Sunday, March 22, 2026
BREAKING NEWS
ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏ

Social

“ਇੱਕ ਬਾਪੂ ਦੇ ਸਿਰ ਤੇ”

June 16, 2025 02:13 PM
Amarjeet Cheema (Writer from USA)

ਪਿਉ ਹੁੰਦਾ ਏ ਰੱਬ ਵਰਗਾ,

ਨਾ ਇਸ ਤੋਂ ਕੋਈ ਇਨਕਾਰੀ ਆ...
ਇੱਕ ਬਾਪੂ ਦੇ ਸਿਰ ਤੇ
ਕਰਦੇ ਧੀਆਂ ਪੁੱਤ ਸਰਦਾਰੀ ਆ...

ਬਾਪੂ ਨਾ ਹੋਵੇ ਸਿਰ ਤੇ,
ਪਾਣੀ ਪੀਣ ਨਾ ਦਿੰਦੇ ਨੇ,
ਖੋਹ ਲੈਂਦੇ ਟੁੱਕ ਹੱਥੋਂ
ਲੋਕੀਂ ਜੀਉਣ ਨਾ ਦਿੰਦੇ ਨੇ,
ਇਹਦੇ ਨਾਲ ਹੀ ਚੱਲਦੀ
ਸਾਰੀ ਦੁਨੀਆਂ ਦਾਰੀ ਆ...
ਇੱਕ ਬਾਪੂ ਦੇ ਸਿਰ ਤੇ
ਕਰਦੇ ਧੀਆਂ ਪੁੱਤ ਸਰਦਾਰੀ ਆ...

ਬਾਪੂ ਬਾਪੂ ਕਹਿੰਦੇ ਸੱਚੀਂ
ਸੁੱਖ ਬੜਾ ਹੀ ਪਾਇਆ ਸੀ,
ਸਹਿਣੇ ਪੈ ਗਏ ਦੁੱਖੜੇ
ਜਦ ਬਾਪੂ ਆਪ ਕਹਾਇਆ ਸੀ,
ਖੁੱਲ੍ਹਦੀ ਅੱਖ ਬੰਦੇ ਦੀ,
ਜਦ ਪੈਂਦੀ ਜਿਮੇਵਾਰੀ ਆ...
ਇੱਕ ਬਾਪੂ ਦੇ ਸਿਰ ਤੇ
ਕਰਦੇ ਧੀਆਂ ਪੁੱਤ ਸਰਦਾਰੀ ਆ...

ਬੜੇ ਸੀ ਲਾਡ ਲਡਾਉਂਦਾ,
ਥੱਕਿਆ ਟੁੱਟਿਆ ਆਉਦਾਂ ਸੀ
ਸੀਨੇ ਨਾਲ ਸੀ ਲਾਉਂਦਾ
ਜਦ ਬਾਪੂ ਘਰ ਆਉਂਦਾ ਸੀ,
ਤੈਨੂੰ ਵੇਖਕੇ ਪੁੱਤਰਾ
ਲਹਿ ਗਈ ਥਕਾਵਟ ਸਾਰੀ ਆ...
ਇੱਕ ਬਾਪੂ ਦੇ ਸਿਰ ਤੇ
ਕਰਦੇ ਧੀਆਂ ਪੁੱਤ ਸਰਦਾਰੀ ਆ...

ਰਿਸ਼ਤੇ ਹੋਰ ਬਥੇਰੇ ਨੇ
ਪਰ ਇਹਦੇ ਤੁੱਲ ਨਾ ਕੋਈ ਏ
ਇਹਦੀ ਕੁਰਬਾਨੀ ਦਾ
ਸਕਦਾ ਮੁੱਲ ਤਾਰ ਨਾ ਕੋਈ ਏ
"ਚੀਮਾਂ" ਸੱਚੀਆਂ ਲਿਖਦਾ
ਜਗ ਤੇ ਪਿਉ ਪੁੱਤ ਦੀ ਹੀ ਯਾਰੀ ਆ...
ਇੱਕ ਬਾਪੂ ਦੇ ਸਿਰ ਤੇ
ਕਰਦੇ ਧੀਆਂ ਪੁੱਤ ਸਰਦਾਰੀ ਆ...

ਲੇਖਕ - ਅਮਰਜੀਤ ਚੀਮਾਂ (ਯੂ ਐੱਸ ਏ)
+1(716)908-3631

Have something to say? Post your comment