ਤਰਕਸ਼ੀਲ ਸੁਸਾਇਟੀ ਦੇ ਫਾਊਡਰ ਮੈਂਬਰ ਸੁਜਾਨ ਸਿੰਘ ਅਤੇ ਉਸਦੀ ਪਤਨੀ ਅਮਰਜੀਤ ਕੌਰ ਨੇ ਜ਼ਿੰਦਗ਼ੀ ਨੂੰ ਲੋਕ ਹਿੱਤਾਂ ਅਤੇ ਸਮਾਜ ਵਿੱਚ ਵਿਗਿਆਨਕ ਨਜ਼ਰੀਆ ਵਿਕਸਿਤ ਕਰਨ ਦੇ ਕਾਰਜਾਂ ਲਈ ਲਾਈ ਹੋਇਆ ਹੈ, ਅਸੀਂ ਚਾਹੁੰਦੇ ਹਾਂ ਕਿ ਮੌਤ ਉਪਰੰਤ ਵੀ ਇਸੇ ਤਰ੍ਹਾਂ ਸਾਡੇ ਸਰੀਰਾਂ ਦਾ ਮੈਡੀਕਲ ਖੋਜ ਲਈ ਸਦਉਪਯੋਗ ਕੀਤਾ ਜਾਵੇ ਤਾਂ ਕਿ ਅਸੀਂ ਮਰਨ ਉਪਰੰਤ ਵੀ ਵਿਗਿਆਨ ਅਤੇ ਸਮਾਜ ਦੇ ਕੰਮ ਆ ਸਕੀਏ ”, ਇਹ ਪ੍ਰਗਟਾਵਾ ਸੁਜਾਨ ਸਿੰਘ ਨੇ ਸੁਸਾਇਟੀ ਦੀ ਮੀਟਿੱਗ ਵਿਚ ਕੀਤਾ।