ਕਰਮਾਂ ਦੇ ਲੇਖੇ
ਜ਼ਿੰਦਗੀ ਦੇ ਦੁੱਖ ਸੁੱਖ ਜੋ ਹਨ ਦੇਖੇ
ਦੋਸ਼ ਨਾ ਦੇਈਂ ਸਭ ਕਰਮਾਂ ਦੇ ਲੇਖੇ।
ਦਿਲ ਦੁੱਖਾਂ ਖੁੱਸ਼ੀਆਂ ਦੀ ਕਰੇ ਭਾਲ
ਖ਼ਾਲੀ ਹੋਣੇ ਹੱਥ ਕਰਮ ਜਾਣੇ ਨਾਲ।।
ਮਨ ਆਈਆਂ ਸੋਚ ਚਲਾਕੀਆਂ ਕਰੇ
ਵਿਕਾਰਾਂ ਨਾਲ ਕਰਮਾਂ ਦਾ ਝੋਲਾ ਭਰੇ।
ਮੋਹ ਮਾਇਆ ਵਿੱਚ ਭੁੱਲ ਬੈਠਾ ਰੱਬ
ਅੰਤ ਕਾਲ ਸਾਥ ਜਾਣਗੇ ਛੱਡ ਸੱਭ।।
ਘੜੀ ਪਲ ਇਹ ਮਾਤ ਲੋਕ ਦਾ ਮੇਲਾ
ਮੋਹ ਤਿਆਗ ਸੰਗ ਨਹੀਂ ਜਾਣਾ ਧੇਲਾ।
ਕਰਮਾਂ ਦੀ ਖ਼ੇਤੀ ਦਾ ਫਲ ਪੈਣਾ ਵੱਢਣਾ
ਧਰਿਆ ਧਰਾਇਆ ਸਭ ਕੁਝ ਛੱਡਣਾ।।
ਸਭ ਜਾਣਦੇ ਕਿਉਂ ਪ੍ਰੀਤੀ ਹੈ ਗੂੜ੍ਹੀ ਲਾਈ
ਜਦੋਂ ਹੁਕਮ ਹੋਇਆ ਕਰ ਜਾਣੀ ਚੜ੍ਹਾਈ।
ਕਿਰਤ ਕਰ, ਵੰਡ ਛੱਕ ਅਤੇ ਨਾਮ ਲੈ ਜਪ
ਮਨ ਸ਼ਾਂਤ ਤੇ ਵਿਕਾਰਾਂ ਦੀ ਨਾ ਪੈਣੀ ਖਪ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।