋਣ ਕਾਰਨ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਹੈ। ਜਿਸ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਜਾਨੀ ਅਤੇ ਮਾਲੀ ਬਹੁਤ ਜਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਮੌਜੂਦਾ ਸਮੇਂ ਵਿੱਚ ਹੜ੍ਹਾਂ ਕਾਰਨ ਫੈਲਣ ਵਾਲੀ ਬਿਮਾਰੀਆਂ ਅਤੇ ਉਸਤੋਂ ਬਾਅਦ ਆਪਣੀ ਰੋਜ਼ੀ ਰੋਟੀ ਦੀ ਚਿੰਤਾ ਸਤਾ ਰਹੀ ਹੈ। ਉਥੇ ਦੇ ਨਿਵਾਸੀਆਂ ਵੱਲੋਂ ਪ੍ਰਭ ਆਸਰਾ ਦੇ ਟੀਮ ਕੋਲੋਂ ਦਵਾਈਆਂ, ਰਾਸ਼ਨ ਤੇ ਪਸ਼ੂਆਂ ਦੇ ਚਾਰੇ ਦੀ ਮੱਦਦ ਦੀ ਮੰਗ ਕੀਤੀ ਜਾ ਰਹੀ ਹੈ I ਉਨ੍ਹਾਂ ਕਿਹਾ ਹੜ੍ਹਾਂ ਦੀ ਮਾਰ ਝੱਲ੍ਹ ਰਹੇ ਲੋਕਾਂ ਲਈ ਰਾਸ਼ਨ ਕਿੱਟਾ, ਪੀਣ ਵਾਲਾ ਪਾਣੀ, ਦਵਾਈਆਂ ਦਾ ਇੰਤਜਾਮ ਕੀਤਾ ਜਾ ਰਿਹਾ ਹੈ I ਪਰ ਹੜ੍ਹਾਂ ਕਾਰਨ ਕਈ ਹਜਾਰ ਏਕੜ ਵਿੱਚ ਬੀਜੀ ਫਸਲ ਤੇ ਵਸਨੀਕ ਦੇ ਘਰ ਬਰਬਾਦ ਹੋ ਗਏ ਹਨ I ਜਿਸ ਨੂੰ ਮੁੜ ਸੁਰਜੀਤ ਕਰਨ ਲਈ ਅੱਜ ਉਥੇ ਦੇ ਲੋਕਾਂ ਦੀ ਬਾਂਹ ਫੜ੍ਹਨ ਦੀ ਲੋੜ ਹੈ । ਇਸ ਲਈ ਪ੍ਰਭ ਆਸਰਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਜੀ ਵੱਲੋਂ ਪ੍ਰੈਸ ਮੀਡੀਆ ਦੇ ਮਾਧਿਅਮ ਰਾਹੀਂ ਬੇਨਤੀ ਕੀਤੀ ਗਈ ਹੈ ਕਿ ਸਾਡਾ ਮਿਸ਼ਨ ਦਿਨ ਰਾਤ ਜਾਰੀ ਹੈ, ਪਰ ਬਿਨਾ ਤੇਲ, ਸਾਮਾਨ ਅਤੇ ਮਨੁੱਖੀ ਸ਼ਕਤੀ ਦੇ ਅਸੀਂ ਹਰ ਫਸੇ ਹੋਏ ਤੱਕ ਨਹੀਂ ਪਹੁੰਚ ਸਕਦੇ I ਇਸ ਲਈ ਕਿਸ਼ਤੀਆਂ ਤੇ ਅੰਬੂਲੈਂਸਾਂ ਲਈ ਪੈਟ੍ਰੋਲ ਤੇ ਡੀਜ਼ਲ, ਰਾਸ਼ਨ, ਦਵਾਈਆਂ, ਪੀਣ ਵਾਲਾ ਪਾਣੀ ਆਦਿ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ, ਤਾਂ ਜੋ ਓਥੋ ਦੇ ਲੋਕਾਂ ਨੂੰ ਕੁੱਝ ਰਾਹਤ ਮਿਲ ਸਕੇ।

Have something to say? Post your comment

 

More in Chandigarh

ਦੁਨੀਆ ਭਰ ਦੀਆਂ ਨਾਮੀ ਕੰਪਨੀਆਂ ਪੰਜਾਬ ‘ਚ ਨਿਵੇਸ਼ ਲਈ ਕਤਾਰ ਬੰਨ੍ਹ ਕੇ ਖੜ੍ਹੀਆਂ: ਮੁੱਖ ਮੰਤਰੀ

ਗੁਰਮੀਤ ਸਿੰਘ ਖੁੱਡੀਆਂ ਨੇ 25 ਵੈਟਰਨਰੀ ਇੰਸਪੈਕਟਰਾਂ ਸਮੇਤ ਕੁੱਲ 28 ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

‘ਯੁੱਧ ਨਸਿ਼ਆਂ ਵਿਰੁੱਧ’: 228ਵੇਂ ਦਿਨ ਪੰਜਾਬ ਪੁਲਿਸ ਨੇ 75 ਨਸ਼ਾ ਤਸਕਰਾਂ ਨੂੰ 296 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ

ਇਨਵੈਸਟ ਪੰਜਾਬ ਦੇ ਬੰਗਲੁਰੂ ਆਊਟਰੀਚ ਵਿੱਚ ਵੱਡੀ ਗਿਣਤੀ ‘ਚ ਪਹੁੰਚੇ ਨਿਵੇਸ਼ਕ: ਕੈਬਨਿਟ ਮੰਤਰੀ ਸੰਜੀਵ ਅਰੋੜਾ

ਵਿਜੀਲੈਂਸ ਬਿਊਰੋ ਨੇ ਵਸੀਕਾ ਨਵੀਸ 30000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ

ਪੰਜਾਬ ਸਰਕਾਰ ਦਾ ਵਾਅਦਾ ਵਫ਼ਾ ਹੋਇਆ, ਜ਼ਿਲ੍ਹਾ ਸੰਗਰੂਰ ਦੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ 3.50 ਕਰੋੜ ਰੁਪਏ ਦੀ ਪਹਿਲੀ ਮੁਆਵਜ਼ਾ ਕਿਸ਼ਤ ਜਾਰੀ

ਦੀਵਾਲੀ ਤੋਂ ਪਹਿਲਾਂ ਇੱਕ ਹੋਰ ਏਕੇ-47 ਰਾਈਫਲ, ਤਿੰਨ ਗਲੌਕ ਪਿਸਤੌਲਾਂ ਬਰਾਮਦ; ਤਿੰਨ ਵਿਅਕਤੀ ਕਾਬੂ

ਪੰਜਾਬ ਨੇ ਬੰਗਲੁਰੂ ਰੋਡ ਸ਼ੋਅ ਦੌਰਾਨ ਸੂਬੇ ਵਿੱਚ ਨਿਵੇਸ਼ ਦੇ ਵਿਆਪਕ ਮੌਕਿਆਂ 'ਤੇ ਚਾਨਣਾ ਪਾਇਆ: ਕੈਬਨਿਟ ਮੰਤਰੀ ਸੰਜੀਵ ਅਰੋੜਾ

'ਯੁੱਧ ਨਸ਼ਿਆਂ ਵਿਰੁੱਧ’ ਦੇ 227ਵੇਂ ਦਿਨ ਪੰਜਾਬ ਪੁਲਿਸ ਵੱਲੋਂ 3 ਕਿਲੋ ਹੈਰੋਇਨ ਸਮੇਤ 76 ਨਸ਼ਾ ਤਸਕਰ ਕਾਬੂ

ਮੁੱਖ ਮੰਤਰੀ ਵੱਲੋਂ ਬੰਗਲੁਰੂ ਦੇ ਉਦਯੋਗਿਕ ਦਿੱਗਜ਼ਾਂ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਨਿਵੇਸ਼ ਦਾ ਸੱਦਾ