ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਅਵਤਾਰ ਪੁਰਬ ਦੀਆਂ ਦੇਸ ਪ੍ਰਦੇਸ ਵਿੱਚ ਵੱਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ
ਗੁਰ ਬਿਨ ਘੋਰ ਅੰਧਾਰ
ਗੁਰੂ ਬਿਨ ਸਮਝ ਨਾ ਆਵੈ
ਗੁਰ ਬਿਨਾਂ ਸੁਰਤ ਨਾ ਸਿੱਧ
ਗੁਰੂ ਬਿਨ ਮੁਕਤ ਨਾ ਪਾਵੈ
ਜੁੜੀਏ ਬਾਣੀ ਨਾਲ
ਤਨ ਮਨ ਸ਼ਰਧਾ ਨਾਲ ...
ਪੰਜ ਸੌ ਛਪੰਜਾ ਸਾਲ , ਗੁਰੂ ਨਾਨਕ ਦੇ ਨਾਲ...
ਨਨਕਾਣੇ ਵਿੱਚ ਜਨਮ ਧਾਰ ਕੇ
ਭਾਗ ਦੇਸ਼ ਨੂੰ ਲਾ ਦਿੱਤਾ...
ਮਿਟੀ ਧੁੰਦ,ਜੱਗ ਚਾਨਣ ਹੋਇਆ
ਜੱਗ ਸਾਰਾ ਰੁਸ਼ਨਾ ਦਿੱਤਾ...
ਭਵ ਸਾਗਰ ਚੋਂ ਤਾਰਨ ਆਏ
ਸਤਿਗੁਰੂ ਹੋਏ ਦਿਆਲ...
ਪੰਜ ਸੌ ਛਪੰਜਾ ਸਾਲ ਗੁਰੂ ਨਾਨਕ ਦੇ ਨਾਲ ....
ਤੜਕੇ ਉੱਠ ਕੇ ਪੜ੍ਹੀਏ ਬਾਣੀ
ਹੱਕ ਦੀ ਕਰਕੇ ਖਾਈਏ
ਰੁੱਖੀ ਮਿੱਸੀ ਸੱਚ ਦੀ ਖਾ ਕੇ
ਗੁਰੂ ਦਾ ਸ਼ੁਕਰ ਮਨਾਈਏ...
ਹੱਕ ਪਰਾਇਆ ਖਾਣ ਕਦੇ ਨਾ
ਸਤਿਗੁਰੂ ਜੀ ਦੇ ਲਾਲ...
ਪੰਜ ਸੌ ਛਪੰਜਾ ਸਾਲ ਗੁਰੂ ਨਾਨਕ ਦੇ ਨਾਲ....
ਕਰਮ ਕਾਂਡ ਚੋਂ ਕੱਢ ਲੋਕਾਂ ਨੂੰ
ਸੱਚ ਦਾ ਹੋਕਾ ਲਾਇਆ...
ਉਚ ਨੀਚ ਦਾ ਫਰਕ ਮਿਟਾ ਕੇ
ਸਿੱਖੀ ਦਾ ਬੂਟਾ ਲਾਇਆ
ਵਧੇ ਫੁੱਲੇ “ਚੀਮੇਂ” ਸਿੱਖੀ ਦਾਤਿਆ
ਤੇਰੀਆਂ ਮੇਹਰਾ ਨਾਲ ...
ਪੰਜ ਸੌ ਛਪੰਜਾ ਸਾਲ ਗੁਰੂ ਨਾਨਕ ਦੇ ਨਾਲ....
ਲੇਖਕ:-ਅਮਰਜੀਤ ਚੀਮਾਂ (ਯੂ ਐੱਸ ਏ)
+1(716)908-3631