ਅੰਮ੍ਰਿਤਸਰ : ਸਕੋਡਾ ਆਟੋ ਇੰਡੀਆ ਲਈ ਸਾਲ 2025 ਇਤਿਹਾਸਕ ਸਾਬਤ ਹੋਇਆ ਹੈ। ਭਾਰਤ ਵਿੱਚ ਆਪਣੇ 25 ਸਾਲ ਪੂਰੇ ਕਰਨ ਦੇ ਨਾਲ ਹੀ ਕੰਪਨੀ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਵਿਕਰੀ ਦਰਜ ਕੀਤੀ। 2025 ਦੌਰਾਨ ਸਕੋਡਾ ਨੇ ਕੁੱਲ 72,665 ਗੱਡੀਆਂ ਵੇਚੀਆਂ, ਜੋ ਪਿਛਲੇ ਸਾਲ ਦੇ ਮੁਕਾਬਲੇ 107 ਫੀਸਦੀ ਵਾਧਾ ਹੈ। ਇਹ ਪ੍ਰਦਰਸ਼ਨ ਸਕੋਡਾ ਦੇ ਭਾਰਤ ਵਿੱਚ ਸਭ ਤੋਂ ਵੱਡੇ ਸਾਲ ਵਜੋਂ ਦਰਜ ਹੋਇਆ।
ਕੰਪਨੀ ਦੀ ਕਾਮਯਾਬੀ ਵਿੱਚ ਨਵੀਂ ਕਾਇਲੈਕ ਐੱਸਯੂਵੀ ਦੀ ਮਹੱਤਵਪੂਰਨ ਭੂਮਿਕਾ ਰਹੀ, ਜਿਸਨੂੰ ਗ੍ਰਾਹਕਾਂ ਵੱਲੋਂ ਭਰਪੂਰ ਸਹਿਯੋਗ ਮਿਲਿਆ। ਇਸਦੇ ਨਾਲ ਹੀ ਕੋਡਿਆਕ, ਕੁਸ਼ਾਕ ਅਤੇ ਸਲਾਵੀਆ ਮਾਡਲਾਂ ਦੀ ਮੰਗ ਲਗਾਤਾਰ ਬਣੀ ਰਹੀ, ਜਦਕਿ ਆਕਟਾਵੀਆ ਆਰਐਸ ਦੀ ਵਾਪਸੀ ਨੇ ਕਾਰ ਪ੍ਰੇਮੀਆਂ ਵਿੱਚ ਖਾਸ ਜੋਸ਼ ਭਰਿਆ। ਸਕੋਡਾ ਆਟੋ ਇੰਡੀਆ ਨੇ ਆਪਣਾ ਨੈੱਟਵਰਕ ਵੀ ਵਧਾਉਂਦੇ ਹੋਏ ਦੇਸ਼ ਦੇ 183 ਸ਼ਹਿਰਾਂ ਵਿੱਚ 325 ਤੋਂ ਵੱਧ ਗ੍ਰਾਹਕ ਸੇਵਾ ਕੇਂਦਰ ਸਥਾਪਿਤ ਕੀਤੇ ਹਨ। ਕੰਪਨੀ ਨੇ ਗ੍ਰਾਹਕ ਸੰਤੁਸ਼ਟੀ ਨੂੰ ਕੇਂਦਰ ਵਿੱਚ ਰੱਖਦਿਆਂ ਸੇਵਾ, ਵਾਰੰਟੀ ਅਤੇ ਟ੍ਰੇਨਿੰਗ ਉੱਤੇ ਵੀ ਖਾਸ ਧਿਆਨ ਦਿੱਤਾ ਹੈ। 2026 ਵਿੱਚ ਵੀ ਸਕੋਡਾ ਨਵੀਂ ਉਰਜਾ ਨਾਲ ਅੱਗੇ ਵਧਣ ਦੀ ਯੋਜਨਾ ਬਣਾ ਰਹੀ ਹੈ।