Thursday, October 22, 2026
BREAKING NEWS
• ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ

Social

“ਇੱਕ ਬਾਪੂ ਦੇ ਸਿਰ ਤੇ”

June 16, 2025 02:13 PM
Amarjeet Cheema (Writer from USA)

ਪਿਉ ਹੁੰਦਾ ਏ ਰੱਬ ਵਰਗਾ,

ਨਾ ਇਸ ਤੋਂ ਕੋਈ ਇਨਕਾਰੀ ਆ...
ਇੱਕ ਬਾਪੂ ਦੇ ਸਿਰ ਤੇ
ਕਰਦੇ ਧੀਆਂ ਪੁੱਤ ਸਰਦਾਰੀ ਆ...

ਬਾਪੂ ਨਾ ਹੋਵੇ ਸਿਰ ਤੇ,
ਪਾਣੀ ਪੀਣ ਨਾ ਦਿੰਦੇ ਨੇ,
ਖੋਹ ਲੈਂਦੇ ਟੁੱਕ ਹੱਥੋਂ
ਲੋਕੀਂ ਜੀਉਣ ਨਾ ਦਿੰਦੇ ਨੇ,
ਇਹਦੇ ਨਾਲ ਹੀ ਚੱਲਦੀ
ਸਾਰੀ ਦੁਨੀਆਂ ਦਾਰੀ ਆ...
ਇੱਕ ਬਾਪੂ ਦੇ ਸਿਰ ਤੇ
ਕਰਦੇ ਧੀਆਂ ਪੁੱਤ ਸਰਦਾਰੀ ਆ...

ਬਾਪੂ ਬਾਪੂ ਕਹਿੰਦੇ ਸੱਚੀਂ
ਸੁੱਖ ਬੜਾ ਹੀ ਪਾਇਆ ਸੀ,
ਸਹਿਣੇ ਪੈ ਗਏ ਦੁੱਖੜੇ
ਜਦ ਬਾਪੂ ਆਪ ਕਹਾਇਆ ਸੀ,
ਖੁੱਲ੍ਹਦੀ ਅੱਖ ਬੰਦੇ ਦੀ,
ਜਦ ਪੈਂਦੀ ਜਿਮੇਵਾਰੀ ਆ...
ਇੱਕ ਬਾਪੂ ਦੇ ਸਿਰ ਤੇ
ਕਰਦੇ ਧੀਆਂ ਪੁੱਤ ਸਰਦਾਰੀ ਆ...

ਬੜੇ ਸੀ ਲਾਡ ਲਡਾਉਂਦਾ,
ਥੱਕਿਆ ਟੁੱਟਿਆ ਆਉਦਾਂ ਸੀ
ਸੀਨੇ ਨਾਲ ਸੀ ਲਾਉਂਦਾ
ਜਦ ਬਾਪੂ ਘਰ ਆਉਂਦਾ ਸੀ,
ਤੈਨੂੰ ਵੇਖਕੇ ਪੁੱਤਰਾ
ਲਹਿ ਗਈ ਥਕਾਵਟ ਸਾਰੀ ਆ...
ਇੱਕ ਬਾਪੂ ਦੇ ਸਿਰ ਤੇ
ਕਰਦੇ ਧੀਆਂ ਪੁੱਤ ਸਰਦਾਰੀ ਆ...

ਰਿਸ਼ਤੇ ਹੋਰ ਬਥੇਰੇ ਨੇ
ਪਰ ਇਹਦੇ ਤੁੱਲ ਨਾ ਕੋਈ ਏ
ਇਹਦੀ ਕੁਰਬਾਨੀ ਦਾ
ਸਕਦਾ ਮੁੱਲ ਤਾਰ ਨਾ ਕੋਈ ਏ
"ਚੀਮਾਂ" ਸੱਚੀਆਂ ਲਿਖਦਾ
ਜਗ ਤੇ ਪਿਉ ਪੁੱਤ ਦੀ ਹੀ ਯਾਰੀ ਆ...
ਇੱਕ ਬਾਪੂ ਦੇ ਸਿਰ ਤੇ
ਕਰਦੇ ਧੀਆਂ ਪੁੱਤ ਸਰਦਾਰੀ ਆ...

ਲੇਖਕ - ਅਮਰਜੀਤ ਚੀਮਾਂ (ਯੂ ਐੱਸ ਏ)
+1(716)908-3631

Have something to say? Post your comment