“ਦੀਵਾਲੀ ”
ਹਿੰਦੂ ਵੀਰ ਮੰਦਿਰ ਵਿੱਚ ਜਾ ਕੇ
ਸਿੱਖ ਵੀਰ ਗੁਰੂ ਘਰ ਵਿੱਚ ਜਾ ਕੇ
ਆਪਣਾ ਆਪ ਪਵਿੱਤਰ ਕਰਕੇ
ਪਿਆਰ ਦੀ ਜੋਤ ਜਲਾਈਏ
ਅੱਜ ਦਿਨ ਦੀਵਾਲ਼ੀ ਦਾ
ਸਾਰੇ ਰਲ਼ ਮਿਲ਼ ਖੁਸ਼ੀ ਮਨਾਈਏ
ਅੱਜ ਦਿਨ ਦੀਵਾਲ਼ੀ ਦਾ...
ਹਿੰਦੂ, ਮੁਸਲਿਮ,ਸਿੱਖ, ਈਸਾਈ
ਅਸੀਂ ਹਾਂ ਸਾਰੇ ਭਾਈ ਭਾਈ।
ਧਰਮ ਜਾਤ ਦਾ ਫ਼ਰਕ ਮਿਟਾਕੇ,
ਸਭ ਨੂੰ ਗਲੇ ਲਗਾਈਏ।
ਅੱਜ ਦਿਨ ਦੀਵਾਲ਼ੀ ਦਾ
ਸਾਰੇ ਰਲ਼ ਮਿਲ਼ ਖੁਸ਼ੀ ਮਨਾਈਏ
ਅੱਜ ਦਿਨ ਦੀਵਾਲ਼ੀ ਦਾ...
ਰਾਮ ਸੀਤਾ ਨਾਲ ਜੋੜ ਮਨਾ ਲਉ,
ਕਹਿਕੇ ਬੰਦੀ ਛੋੜ ਮਨਾ ਲਉ।
ਸਭ ਜੀਆਂ ਦਾ ਇੱਕੋ ਹੈ ਦਾਤਾ,
ਸੱਚ ਦਾ ਹੋਕਾ ਲਾਈਏ।
ਅੱਜ ਦਿਨ ਦੀਵਾਲ਼ੀ ਦਾ
ਸਾਰੇ ਰਲ਼ ਮਿਲ਼ ਖੁਸ਼ੀ ਮਨਾਈਏ
ਅੱਜ ਦਿਨ ਦੀਵਾਲ਼ੀ ਦਾ...
ਘਰ ਰੁਸ਼ਨਾ ਲਉ ਦੀਪ ਜਲਾਕੇ
ਖੁਸ਼ੀਆਂ ਨਾਲ ਵਜਾਉ ਪਟਾਕੇ।
ਇੱਕ ਦੂਜੇ ਨੂੰ ਵੰਡੋ ਮਿਠਾਈਆਂ,
ਨਫ਼ਰਤ ਨੂੰ ਦਿਲੋਂ ਮਿਟਾਈਏ।
ਅੱਜ ਦਿਨ ਦੀਵਾਲ਼ੀ ਦਾ
ਸਾਰੇ ਰਲ਼ ਮਿਲ਼ ਖੁਸ਼ੀ ਮਨਾਈਏ
ਅੱਜ ਦਿਨ ਦੀਵਾਲ਼ੀ ਦਾ...
ਭੁੱਲ ਕੇ ਕਦੇ ਨਾ ਖੇਲ੍ਹਣਾ ਜੂਆ
ਇਹ ਤਾਂ ਕਿਸੇ ਦਾ ਮਿੱਤ ਨਾ ਹੂਆ
ਆਖਰ ਆਤਮ ਹੱਤਿਆ ਕਰਦੇ
ਦਿਲ ਵਿੱਚ ਗੱਲ ਵਸਾਈਏ
ਅੱਜ ਦਿਨ ਦੀਵਾਲ਼ੀ ਦਾ
ਸਾਰੇ ਰਲ਼ ਮਿਲ਼ ਖੁਸ਼ੀ ਮਨਾਈਏ
ਅੱਜ ਦਿਨ ਦੀਵਾਲ਼ੀ ਦਾ...
ਨੱਚਕੇ ਸਿੱਖ ਲਉ ਯਾਰ ਮਨਾਉਣਾ,
ਜੱਗ ਤੇ ਦੂਜੀ ਵਾਰ ਨਾ ਆਉਣਾ।
“ਚੀਮੇਂ” ਚਾਰ ਦਿਨਾਂ ਦਾ ਮੇਲਾ,
ਐਂਵੇ ਨਾ ਵਕਤ ਖੁੰਝਾਈਏ।
ਅੱਜ ਦਿਨ ਦੀਵਾਲ਼ੀ ਦਾ
ਸਾਰੇ ਰਲ਼ ਮਿਲ਼ ਖੁਸ਼ੀ ਮਨਾਈਏ
ਅੱਜ ਦਿਨ ਦੀਵਾਲ਼ੀ ਦਾ...
ਲੇਖਕ - ਅਮਰਜੀਤ ਚੀਮਾਂ (ਯੂ ਐੱਸ ਏ)
+1(716)908-3631 ✍️