Wednesday, July 09, 2025

Malwa

ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ

April 25, 2025 06:56 PM
ਦਰਸ਼ਨ ਸਿੰਘ ਚੌਹਾਨ
ਮੋਟਰਸਾਈਕਲ 'ਤੇ ਪਿੰਡ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ 
 
 
ਸੁਨਾਮ : ਪੁਲਿਸ ਥਾਣਾ ਚੀਮਾਂ ਦੀ ਹਦੂਦ ਵਿੱਚ ਪੈਂਦੇ ਸੁਨਾਮ ਨੇੜਲੇ ਪਿੰਡ ਨਮੋਲ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਦਿਹਾੜੀਦਾਰ ਮਜ਼ਦੂਰਾਂ ਵਜੋਂ ਕੰਮ ਕਰਨ ਤੋਂ ਬਾਅਦ ਇਹ ਨੌਜਵਾਨ ਸੁਨਾਮ ਤੋਂ ਆਪਣੇ ਪਿੰਡ ਨਮੋਲ ਵਾਪਸ ਆ ਰਹੇ ਸਨ। ਨਮੋਲ ਪਹੁੰਚਣ 'ਤੇ ਕਿਸੇ ਅਣਪਛਾਤੇ ਵਾਹਨ ਨੇ ਉਸਦੀ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਮ੍ਰਿਤਕ ਨੌਜਵਾਨਾਂ ਦਾ ਪੋਸਟਮਾਰਟਮ ਸੁਨਾਮ ਸਿਵਲ ਹਸਪਤਾਲ ਵਿਖੇ ਕੀਤਾ ਗਿਆ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਜਾਂਚ ਅਧਿਕਾਰੀ ਗੁਰਬਚਨ ਸਿੰਘ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਲਗਭਗ 12:30 ਵਜੇ ਤਿੰਨ ਨੌਜਵਾਨ ਸੁਨਾਮ ਤੋਂ ਮਜ਼ਦੂਰੀ ਦਾ ਕੰਮ ਕਰਨ ਤੋਂ ਬਾਅਦ ਮੋਟਰ ਸਾਈਕਲ 'ਤੇ ਆਪਣੇ ਪਿੰਡ ਨਮੋਲ ਵਾਪਸ ਆ ਰਹੇ ਸਨ। ਪਿੰਡ ਨਮੋਲ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਕਾਰਨ ਗੁਰਦੀਪ ਸਿੰਘ (25) ਪੁੱਤਰ ਨਾਹਰ ਸਿੰਘ ਅਤੇ ਚਮਕੌਰ ਸਿੰਘ (34) ਪੁੱਤਰ ਪ੍ਰਤਾਪ ਸਿੰਘ ਦੋਵੇਂ ਵਾਸੀ ਨਮੋਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਨਮੋਲ ਪਿੰਡ ਦਾ ਰਹਿਣ ਵਾਲਾ ਸੋਨੀ ਸਿੰਘ ਨਾਮ ਦਾ ਨੌਜਵਾਨ ਜ਼ਖਮੀ ਹੋ ਗਿਆ। ਜਿਸਦਾ ਇਲਾਜ ਸਿਵਲ ਹਸਪਤਾਲ ਸੁਨਾਮ ਵਿੱਚ ਚੱਲ ਰਿਹਾ ਹੈ। ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।

Have something to say? Post your comment

 

More in Malwa

ਪੈਨਸ਼ਨਰਾਂ ਵੱਲੋਂ ਭਾਰਤ ਬੰਦ ਦੀ ਹਮਾਇਤ 

ਮਾਨ ਸਰਕਾਰ ਦੇ ਜ਼ਬਰ ਦਾ ਦਿੱਤਾ ਜਾਵੇਗਾ ਮੂੰਹ ਤੋੜਵਾਂ ਜਵਾਬ : ਚੱਠਾ 

ਦੇਸ਼ ਵਿਆਪੀ ਹੜਤਾਲ ਚ ਸ਼ਾਮਿਲ ਹੋਣ ਦਾ ਸੱਦਾ 

ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਵੈੱਲਫੇਅਰ ਜ਼ਿਲ੍ਹਾ ਸੁਸਾਇਟੀ ਸੰਦੌੜ ਵੱਲੋਂ ਬੀ ਆਰ ਅੰਬੇਡਕਰ ਜੀ ਦੇ ਜੀਵਨ ਅਤੇ ਸੰਘਰਸ਼ ਵਿਸੇ ਤੇ ਵਿਚਾਰ ਗੋਸ਼ਟੀ ਕਰਵਾਈ

ਜਖੇਪਲ ਵਿਖੇ ਛੁੱਟੀ ਤੇ ਆਏ ਫ਼ੌਜੀ ਨੇ ਕੀਤੀ ਖੁਦਕੁਸ਼ੀ 

SDM ਸਮਾਣਾ ਦੀ ਟੀਮ ਵੱਲੋਂ ਸਕੂਲ ਖੁਲ੍ਹਦਿਆਂ ਹੀ ਸੇਫ਼ ਸਕੂਲ ਵਾਹਨ ਨੀਤੀ ਤਹਿਤ ਸਕੂਲ ਵਾਹਨਾਂ ਦੀ ਚੈਕਿੰਗ, ਖਾਮੀਆਂ ਸਾਹਮਣੇ ਆਉਣ ਉਤੇ 22 ਚਲਾਨ ਕੱਟੇ

ਨਰੇਸ਼ ਜਿੰਦਲ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਣੇ

ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸਮਾਣਾ ਹਲਕੇ ਦੇ ਐਸ.ਸੀ. ਭਾਈਚਾਰੇ ਦੇ 86 ਲਾਭਪਾਤਰੀਆਂ ਨੂੰ 1.36 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦਾ ਲਾਭ ਪ੍ਰਦਾਨ

ਬਿਜਲੀ ਮਹਿਕਮੇ ਦੇ ਪੈਨਸ਼ਨਰਾਂ ਨੇ ਮੰਗਿਆ ਯਕਮੁਸ਼ਤ ਬਕਾਇਦਾ 

ਖੁਫ਼ੀਆ ਵਿਭਾਗ 'ਚ ਤਾਇਨਾਤ ਸ਼ਾਮ ਸਿੰਘ ਪਦ ਉੱਨਤ ਹੋਕੇ ਥਾਣੇਦਾਰ ਬਣੇ