Friday, October 03, 2025

Social

ਸੰਤਾਲ਼ੀ ਚੇ ਪੰਜਾਬ ਦਾ,

August 14, 2025 11:00 PM
Amarjeet Cheema (Writer from USA)

ਸੰਤਾਲ਼ੀ ਚੇ ਪੰਜਾਬ ਦਾ,
ਉਜਾੜਾ ਹੋ ਗਿਆ
ਭਾਈ ਨੂੰ ਸੀ ਭਾਈ ਨਾਲ,
ਸਾੜਾ ਹੋ ਗਿਆ
ਹੋਈ ਵੱਢ ਟੁੱਕ ਦੋਵੇਂ ਪਾਸੀਂ,
ਹੋਈ ਬਰਬਾਦੀ...
ਕਾਹਦੀ ਹੈ ਆਜ਼ਾਦੀ , ਯਾਰੋ ਕਾਹਦੀ ਹੈ ਆਜ਼ਾਦੀ...

ਭੱਜ ਗਏ ਅੰਗਰੇਜ਼,
ਪਿੱਛੋਂ ਕਾਲੇ ਆ ਗਏ
ਸੋਨੇ ਦੀ ਚਿਡ਼ੀ ਨੂੰ ਇਹੋ,
ਲੁੱਟ ਖਾ ਗਏ
ਪੈ ਗਈ ਇਹਨਾਂ ਨੂੰ ਹੈ,
ਹੇਰਾਫ਼ੇਰੀਆਂ ਦੀ ਵਾਦੀ...
ਕਾਹਦੀ ਹੈ ਆਜ਼ਾਦੀ , ਯਾਰੋ ਕਾਹਦੀ ਹੈ ਆਜ਼ਾਦੀ...

ਵਿਹਲੇ ਫ਼ਿਰਦੇ ਜਵਾਨ,
ਕੋਈ ਕੰਮਕਾਰ ਨਾ
ਪੈਣ ਟੀਚਰਾਂ ਦੇ ਡਾਂਗਾਂ,
ਲੈਂਦਾ ਕੋਈ ਸਾਰ ਨਾ
ਨੰਬਰ ਇੱਕ ਸੀ ਪੰਜਾਬ,
ਹੁਣ ਹੋ ਗਿਆ ਏ ਫ਼ਾਡੀ ...
ਕਾਹਦੀ ਹੈ ਆਜ਼ਾਦੀ , ਯਾਰੋ ਕਾਹਦੀ ਹੈ ਆਜ਼ਾਦੀ...

ਲੁੱਟ ਮਾੜੇ ਦੀ ਅਮੀਰ,
ਮਾਲਾ ਮਾਲ ਹੋ ਗਿਆ
ਗਰੀਬਾਂ ਦਾ ਹੈ ਯਾਰੋ,
ਬੁਰਾ ਹਾਲ ਹੋ ਗਿਆ
ਭੁੱਖੇ ਸੌਣ ਮਜ਼ਦੂਰ,
ਰੋਟੀ ਰੱਜਕੇ ਨਾ ਖਾਧੀ...
ਕਾਹਦੀ ਹੈ ਆਜ਼ਾਦੀ , ਯਾਰੋ ਕਾਹਦੀ ਹੈ ਆਜ਼ਾਦੀ...

ਖੂਨ ਚੂਸ ਲਿਆ ਜੋਕਾਂ,
ਜਨਤਾ ਹੈ ਕੂਕਦੀ
ਕੋਈ ਕਰਦਾ ਨਾ ਗੱਲ,
ਹੱਕ ਤੇ ਹਕੂਕ ਦੀ
ਖੂਨ ਲੱਗਿਆ ਹੈ ਮੂੰਹ ਨੂੰ,
ਬੜਾ ਲੱਗਦਾ ਸੁਆਦੀ...
ਕਾਹਦੀ ਹੈ ਆਜ਼ਾਦੀ , ਯਾਰੋ ਕਾਹਦੀ ਹੈ ਆਜ਼ਾਦੀ...

ਲਾਕੇ ਨਸ਼ਿਆਂ ਦੇ ਆਹਰੇ,
ਹੈ ਜੁਆਨ ਰੋਲ਼ਤਾ
ਬੈਠੇ ਧਰਨੇ ਤੇ ਇਹਨਾਂ ਨੇ,
ਕਿਸਾਨ ਰੋਲ਼ਤਾ
ਵੋਟ ਪਾਇਓ ਸੋਚ ਚੀਮੇਂ,
ਫ਼ੱਟੀ ਪੋਚ ਦੋ ਇਹਨਾਂ ਦੀ...
ਕਾਹਦੀ ਹੈ ਆਜ਼ਾਦੀ , ਯਾਰੋ ਕਾਹਦੀ ਹੈ ਆਜ਼ਾਦੀ...

ਲੇਖਕ- ਅਮਰਜੀਤ ਚੀਮਾਂ USA

+1716908-3631

ਕਲਾਕਾਰ - ਦਿਲਵਰ ਅਨਜਾਣ, ਐੱਸ ਪ੍ਰੀਤ ਅਨਜਾਣ

Have something to say? Post your comment