ਕੁਰਾਲੀ : ਅੱਜ ਮਿਤੀ 22/8/25ਨੂੰ ਪੈਨਸ਼ਨਰਜ਼ ਭਲਾਈ ਸੰਸਥਾ ਕੁਰਾਲੀ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਹਰਿਗੋਬਿੰਦ ਸਾਹਿਬ ਕੁਰਾਲੀ ਵਿਖੇ ਕੀਤੀ ਗਈ ਜਿਸ ਦੀ ਪ੍ਰਧਾਨਗੀ ਸ੍ਰ ਰਣਧੀਰ ਸਿੰਘ ਪ੍ਰਧਾਨ ਕੁਰਾਲੀ ਵਲੋਂ ਕੀਤੀ ਗਈ ਅਤੇ ਮੀਟਿੰਗ ਤੋਂ ਸ੍ਰ ਮੁਲਾਗਰ ਸਿੰਘ ਵਲੋਂ ਹਾਜ਼ਰ ਪੈਨਸ਼ਨਰਾਂ ਨੂੰ ਜੀ ਆਇਆਂ ਆਖਦਿਆਂ ਸ੍ਰੀ ਰਾਮ ਕਿਸ਼ਨ ਧੁੰਨਕੀਆ ਚੇਅਰਮੈਨ ਜਿਲ੍ਹਾ ਨੂੰ ਮੀਟਿੰਗ ਦੀ ਕਾਰਵਾਈ ਲਈ ਕਿਹਾ ਗਿਆ। ਸ੍ਰੀ ਧੂੰਨਕੀਆ ਜੀ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅੱਖੋ ਓਹਲੇ ਕਰਨ ਅਤੇ ਜਥੇਬੰਦੀਆਂ ਨੂੰ ਮੀਟਿੰਗ ਲਈ ਸਮਾਂ ਦੇ ਕੇ ਮੀਟਿੰਗ ਨਾ ਕਰਨ ਅਤੇ ਖੱਜਲ ਖੁਆਰ ਕਰਨ ਦੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕੀਤੀ ਗਈ । ਸਰਕਾਰ ਵਲੋਂ 13%ਡੀ ਏ ਨਾ ਦੇਣ ਅਤੇ ਪੈਨਸ਼ਨਰਾਂ ਨੂੰ ਛੇਵੇਂ ਪੇ ਕਮਿਸ਼ਨ ਦਾ ਏਰੀਅਰ ਕਿਸ਼ਤਾ ਵਿੱਚ ਦੇ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਭਾਰੀ ਨੁਕਸਾਨ ਕੀਤਾ ਹੈ ਮੈਡੀਕਲ ਦੇ ਰੇਟ 2010ਤੋ ਉਹੀ ਚਲਦੇ ਆ ਰਹੇ ਹਨ ਜਦੋਂ ਕਿ ਮੰਹਿਗਾਈ ਕਈ ਗੁਣਾਂ ਵੱਧ ਗਈ ਹੈ , ਮੈਡੀਕਲ ਦੇ ਰੇਟ ਵੀ ਵਧਾਉਣੇ ਚਾਹੀਦਾ ਹੈ।ਜੇਕਰ ਸਰਕਾਰ ਵਲੋਂ ਹੁਣ ਵੀ ਡੀ ਏ ਨਾ ਦਿਤਾ ਤਾਂ ਆਉਣ ਵਾਲੇ ਸਮੇਂ ਵਿੱਚ ਜਥੇਬੰਦੀਆਂ ਨੂੰ ਸਖ਼ਤ ਐਕਸਨ ਲਈ ਮਜਬੂਰ ਹੋਣਾ ਪਵੇਗਾ। ਅੱਜ ਦੀ ਮੀਟਿੰਗ ਵਿੱਚ ਸਰਵ ਸ੍ਰੀ ਸੁਰਿੰਦਰ ਸਿੰਘ, ਮਾਸਟਰ ਦਰਸ਼ਨ ਸਿੰਘ, ਮਾਸਟਰ ਗੁਰਨਾਮ ਸਿੰਘ, ਗੁਣਵੰਤ ਸਿੰਘ,ਜੀਵਨ ਕੁਮਾਰ, ਹਰਚੰਦ ਸਿੰਘ , ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਨੇਕ ਸਿੰਘ ਅਤੇ ਹੋਰ ਹਾਜ਼ਰ ਸਨ।