Thursday, October 29, 2026
BREAKING NEWS
• ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ

Chandigarh

ਤਰਕਸ਼ੀਲ ਆਗੂ ਸੁਜਾਨ ਬਡਾਲਾ ਨੇ ਪਤਨੀ ਸਮੇਤ ਮਰਨ ੳਪਰੰਤ ਖੋਜ ਕਾਰਜ਼ਾਂ ਲਈ ਸਰੀਰ ਦੇਣ ਦੇ ਭਰੇ ਸਹਿਮਤੀ ਫ਼ਾਰਮ

June 15, 2026 10:00 PM
Rozana Sehaj times

ਖਰੜ : 
ਤਰਕਸ਼ੀਲ ਸੁਸਾਇਟੀ ਦੇ ਫਾਊਡਰ ਮੈਂਬਰ ਸੁਜਾਨ ਸਿੰਘ  ਅਤੇ ਉਸਦੀ  ਪਤਨੀ ਅਮਰਜੀਤ ਕੌਰ ਨੇ ਜ਼ਿੰਦਗ਼ੀ ਨੂੰ ਲੋਕ ਹਿੱਤਾਂ ਅਤੇ ਸਮਾਜ ਵਿੱਚ ਵਿਗਿਆਨਕ ਨਜ਼ਰੀਆ ਵਿਕਸਿਤ ਕਰਨ ਦੇ ਕਾਰਜਾਂ ਲਈ ਲਾਈ ਹੋਇਆ ਹੈ, ਅਸੀਂ ਚਾਹੁੰਦੇ ਹਾਂ ਕਿ  ਮੌਤ ਉਪਰੰਤ ਵੀ ਇਸੇ ਤਰ੍ਹਾਂ ਸਾਡੇ ਸਰੀਰਾਂ ਦਾ ਮੈਡੀਕਲ ਖੋਜ ਲਈ ਸਦਉਪਯੋਗ ਕੀਤਾ ਜਾਵੇ ਤਾਂ ਕਿ ਅਸੀਂ ਮਰਨ ਉਪਰੰਤ ਵੀ ਵਿਗਿਆਨ ਅਤੇ ਸਮਾਜ ਦੇ ਕੰਮ ਆ ਸਕੀਏ ”, ਇਹ ਪ੍ਰਗਟਾਵਾ ਸੁਜਾਨ ਸਿੰਘ ਨੇ ਸੁਸਾਇਟੀ ਦੀ ਮੀਟਿੱਗ ਵਿਚ ਕੀਤਾ।  ਤਰਕਸ਼ੀਲ ਸੁਸਾਇਟੀ ਦੀ ਇਕਾਈ ਖਰੜ ਦੇ ਫ਼ਾਉਂਡਰ ਮੈਂਬਰ ਅਤੇ ਇਕਾਈ ਦੇ ਸਭ ਤੋਂ ਪਹਿਲੇ ਪ੍ਰਧਾਨ ਮੀਡੀਆ ਇਨਚਾਰਜ ਕਰਮਜੀਤ ਸਕਰੁੱਲਾਂਪੁਰੀ ਨੇ ਦੱਸਿਆ ਕਿ ਇਕਾਈ ਖਰੜ ਦੇ ਕਾਰਜਕਾਰੀ ਮੁਖੀ ਭੁਪਿੰਦਰ ਮਦਨਹੇੜੀ ਦੀ ਪ੍ਰਧਾਨਗੀ ਵਿੱਚ ਹੋਈ ਇਸ ਭਰਵੀਂ ਮੀਟਿੰਗ ਦੌਰਾਨ ਸੁਜਾਨ ਸਿੰਘ ਬਡਾਲਾ ਅਤੇ ਉਹਨਾਂ ਦੀ ਪਤਨੀ ਅਮਰਜੀਤ ਕੌਰ ਨੇ ਮਰਨ ਉਪਰੰਤ ਸਰੀਰਾਂ ਨੂੰ ਮੈਡੀਕਲ ਖੋਜ ਕਾਰਜਾਂ ਲਈ ਪੀ ਜੀ ਆਈ ਵੱਲੋਾ ਨਿਰਧਾਰਿਤ ਫ਼ਾਰਮ ਭਰ ਕੇ ਤਰਕਸ਼ੀਲ ਸੁਸਾਇਟੀ ਦੀ ਇਸ ਲੜੀ ਨੂੰ ਹੋਰ ਅੱਗੇ ਤੋਰਨ ਵਿੱਚ ਆਪਣੀ ਸੋਚ ਦਾ ਵਡਮੁੱਲਾ ਯੋਗਦਾਨ ਪਾਇਆ ਹੈ । ਇਸ ਮੌਕੇ ਬੋਲਦਿਆਂ ਜੋਨਲ ਆਗੂ ਪ੍ਰਿੰ. ਗੁਰਮੀਤ ਖਰੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਕਾਈ ਖਰੜ ਦੇ ਸੀਨੀਅਰ ਆਗੂ ਗੁਰਮੀਤ ਸਹੌੜਾਂ ਨੇ ਵੀ ਆਪਣੀ ਪਤਨੀ ਸਮੇਤ ਸਰੀਰ ਦਾਨ ਕਰਨ ਦੇ ਫ਼ਾਰਮ ਭਰੇ ਹੋਏ ਹਨ। ਇਸ ਤਰਾਂ ਦੇ ਪੂਰਨੇ ਪਾਉਣ ਨਾਲ਼ ਸਮੁੱਚੇ ਪੰਜਾਬ ਵਿੱਚ ਜਿੱਥੇ ਸਰੀਰ ਦਾਨ ਦੀ ਇਸ ਲਹਿਰ ਨੂੰ ਬਲ ਮਿਲਦਾ ਹੈ ਉਥੇ ਹੀ ਵੱਖ - ਵੱਖ ਗੈਰ ਵਿਗਿਆਨਕ ਰਸਮਾਂ ਅਤੇ ਬੇਲੋੜੇ ਖਰਚਿਆਂ ਨੂੰ ਵੀ ਠੱਲ ਪੈਂਦੀ ਹੈ। ਸ੍ਰੀ ਬਡਾਲਾ ਦੀ ਇਸ ਸੋਚ ਦੀ ਉਚੇਚੀ ਸਰਾਹਨਾ ਕਰਦਿਆਂ ਸੀਨੀਅਰ ਤਰਕਸ਼ੀਲ ਆਗੂ ਜਰਨੈਲ ਸਹੌੜਾਂ, ਪੀ ਪੀ ਸਿੰਘ,  ਰਾਮ ਕ੍ਰਿਸਨ ਧੁਨਕੀਆ, ਜਸਪਾਲ ਬਡਾਲਾ,  ਸਿਕੰਦਰ ਸਿੰਘ ਕੋਰਾ,  ਬਿਕਰਮਜੀਤ ਸੋਨੀ ,ਜਗਵਿੰਦਰ ਸਿੰਬਲਮਾਜਰਾ ਅਤੇ ਹਰਜਿੰਦਰ ਸਿੰਘ ਨੇ ਕਿਹਾ ਕਿ ਇਸਤਰ੍ਹਾਂ ਦੇ ਸਾਦ - ਮੁਰਾਦੇ ਸੋਗ ਸਮਾਗਮਾਂ ਦੀ ਪਿਰਤ ਪਾਉਣੀ ਆਪਣੇ ਆਪ ਵਿੱਚ ਹੀ ਸੋਨੇ ’ਤੇ ਸੁਹਾਗੇ ਵਾਲ਼ੀ ਗੱਲ ਹੈ।
 

Have something to say? Post your comment

More in Chandigarh

ਪੀਐੱਸਪੀਸੀਐੱਲ ਵੱਲੋਂ ਅਕਤੂਬਰ 2026 ਦੇ ਇਨੋਵੇਸ਼ਨ ਮੁਕਾਬਲੇ ਤਹਿਤ ਚੁਣੇ ਗਏ ਨਵੀਨਤਮ ਵਿਚਾਰਾਂ ਨੂੰ ਲਾਗੂ ਕਰਨ ਲਈ ਟੀਮ ਲੀਡਰ ਨਿਯੁਕਤ

ਗੈਂਗਸਟਰਾਂ 'ਤੇ ਵਾਰ ਦਾ 281ਵਾਂ ਦਿਨ: ਪੰਜਾਬ ਪੁਲਿਸ ਵੱਲੋਂ 587 ਥਾਈਂ ਛਾਪੇਮਾਰੀ; 235 ਕਾਬੂ

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਯੂ.ਕੇ. ਦੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ

ਭਗਵੰਤ ਮਾਨ ਸਰਕਾਰ ਨੇ ਟਰਾਂਸਪੋਰਟ ਵਿਭਾਗ ਵਿੱਚ ਤਰਸ ਦੇ ਆਧਾਰ 'ਤੇ 9 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ

ਨਗਰ ਨਿਗਮ ਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ

ਕੋਈ ਵੀ ਬੱਚਾ ਖੁਦ ਨੂੰ ਇਕੱਲਾ ਨਾ ਸਮਝੇ : ਡਾ. ਬਲਜੀਤ ਕੌਰ

ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀਆਂ ਦੀ ਸਮੀਖਿਆ ਦੇ ਦੂਜੇ ਦਿਨ ਜ਼ਿਲ੍ਹਾ ਪੱਧਰੀ ਤਿਆਰੀ ਦਾ ਜਾਇਜ਼ਾ ਲਿਆ

ਪੈਰੋਲ ਪਟੀਸ਼ਨ ’ਤੇ ਜਗਤਾਰ ਸਿੰਘ ਹਵਾਰਾ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ ; ਅਗਲੀ ਸੁਣਵਾਈ 19 ਨਵੰਬਰ ਨੂੰ

ਲੋਕ ਭਲਾਈ ਸਕੀਮਾਂ ਨੂੰ ‘ਫ੍ਰੀਬੀਜ਼’ ਕਹਿਣਾ ਆਮ ਲੋਕਾਂ ਦੀਆਂ ਆਸਾਂ-ਉਮੀਦਾਂ ਦਾ ਅਪਮਾਨ: ਡਾ. ਬਲਜੀਤ ਕੌਰ

ਪੰਜਾਬ ਆਪਣੇ ਹਿੱਸੇ ਦੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਦੇਵੇਗਾ; ਵਿਧਾਨ ਸਭਾ ਵੱਲੋਂ ਮਤਾ ਪਾਸ: ਮੁੱਖ ਮੰਤਰੀ ਭਗਵੰਤ ਸਿੰਘ ਮਾਨ