ਧੰਨ ਧੰਨ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਦੇਸ ਪ੍ਰਦੇਸ ਵਿੱਚ ਵੱਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ 🙏🙏🙏🙏🙏🙏
ਥਲ ਤੋਂ ਜਲ ਕਰੇ ਸਤਿਗੁਰ ਮੇਰਾ
ਵਿਸ਼ਵਕਰਮਾ ਜੀ ਸ਼ੁਕਰ ਹੈ ਤੇਰਾ
ਜੁੜਦੀ ਨਹੀਂ ਸੀ ਖਾਣ ਨੂੰ ਰੋਟੀ
ਸੱਚੀਆਂ ਝੂਠ ਨਾ ਮਾਰਾਂ ...
ਬਾਬਾ ਵਿਸ਼ਵਕਰਮਾ ਨੇ
ਸਾਨੂੰ ਦਿੱਤੀਆ ਕੋਠੀਆਂ ਕਾਰਾਂ....
ਨਾ ਚੀਜ਼ਾਂ ਨੂੰ ਚੀਜ਼ ਬਣਾਤਾ
ਡੁੱਬਦਾ ਬੇੜਾ ਬੰਨੇ ਲਾ ਤਾ
ਲਹਿਰਾਂ ਬਹਿਰਾਂ ਰਹਿਣ ਹੇੈ ਲੱਗੀਆਂ
ਲੱਖ ਲੱਖ ਸ਼ੁਕਰ ਗੁਜ਼ਾਰਾ...
ਬਾਬਾ ਵਿਸ਼ਵਕਰਮਾ ਨੇ
ਸਾਨੂੰ ਦਿੱਤੀਆ ਕੋਠੀਆਂ ਕਾਰਾਂ....
ਤੇਸੀ ਕਾਂਡੀ ਤੇਰੀ ਧੰਨ ਕਮਾਈ
ਸੋਨੇ ਦੀ ਲੰਕਾਂ ਤੂੰ ਆਪ ਬਣਾਈ
ਤੇਰੇ ਵਰਗਾ ਹੋਰ ਨਾ ਹੋਣਾ
ਕਾਰੀਗਰ ਹੋਏ ਨੇ ਹਜ਼ਾਰਾਂ...
ਬਾਬਾ ਵਿਸ਼ਵਕਰਮਾ ਨੇ
ਸਾਨੂੰ ਦਿੱਤੀਆ ਕੋਠੀਆਂ ਕਾਰਾਂ....
ਭਗਤੋ ਜ਼ਿੰਦਗੀ ਸਫ਼ਲ ਜੇ ਕਰਨੀ
ਲੱਗ ਜੋ ਬਾਬਾ ਜੀ ਦੇ ਚਰਨੀ
ਚੀਮਾਂ ਆਖੇ ਸੌਹ ਬਾਬੇ ਦੀ
ਹੋ ਗਈਆਂ ਪੌ ਬਾਰਾਂ...
ਬਾਬਾ ਵਿਸ਼ਵਕਰਮਾ ਨੇ
ਸਾਨੂੰ ਦਿੱਤੀਆ ਕੋਠੀਆਂ ਕਾਰਾਂ....
ਲੇਖਕ - ਅਮਰਜੀਤ ਚੀਮਾਂ (ਯੂ ਐੱਸ ਏ)
+(716) 908-3631