ਹੁਸ਼ਿਆਰਪੁਰ : ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੀ ਇੱਕ ਹਗਾਮੀ ਮੀਟਿੰਗ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ,ਦੋਆਬਾ ਪ੍ਰਧਾਨ ਨੇਕੂ ਅਜਨੋਹਾ, ਜਿਲ੍ਹਾ ਮੀਤ ਸੀਨੀਅਰ ਪ੍ਰਧਾਨ ਸਤੀਸ਼ ਸ਼ੇਰਗੜ੍ਹ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਅਸੀਂ ਜੰਗ ਨਹੀਂ ਅਮਨ ਚਾਹੁੰਦੇ ਹਾ ਕਿਉਂਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ । ਸਾਨੂੰ ਕਦੇ ਵੀ ਆਪਣੇ ਗੁਆਂਡੀ ਨਾਲ ਮਾੜੇ ਸਬੰਧ ਨਹੀਂ ਰੱਖਣੇ ਚਾਹੀਦੇ ਭਾਵੇਂ ਗੁਆਂਡੀ ਗਲਤ ਹੀ ਕਿਉਂ ਨਾ ਹੋਵੇ ਕਈ ਵਾਰ ਅਸੀਂ ਵੀ ਗਲਤ ਹੁੰਦੇ ਹਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਗਲੇ ਦਾ ਘਰ ਤਬਾਹ ਕਰ ਦਿੱਤਾ ਜਾਵੇ ਅਤੇ ਆਪਣੇ ਘਰ ਨੂੰ ਵੱਡਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਕਿਉਂਕਿ ਪੂਰੇ ਭਾਰਤ ਅੰਦਰ ਇਸ ਵੇਲੇ ਜੰਗ ਦੇ ਬੱਦਲ ਛਾਏ ਹੋਏ ਹਨ ਅਤੇ ਲੋਕਾਂ ਵਿੱਚ ਅਫੜਾ ਦਫੜੀ ਫੈਲੀ ਹੋਈ ਹੈ ਪੰਜਾਬ ਦੇ ਬਾਰਡਰ ਤੇ ਲੋਕ ਆਪੋ ਆਪਣੇ ਘਰ ਛੱਡ ਸਮਾਨ ਚੁੱਕ ਕੇ ਹਿਜਰਤ ਕਰ ਰਹੇ ਹਨ। ਉਹਨਾਂ ਕਿਹਾ ਕੀ ਦੂਜੇ ਪਾਸੇ ਜੋ ਨਿਰਦੋਸ਼ ਪਹਿਲਗਾਮ ਦੇ ਵਿੱਚ ਮਾਰੇ ਜਾ ਚੁੱਕੇ ਹਨ ਉਹਨਾਂ ਦਾ ਵੀ ਸਾਨੂੰ ਬਹੁਤ ਅਫਸੋਸ ਹੈ ਇਸ ਦੀ ਵੀ ਵੱਡੇ ਪੱਧਰ ਜਾਂਚ ਹੋਣੀ ਚਾਹੀਦੀ ਸੀ ਉਹਨਾਂ ਕਿਹਾ ਕਿ ਪਾਕਿਸਤਾਨ ਅਤੇ ਕਸ਼ਮੀਰ ਦੇ ਲੋਕ ਕਹਿ ਰਹੇ ਹਨ ਕਿ ਅਸੀਂ ਟੇਬਲ ਤੇ ਬੈਠਣ ਨੂੰ ਤਿਆਰ ਹਾਂ ਕਿ ਇਹ ਅਪਰਾਧ ਅਸੀਂ ਨਹੀਂ ਕੀਤਾ ਅਤੇ ਨਾ ਹੀ ਅਸੀਂ ਸੋਚ ਸਕਦੇ ਹਾਂ। ਉਹਨਾਂ ਆਖਿਆ ਕਿ ਜਦੋਂ ਚਿੱਠੀ ਸਿੰਘਪੁਰਾ ਵਿੱਚ 43 ਸਿੱਖ ਦਿਨ ਦਿਹਾੜੇ ਕੋਹ ਕੋਹ ਕੇ ਮਾਰ ਦਿੱਤੇ ਸਨ ਉਸ ਵਕਤ ਵੀ ਪੂਰਾ ਰੋਲਾ ਸੀ ਕਿ ਇਹ ਅਪਰਾਧ ਮੁਸਲਮਾਨ ਕੌਮ ਨੇ ਕੀਤਾ ਹੈ। ਅਤੇ ਉਸ ਦੇ ਬਦਲੇ ਪੰਜ ਮੁਸਲਮਾਨਾਂ ਨੂੰ ਵੀ ਮਾਰ ਦਿੱਤਾ ਗਿਆ ਸੀ ਤਾਂ ਸਿੱਖ ਕੌਮ ਅਤੇ ਪੰਜਾਬੀਆਂ ਨੇ ਕਿਹਾ ਕਿ ਇਹ ਕਤਲੇਆਮ ਮੁਸਲਮਾਨ ਕੌਮ ਨੇ ਨਹੀਂ ਕੀਤਾ। ਉਹਨਾਂ ਕਿਹਾ ਕਿ ਅਸੀਂ ਜੰਗ ਨਹੀਂ ਅਮਨ ਚਾਹੁੰਦੇ ਹਾਂ ਕਿਉਂਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਜੰਗ ਘਰ ਵਿੱਚ ਵੀ ਮਾੜੀ ਸਟੇਟ ਵਿੱਚ ਵੀ ਮਾੜੀ ਅਤੇ ਸੂਬੇ ਵਿੱਚ ਵੀ ਮਾੜੀ ਹੁੰਦੀ ਹੈ। ਜੰਗ ਨੇ ਬਾਰਡਰਾਂ ਤੇ ਰਹਿੰਦੇ ਲੋਕਾਂ ਨੂੰ ਦੁੱਖ ਵਿੱਚ ਪਾਇਆ ਹੋਇਆ ਹੈ ਅਤੇ ਜੰਗ ਕਰਕੇ ਲੋਕ ਧੜਾ ਧੜਾ ਘਰ ਦਾ ਸਮਾਨ ਖਰੀਦ ਰਹੇ ਹਨ ਅਤੇ ਆਰਥਿਕ ਤੌਰ ਤੇ ਵੀ ਹੋਰ ਕਮਜ਼ੋਰ ਹੋ ਰਹੇ ਹਨ। ਉਹਨਾਂ ਕਿਹਾ ਕਿ ਜਿਹੜਾ ਇਸ ਵੇਲੇ ਖਰਚਾ ਫੌਜ ਤੇ ਆ ਰਿਹਾ ਹੈ ਉਸ ਦਾ ਭਾਰ ਵੀ ਭਾਰਤ ਦੇ ਲੋਕਾਂ ਉੱਪਰ ਹੀ ਪੈਣਾ ਹੈ ਤੇ ਪੈ ਰਿਹਾ ਹੈ। ਉਹਨਾਂ ਕਿਹਾ ਕਿ 1947 ਦੀ ਹੋਈ ਜੰਗ ਨੇ ਦੋਵੇਂ ਪੰਜਾਬਾਂ ਦਾ ਬਟਵਾਰਾ ਕਰ ਦਿੱਤਾ ਸੀ ਤੇ ਹੁਣ ਵੀ ਜੰਗ ਕਰਕੇ ਹੀ ਦੋਵੇਂ ਪੰਜਾਬ ਉਜੜ ਰਹੇ ਹਨ ਉਧਰ ਵੀ ਸਾਡੇ ਹੀ ਭਰਾ ਬੈਠੇ ਹਨ ਤੇ ਇਧਰ ਵੀ ਸਾਡੇ ਭਰਾ ਬੈਠੇ ਹਨ ਇਸ ਕਰਕੇ ਸਾਨੂੰ ਜੰਗ ਤੋਂ ਟਾਲਾ ਵੱਟਣ ਦੀ ਲੋੜ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬੰਟੀ ਬਸੀ ਬਾਹਦ, ਰਵਿ ਸੁੰਦਰ ਨਗਰ, ਸਤੀਸ਼ ਬਸੀ ਬਾਹਦ, ਢਿੱਲੋਂ ਬੱਧਣ, ਕਰਮਜੀਤ ਗੋਗਾ, ਰਾਹੁਲ ਕਲੋਤਾ,ਹਨੀ ਬਸੀ ਬਾਹਦ,ਬਾਲੀ ਸੁੰਦਰ ਨਗਰ,ਵਿੱਕੀ ਪੁਰਹੀਰਾ,ਵਿਸ਼ਾਲ ਸਿੰਘ, ਆਦਿ ਹਾਜ਼ਰ ਸਨ !