ਕੁਰਾਲੀ : ਕੁਰਾਲੀ ਦੇ ਹੋਣਹਾਰ ਨੌਜਵਾਨ ਹਰਜੋਤ ਸਿੰਘ ਸਪੁੱਤਰ ਸੁਖਵਿੰਦਰ ਸਿੰਘ ਤੇ ਮਾਤਾ ਕੁਲਵੰਤ ਕੌਰ ਨੇ ਨੀਟ ਟੈਸਟ ਕਲੀਅਰ ਕਰਕੇ ਐਮ.ਬੀ.ਬੀ.ਐਸ ਲਈ ਚੋਣ ਪ੍ਰਾਪਤ ਕਰਕੇ ਅਪਣੇ ਮਾਪਿਆ ਤੇ ਸ਼ਹਿਰ ਦਾ ਨਾਅ ਰੋਸ਼ਨ ਕੀਤਾ ਹੈ, ਜੋ ਕਿ ਉਸ ਦੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਉਸਦੇ ਮਾਪਿਆਂ ਅਤੇ ਪਰਿਵਾਰ ਲਈ ਵੀ ਇਹ ਮਾਣ ਵਾਲਾ ਪਲ ਹੈ ਅਤੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਨੋਜਵਾਨ ਹਰਜੋਤ ਸਿੰਘ ਦੀ ਐਮ.ਬੀ.ਬੀ.ਐਸ ਲਈ ਚੋਣ ਤੇ ਅੱਜ ਕਰਵਾਏ ਇੱਕ ਸਮਾਗਮ ਦੌਰਾਨ ਸਾਬਕਾ ਨਗਰ ਕੌਸਲ ਦੇ ਪ੍ਰਧਾਨ ਦਵਿੰਦਰ ਸਿੰਘ ਠਾਕਰ ਵੱਲੋਂ ਜਿੱਥੇ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਉਥੇ ਵਿਸ਼ੇਸ ਸਨਮਾਨ ਵੀ ਕੀਤਾ ਗਿਆ। ਦਵਿੰਦਰ ਸਿੰਘ ਠਾਕੁਰ ਤੇ ਡਾਕਟਰ ਰਾਜਿੰਦਰ ਸਿੰਘ ਠਾਕੁਰ ਨੇ ਕਿਹਾ ਕਿ ਹਰਜੋਤ ਸਿੰਘ ਇਕ ਕਾਬਲ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰੇ ਅਤੇ ਕੁਰਾਲੀ ਦਾ ਨਾਂ ਰੌਸ਼ਨ ਕਰੇ।