ਹੁਸਿ਼ਆਰਪੁਰ ਚ ਲਗਾਤਾਰ ਵੱਧਦਾ ਜਾ ਰਿਹਾ ਚੋਰਾਂ ਦਾ ਆਂਤਕ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਏ। ਅੱਜ ਇਕ ਵਾਰ ਮੁੜ ਤਾਜ਼ਾ ਮਾਮਲਾ ਹੁਸਿ਼ਆਰਪੁਰ ਸ਼ਹਿਰ ਦੇ ਬਸ ਸਟੈਂਡ ਨਜ਼ਦੀਕ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਮੇਨ ਸੜਕ ਤੇ ਮੌਜੂਦ ਦਾ ਠਾਕੁਰ ਟੈਲੀਕਾਮ ਨੂੰ ਚੋਰਾਂ ਵਲੋਂ ਬੀਤੀ ਰਾਤ ਨਿਸ਼ਾਨਾ ਬਣਾਉਂਦਿਆਂ ਹੋਇਆਂ ਲੱਖਾਂ ਰੁਪਏ ਦੇ ਮਹਿੰਗੇ ਮੋਬਾਇਲ ਫੋਨ ਚੋਰੀ ਕਰ ਲਏ ਤੇ ਫਰਾਰ ਹੋ ਗਏ।ਇੰਨਾ ਹੀ ਨਹੀਂ ਚੋਰਾਂ ਵਲੋਂ ਦੁਕਾਨ ਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਜਿੱਥੇ ਮੂੰਹ ਮੋੜ ਦਿੱਤੇ ਗਏ ਉਥੇ ਹੀ ਡੀਵੀਆਰ ਵੀ ਜਾਂਦੇ ਵਕਤ ਆਪਣੇ ਨਾਲ ਹੀ ਲੈ ਗਏ। ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਦੀਪਕ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਉਹ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਤੇ ਅੱਜ ਜਦੋਂ ਉਨ੍ਹਾਂ ਦੇ ਵਰਕਰ ਵਲੋਂ ਦੁਕਾਨ ਖੋਲ੍ਹੀ ਗਈ ਤਾਂ ਦੁਕਾਨ ਅੰਦਰੋਂ ਮਹਿੰਗੇ ਮੋਬਾਇਲ ਫੋਨ ਚੋਰੀ ਹੋ ਚੁੱਕੇ ਸਨ ਤੇ ਗੱਲ੍ਹੇ ਚ ਪਈ ਕੁਝ ਨਕਦੀ ਵੀ ਗਾਇਬ ਸੀ। ਉਨ੍ਹਾਂ ਦੱਸਿਆ ਕਿ ਚੋਰ ਦੁਕਾਨ ਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਹੀ ਲੈ ਗਏ।ਦੀਪਕ ਨੇ ਦੱਸਿਆ ਕਿ ਇਸ ਘਟਨਾ ਨਾਲ ਉਸਦਾ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਮੌਕੇ ਤੇ ਪਹੁੰਚੇ ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਤੋਂ ਤੁਰੰਤ ਬਾਅਦ ਉਹ ਮੌਕੇ ਤੇ ਪਹੁੰਚ ਗਏ ਤੇ ਦੁਕਾਨਟ ਮਾਲਕ ਵਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ ਉਸ ਮੁਤਾਬਿਕ ਹੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਚੋਰਾਂ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਜਾਵੇਗਾ।
ਬਾਈਟ ਦੁਕਾਨ ਮਾਲਕ ਦੀਪਕ