ਕੁਰਾਲੀ : ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਾਚੀਨ ਪ੍ਰਸਿੱਧ ਡੇਰਾ ਬਾਬਾ ਗੋਸਾਈ ਆਣਾ ਦਾ ਸਾਲਾਨਾ ਮੇਲਾ 24-25 ਅਗਸਤ ਨੂੰ ਹੋਣ ਜਾ ਰਿਹਾ ਹੈ। ਇਸ ਮੇਲੇ ਸਬੰਧੀ ਵੱਡੇ ਸੰਗਤਾਂ ਵੱਲੋਂ ਪੱਧਰ ਉੱਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਮੇਲੇ ਤੋਂ ਕੁਝ ਦਿਨ ਪਹਿਲਾਂ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਧਨਰਾਜ ਗਿਰ ਜੀ ਮਹਾਰਾਜ ਸੰਗਤਾਂ ਨੂੰ ਨਾਲ ਲੈ ਕੇ ਸ਼ਹਿਰ ਵਿੱਚ ਗਜਾ ਸ਼ੁਰੂ ਕਰਦੇ ਹਨ। ਇਹ ਗਜਾ ਸ਼ਹਿਰ ਕੁਰਾਲੀ ਦੇ ਬਾਜ਼ਾਰ ਵਿੱਚੋਂ ਹੁੰਦੇ ਹੋਏ ਅੱਜ ਕਾਂਗਰਸੀ ਲੀਡਰ ਗੁਰਪ੍ਰਤਾਪ ਸਿੰਘ ਪਡਿਆਲਾ ਜਰਨਲ ਸਕੱਤਰ (ਪੰਜਾਬ ਕਿਸਾਨ ਕਾਂਗਰਸ) ਦੇ ਫਾਰਮ ਹਾਊਸ ਤੇ ਪਹੁੰਚੀ। ਸ. ਪਡਿਆਲਾ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਘਰ ਆਏ ਇਹਨਾਂ ਸਾਧੂ ਸੰਤਾਂ ਅਤੇ ਸੰਗਤਾਂ ਦਾ ਬੜੀ ਸ਼ਰਧਾ ਭਾਵਨਾ ਦੇ ਨਾਲ ਸਵਾਗਤ ਕੀਤਾ ਗਿਆ। ਉਪਰੰਤ ਆਏ ਇਹਨਾਂ ਸਾਧੂਆਂ ਦੇ ਹੱਥ ਪੈਰ ਧੁਆ ਕੇ ਇਹਨਾਂ ਨੂੰ ਲੰਗਰ ਵੀ ਛਕਾਇਆ ਗਿਆ।ਗੁਰਪ੍ਰਤਾਪ ਸਿੰਘ ਪਡਿਆਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਹਨਾਂ ਪਾਵਨ ਅਸਥਾਨਾਂ ਅਤੇ ਸਾਧੂ ਸੰਤਾਂ ਦੀ ਸਾਡੇ ਇਲਾਕੇ ਉੱਤੇ ਵੱਡੀ ਕਿਰਪਾ ਹੈ।ਇਹਨਾਂ ਸਾਧੂਆਂ ਦੀ ਕਿਰਪਾ ਨਾਲ ਹੀ ਸਾਡੇ ਇਲਾਕੇ ਦੇ ਵਿੱਚ ਤੰਦਰੁਸਤੀ ਖੁਸ਼ੀਆਂ ਖੇੜੇ ਹਨ। ਉਹਨਾਂ ਕਿਹਾ ਹ ਕਿ ਇਲਾਕੇ ਦੀ ਸੰਗਤਾਂ ਨੂੰ ਇਸ ਮੇਲੇ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ।ਇਸ ਮੌਕੇ ਕਰਵਾਏ ਜਾਂਦੇ ਸਾਲਾਨਾ ਮੇਲੇ ਉੱਤੇ ਵੱਡੀ ਗਿਣਤੀ ਵਿੱਚ ਸੰਗਤਾਂ ਦੂਰੋਂ ਨੇੜਿਓਂ ਹਾਜ਼ਰੀਆਂ ਭਰਦੀਆਂ ਹਨ ਇਸ ਮੌਕੇ ਨੰਦੀਪਾਲ ਬੰਸਲ ਕੌਂਸਲਰ, ਮੁਕੇਸ਼ ਰਾਣਾ ਸਾਬਕਾ ਕੌਂਸਲਰ, ਚਾਂਦ ਰਾਣਾ, ਪ੍ਰੇਮ ਕੁਰਾਲੀ, ਕੁਲਵਿੰਦਰ ਸਿੰਘ ਨਗਲੀਆਂ ਸਾਬਕਾ ਸਰਪੰਚ, ਰਵਿੰਦਰ ਸਿੰਘ ਬੋਬੀ ਬੱਤਾ ਸਾਬਕਾ ਸਰਪੰਚ, ਪੁਨੀਤ ਜੋਸ਼ੀ, ਪ੍ਰਿੰਸ ਸ਼ਰਮਾ, ਸੁਰਿੰਦਰ ਕੌਰ ਸ਼ੇਰਗਿਲ, ਸੋਨੀਆ ਧੀਮਾਨ, ਉਮਿੰਦਰ ਓਮਾ (ਪ੍ਰਸਿੱਧ ਲੋਕ ਗਾਇਕ) ਤਰਿੰਦਰ ਤਾਰਾ ਹਾਜ਼ਰ ਸਨ।