ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਐਸ.ਏ.ਐਸ ਨਗਰ ਵੱਲੋਂ ਮਿਤੀ 20/01/2026 ਦਿਨ ਮੰਗਲਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਸੀ ਡੀ ਓ ਈ, ਨੇੜੇ ਗੁਰੂ ਤੇਗ ਬਹਾਦਰ ਭਵਨ, ਸੂਰਜ ਭਾਨ ਹਾਲ, ਪੰਜਾਬ ਯੂਨੀਵਰਸਿਟੀ, ਸੈਕਟਰ-14, ਚੰਡੀਗੜ੍ਹ ਵਿਖੇ ਹੋਵੇਗਾ। ਇਸ ਪਲੇਸਮੈਂਟ ਕੈਂਪ ਦਾ ਸਮਾਂ ਸਵੇਰ 10:00 ਵਜੇ ਤੋਂ ਦੁਪਿਹਰ 02.00 ਵਜੇ ਤੱਕ ਹੋਵੇਗਾ। ਡੀ.ਬੀ.ਈ.ਈ. ਐਸ.ਏ.ਐਸ ਨਗਰ ਦੇ ਡਿਪਟੀ ਡਾਇਰੈਕਟਰ, ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਤਹਿਤ ਉਕਤ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਅਕਾਲ ਅਕੈਡਮੀਜ਼, ਪਟਿਆਲਾ ਜ਼ੋਨ, ਵੀ 5 ਗਲੋਬਲ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ, ਭਾਸ਼ਕਰ ਜੋਤੀ ਇੰਡੀਆ ਪ੍ਰਾਈਵੇਟ ਲਿਮਿਟਿਡ, ਐਕਸਿਸ ਬੈਂਕ (ਕੁਏਸ ਕਾਰਪ ਲਿਮਿਟਿਡ ਪੇਰੋਲ 'ਤੇ), ਗਲੋਬਲ ਆਟੋਮੋਬਾਈਲਜ਼ ਪ੍ਰਾਈਵੇਟ ਲਿਮਿਟਿਡ, ਮਾਰਸ ਵਰਲਡ, ਕੇਐਨਆਰਪੀਐਲ- ਕਮਾਥਜ਼ ਨੇਚੁਰਲ ਰਿਟੇਲਜ਼ ਪ੍ਰਾਈਵੇਟ ਲਿਮਿਟਿਡ, ਇੰਡੀਆਨ ਬੈਂਕ (ਆਟੋ ਲੋਨ), ਆਈ-ਪ੍ਰੋਸੈਸ (ਆਈ ਸੀ ਆਈ ਸੀ ਆਈ ਬੈਂਕ ਦੀ ਪੂਰੀ ਮਲਕੀਅਤ ਵਾਲੀ ਸਬਸਿਡੀ), ਸਨ ਟਰੱਸਟ ਕੈਪੀਟਲ, ਬਿਰਲਾ ਓਪਸ, ਮੁਰਾਰੀ ਸਰਵਿਸਿਜ਼, ਏਫ਼ਐੱਮਸੀਜੀ ਕੰਪਨੀ, ਏਟੀਐਸ ਏਡੇਕੋ ਇੰਡੀਆ, ਹਿਤਾਚੀ ਕੈਸ਼ ਮੈਨੇਜਮੈਂਟ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ. (Akal Academies, Patiala Zone, V5 Global Services Pvt, Ltd, Bhaskar Jyoti India Pvt. Ltd, Axis Bank (On Quess Corp Ltd Payroll, Global Automobiles Pvt. Ltd, Marrs World, KNRPL- Kamath's Natural Retails Pvt. Ltd, Indian Bank (Auto Loan) I-Process (Fully owned subsidiary of ICICI Bank) Sun Trust Capitla, Birla Opus, Murari Services, FMCG Company, ATS Adecco India, Hitachi Cash Management Services Pvt. Ltd.) ਵਲੋਂ ਟੀਚਿੰਗ/ਨਾਨ ਟੀਚਿੰਗ, ਸੈਲਜ ਅਫਸਰ, ਰਿਲੇਸ਼ਨਸ਼ਿਪ ਐਗਜੀਕੁਟਿਵ/ਸੀਨੀਅਰ ਐਗਜੀਕੁਟਿਵ, ਡੀ.ਈ.ਓ., ਏ ਟੀ ਐਮ ਕਸਟੋਡਿਅਨ, ਬਿਜ਼ਨਸ ਡਿਵੈਲਪਮੈਂਟ/ਖਰੀਦਦਾਰੀ/ਡਿਜ਼ਾਈਨ ਇੰਜੀਨੀਅਰ (ATM Costodian, Business Development/Procurement/Design Eng.) ਆਦਿ ਲਈ 12ਵੀਂ, ਗ੍ਰੈਜੂਏਟ, ਬੀ.ਟੈਕ, ਐਮ.ਟੈਕ(ਸਿਵਲ/ਇਲੈਕਟਟ੍ਰੀਕਲ), ਬੀ.ਬੀ.ਏ./ਐਮ.ਬੀ.ਏ.ਪਾਸ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਚੁਣੇ ਗਏ ਪ੍ਰਾਰਥੀਆਂ ਦੀ ਤਨਖਾਹ 12 ਹਜ਼ਾਰ ਤੋਂ -35 ਹਜ਼ਾਰ ਅਨੁਸਾਰ ਹੋਵੇਗੀ ਅਤੇ ਕੰਮ ਕਰਨ ਦਾ ਸਥਾਨ ਮੋਹਾਲੀ/ਚੰਡੀਗੜ੍ਹ ਹੋਵੇਗਾ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਨੌਕਰੀ ਦੇ ਚਾਹਵਾਨ ਉਮੀਦਵਾਰ ਇਸ ਪਲੇਸਮੈਂਟ ਕੈਂਪ ਵਿਚ ਭਾਗ ਲੈਣ ਲਈ ਆਪਦੀ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ, ਉਨ੍ਹਾਂ ਦੀਆ ਫੋਟੋ ਕਾਪੀਆਂ, ਰੀਜ਼ਿਊਮ ਸਮੇਤ ਫਾਰਮਲ ਡਰੈੱਸ ਵਿੱਚ ਸਮੇਂ ਸਿਰ ਆਉਣ ਦੀ ਖੇਚਲ ਕਰਨ। ਇਸ ਪਲੇਸਮੈਂਟ ਕੈਂਪ ਲਈ ਕੋਈ ਟੀ.ਏ./ਡੀ.ਏ. ਮਿਲਣਯੋਗ ਨਹੀਂ ਹੋਵੇਗਾ।