Sunday, December 28, 2025

Malwa

ਮਾਮਲਾ ਪਿੰਡ ਭੂਦਨ ਵਿਖੇ ਤਿੰਨ ਜਣਿਆਂ ਦੀ ਮੌਤ ਦਾ

December 28, 2025 07:04 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਪਿੰਡ ਭੂਦਨ ਵਿਖੇ ਬੀਤੇ ਦਿਨ ਇਕੋ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ ਹੋ ਜਾਣ ਦਾ ਮਾਮਲਾ ਗੁੰਝਲਦਾਰ ਬਣਦਾ ਜਾ ਰਿਹਾ ਹੈ। ਇਸ ਮਾਮਲੇ ਵਿਚ ਦੋ ਔਰਤਾਂ ਅਤੇ ਇਕ 7 ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ। ਮੌਤ ਤੋਂ ਪਹਿਲਾਂ ਮ੍ਰਿਤਕ ਇੰਦਰਪਾਲ ਕੌਰ ਨੇ ਵੀਡੀਓ ਰਾਹੀਂ ਪਿੰਡ ਦੇ 10 ਦੇ ਕਰੀਬ ਲੋਕਾਂ ਤੋਂ ਉਸਦੀ ਜਾਨ ਨੂੰ ਖ਼ਤਰੇ ਦੀ ਗੱਲ ਸਮੇਤ ਕਾਫ਼ੀ ਕੁੱਝ ਕਿਹਾ ਸੀ। ਮੌਤਾਂ ਦੀ ਇਹ ਘਟਨਾ ਹੋਣ ਜਾਣ ਉਪਰੰਤ ਇਸ ਮਾਮਲੇ ਵਿਚ ਸੰਦੌੜ ਪੁਲਿਸ ਨੇ 10 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਪਰ ਉਨ੍ਹਾਂ ਸਾਰਿਆਂ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵੱਜੋਂ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀ, ਇਨਸਾਫ਼ ਪਸੰਦ ਲੋਕਾਂ ਥਾਣਾ ਸੰਦੌੜ ਅੱਗੇ ਅੱਜ ਅਣਮਿੱਥੇ ਸਮੇ ਦਾ ਧਰਨਾ ਲਗਾ ਕੇ ਰਾਏਕੋਟ ਮਾਲੇਰਕੋਟਲਾ ਮੁੱਖ ਮਾਰਗ ਟੈਂਟ ਲਗਾ ਕੇ ਜਾਮ ਕਰ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਇਕੱਠੇ ਹੋਏ ਲੋਕਾਂ ਨੇ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕਰਕੇ ਸਾਰੇ ਕਥਿਤ ਦੋਸ਼ੀਆਂ ਨੂੰ ਤੁਰੰਤ ਫੜਨ ਦੀ ਮੰਗ ਕੀਤੀ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ, ਇਕਾਈ ਪ੍ਰਧਾਨ ਰਣਜੀਤ ਸਿੰਘ ਛੰਨਾ, ਬਲਾਕ ਪ੍ਰਧਾਨ ਕਰਮਜੀਤ ਸਿੰਘ ਗੰਡੇਵਾਲ,ਨੌਜਵਾਨ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਮਹਿਲਕਲਾਂ, ਕਿਸਾਨ ਆਗੂ ਕੇਵਲ ਸਿੰਘ ਭੱਠਲ, ਬਿੱਕਰ ਸਿੰਘ ਛੰਨਾ, ਰਣਜੀਤ ਸਿੰਘ ਬਾਜਵਾ, ਹਰਪਾਲ ਸਿੰਘ , ਗੁਰਮੁੱਖ ਸਿੰਘ ,ਕਾਂਗਰਸੀ ਆਗੂ ਜਸਮੇਲ ਸਿੰਘ ਬੜੀ, ਮਾਸਟਰ ਨਿਸ਼ਾਨ ਸਿੰਘ, ਰੂਪ ਸਿੰਘ ਜਵੰਧਾ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।ਜਿਕਰਯੋਗ ਹੈ ਕੇ ਲੰਘੇ ਦਿਨ ਲਗਾਏ ਗਏ ਧਰਨੇ ਵਿੱਚ ਪੁਲਿਸ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਲੋਕਾਂ ਨੇ ਧਰਨਾ ਚੁੱਕ ਦਿੱਤਾ ਸੀ ,ਪਰ ਅੱਜ ਫਿਰ ਬਾਕੀ ਰਹਿੰਦੇ ਲੋਕਾਂ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਮੁੜ ਧਰਨਾ ਲਗਾ ਦਿੱਤਾ ਗਿਆ। ਉਧਰ ਧਰਨਾਕਾਰੀਆਂ ਵੱਲੋਂ ਲਗਾਏ ਗਏ ਦੋਸਾਂ ਮੁਤਾਬਿਕ ਉਨ੍ਹਾਂ ਕਿਹਾ ਗਿਆ ਕਿ ਮ੍ਰਿਤਕ ਪਾਈ ਗਈ ਲੜਕੀ, ਉਸਦੀ ਮਾਂ ਅਤੇ ਕਰੀਬ ਸੱਤ ਸਾਲ ਦੇ ਬੱਚੇ ਦੀ ਮੌਤ ਉਹਨਾਂ ਵੱਲੋਂ ਖੁਦ ਕਿਸੇ ਜ਼ਹਿਰੀਲੀ ਚੀਜ ਨਿਗਲ ਜਾਣ ਕਰਕੇ ਨਹੀਂ ਹੋਈ ,ਸਗੋਂ ਉਹਨਾਂ ਨੂੰ ਕਿਸੇ ਸਾਜਿਸ਼ ਤਹਿਤ ਮਾਰਿਆ ਗਿਆ ਹੈ। ਇਸ ਗੱਲ ਦੀ ਵਿਸ਼ੇਸ਼ ਟੀਮ ਵੱਲੋਂ ਜਾਂਚ ਹੋਣੀ ਚਾਹੀਦੀ ਹੈ, ਦਰਜ ਕੀਤੀ ਗਈ ਐਫ ਆਈ ਆਰ ਵਿੱਚਲੇ ਬਿਆਨਾਂ ਵਿੱਚ ਸੋਧ ਹੋਣੀ ਚਾਹੀਦੀ ਹੈ ਅਤੇ ਬਾਕੀ ਰਹਿੰਦੇ ਵਿਅਕਤੀ ਜਲਦ ਫੜੇ ਜਾਣੇ ਚਾਹੀਦੇ ਹਨ। ਇਸ ਮੌਕੇ ਧਰਨੇ ਵਿਚ ਪਹੁੰਚੇ ਡੀ.ਐਸ.ਪੀ ਬਿਕਰਮਜੀਤ ਸਿੰਘ ਘੁੰਮਣ, ਡੀ. ਐਸ ਪੀ ਯਾਦਵਿੰਦਰ ਸਿੰਘ, ਐਸ ਐਚ ਓ ਸੰਦੌੜ ਗਗਨਦੀਪ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ10 ਵਿਅਕਤੀਆਂ ਦੇ ਵਿੱਚੋਂ ਦੋ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਬਾਕੀਆਂ ਨੂੰ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।ਉਹਨਾਂ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਬਾਕੀ ਮੰਗਾਂ ਵੀ ਮੰਨੀਆਂ ਜਾਣਗੀਆਂ ਜਿਸ ਉਪਰੰਤ ਜਥੇਬੰਦੀ ਵੱਲੋਂ ਮੁੱਖ ਮਾਰਗ ਬੰਦ ਕਰਨ ਵਾਲੇ ਧਰਨੇ ਨੂੰ ਸਾਰੀਆਂ ਗ੍ਰਿਫਤਾਰੀਆਂ ਤੱਕ ਥਾਣੇ ਸਾਹਮਣੇ ਇੱਕ ਪਾਸੇ ਸ਼ਾਂਤਮਤੀ ਧਰਨੇ ਦੇ ਰੂਪ ਵਿੱਚ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ |

Have something to say? Post your comment

 

More in Malwa

ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਸਮੂਹ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪ੍ਰਕਾਸ਼ ਕੁਟੀਆ ਪਿੰਡ ਮਹੌਲੀ ਖੁਰਦ ਵਿਖੇ ਨਗਰ ਕੀਰਤਨ ਆਯੋਜਿਤ

ਵਿੱਤ ਮੰਤਰੀ ਚੀਮਾ ਨੇ ਐੱਸ.ਸੀ.ਪਰਿਵਾਰਾਂ ਨੂੰ ਪਲਾਟਾਂ ਦੇ ਮਾਲਕੀ ਹੱਕ ਦੀਆਂ ਸਨਦਾਂ ਸੌਂਪੀਆਂ 

ਰਵਿੰਦਰ ਟੁਰਨਾ ਨੇ ਸ਼ਹੀਦ ਊਧਮ ਸਿੰਘ ਨੂੰ ਭੇਟ ਕੀਤੀ ਸ਼ਰਧਾਂਜਲੀ 

ਸੁਨਾਮ ਵਿਖੇ ਸਾਈਕਲਿਸਟ ਮਨਮੋਹਨ ਸਿੰਘ ਸਨਮਾਨਤ 

ਸ਼ਹੀਦੀ ਹਫ਼ਤੇ ਦੌਰਾਨ ਵਾਰਡਾਂ ਦੀ ਹੱਦਬੰਦੀ 'ਤੇ ਭੜਕੇ ਅਕਾਲੀ ਆਗੂ ਵਿਨਰਜੀਤ ਗੋਲਡੀ 

ਪ੍ਰਭਾਤ ਫੇਰੀਆਂ 'ਚ ਉਮੜਿਆ ਸੰਗਤਾਂ ਦਾ ਸੈਲਾਬ 

ਵੀਰ ਬਾਲ ਦਿਵਸ ਨਾਲੋਂ ਸਾਹਿਬਜ਼ਾਦਿਆਂ ਦਾ ਬਲੀਦਾਨ ਦਿਵਸ ਛੋਟੇ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ: ਅਮਨ ਅਰੋੜਾ

ਕੌਮੀ ਸੇਵਾ ਯੋਜਨਾ ਕੈਂਪ ਦੀ ਸਮਾਪਤੀ ਮੌਕੇ ਪਦਮਸ਼੍ਰੀ ਸੁਨੀਤਾ ਰਾਣੀ ਨੇ ਕੀਤੀ ਸ਼ਿਰਕਤ 

ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਵਿਖੇ ਮਨਾਇਆ ਜਨਮ ਦਿਹਾੜਾ 

ਵਿਦੇਸ਼ ਜਾਣ ਦੀ ਇੱਛਾ ਪੂਰੀ ਨਾ ਹੋਣ ਤੋਂ ਨੌਜਵਾਨ ਨੇ ਕੀਤੀ ਖੁਦਕੁਸ਼ੀ