Friday, May 09, 2025

Doaba

ਘਗਵਾਲ ’ਚ ਅਸਮਾਨ ਤੋਂ ਬੰਬਨੁੰਮਾ ਵਸਤੂ ਡਿੱਗਣ ਕਾਰਨ ਲੋਕਾਂ ’ਚ ਸਹਿਮ

May 08, 2025 01:38 PM
SehajTimes
ਹੁਸ਼ਿਆਰਪੁਰ : ਭਾਰਤ ਪਾਕਿਸਤਾਨ ਵਿਚਾਲੇ ਤਣਾਅ ਦਰਮਿਆਨ ਬੀਤੀ ਦੇਰ ਰਾਤ ਨੇਡ਼ਲੇ ਪਿੰਡ ਘਗਵਾਲ ਵਿਖੇ ਬੰਬ ਨੁੰਮਾ ਵਸਤੂ ਡਿੱਗਣ ਉਪਰੰਤ ਲੋਕਾਂ ’ਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਥਾਣਾ ਹਾਜੀਪੁਰ ਅਧੀਨ ਪੈਂਦੇ ਪਿੰਡ ਘਗਵਾਲ ਵਾਸੀ ਅਸ਼ੋਕ ਕੁਮਾਰ ਨੇ ਦਸਿਆ ਕਿ 6-7 ਦੀ ਦਰਮਿਆਨੀ ਰਾਤ ਨੂੰ ਕਰੀਬ ਡੇਢ ਵਜੇ ਉਨਾਂ ਦੇ ਵਿਹਡ਼ੇ ’ਚ ਅਸਮਾਨ ਚੋਂ ਇੱਕ ਬੰਬ ਨੁੰਮਾ ਵਸਤੂ ਆਣ ਡਿੱਗੀ। ਜਿਸ ਦੀ ਆਵਾਜ਼ ਸੁਣ ਕੇ ਉਹ ਅਤੇ ਨੇਡ਼ਲੇ ਘਰਾਂ ’ਚ ਸੁੱਤੇ ਲੋਕ ਉੱਠ ਖਡ਼੍ਹੇ ਹੋਏ। ਉਕਤ ਵਸਤੂ ’ਚੋਂ ਧੂੰਆ ਨਿਕਲ ਰਿਹਾ ਸੀ। ਘਟਨਾਂ ਦੀ ਸੂਚਨਾ ਹਾਜੀਪੁਰ ਪੁਲੀਸ ਨੂੰ ਦਿੱਤੀ ਗਈ। ਥਾਣਾ ਹਾਜੀਪੁਰ ਮੁਖੀ ਹਰਪ੍ਰੇਮ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਮੌਕੇ ’ਤੇ ਪਹੁੰਚ ਬੰਬ ਨੁੰਮਾ ਵਸਤੂ ਜਿਸ ’ਤੇ ਇੱਕ ਲਡ਼ੀ ਨੰਬਰ ਅਤੇ ਅੰਗਰੇਜ਼ੀ ਭਾਸ਼ਾ ਵਿੱਚ ‘ਟੈਸਟ ਪੋਰਟ ਸੀਕਰੇਟ’ ਉਕਰਿਆ ਹੋਇਆ ਸੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜਿਸ ਦੀ ਅਗਲੇਰੀ ਜਾਂਚ ਲਈ ਪੁਲੀਸ ਨੇ ਫੋਰੈਂਸਿਕ ਟੀਮ ਨਾਲ ਰਾਬਤਾ ਕੀਤਾ ਖ਼ਬਰ ਲਿਖੇ ਜਾਣ ਤੱਕ ਫੋਰੈਂਸਿਕ ਟੀਮ ਜਾਂਚ ਕਰ ਰਹੀ ਸੀ। ਘਟਨਾਂ ਉਪਰੰਤ ਘਗਵਾਲ ਵਾਸੀਆਂ ’ਚ ਸਹਿਮ ਅਤੇ ਦਹਿਸ਼ਤ ਪਾਈ ਜਾ ਰਹੀ ਹੈ।

Have something to say? Post your comment

 

More in Doaba

12 ਮਈ ਨੂੰ ਅਧਿਕਾਰ ਰੈਲੀ ਜਲੰਧਰ ਵਿੱਚ ਹਰ ਵਰਗ ਦੀ ਆਵਾਜ਼ ਨੂੰ ਕਰਾਂਗੇ ਬੁਲੰਦ : ਸਾਰਸਰ 

ਭਾਰਤ ਦਾ ਮਾਹੌਲ ਖਰਾਬ ਕਰਨ ਵਾਲੇ ਪਾਕਿਸਤਾਨੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਾ ਜਾਵੇ : ਡਾ. ਮੁਹੰਮਦ ਜਮੀਲ ਬਾਲੀ  

ਅਸੀਂ ਜੰਗ ਨਹੀਂ ਅਮਨ ਚਾਹੁੰਦੇ ਹਾ ਕਿਉਂਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ : ਬੇਗਮਪੁਰਾ ਟਾਈਗਰ ਫੋਰਸ

ਬੀ.ਬੀ.ਐਮ.ਬੀ. ਵੱਲੋਂ ਪਾਣੀਆਂ ਦੀ ਚੋਰੀ ਕਰਨ ਦੇ ਮਸਲੇ ਉੱਤੇ ਕੇਂਦਰ ਸਰਕਾਰ 'ਤੇ ਵਰ੍ਹੇ ਮੁੱਖ ਮੰਤਰੀ

ਵਿਧਾਇਕ ਡਾ. ਈਸ਼ਾਂਕ ਵੱਲੋਂ 43.15 ਲੱਖ ਰੁਪਏ ਦੀ ਲਾਗਤ ਨਾਲ ਸਕੂਲਾਂ 'ਚ ਹੋਏ ਕੰਮਾਂ ਦਾ ਉਦਘਾਟਨ

ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਤੁਰੰਤ ਸ਼ਾਂਤੀ ਬਹਾਲ ਕਰਨ ਲਈ ਸੰਜੀਦਾ ਯਤਨ ਕਰਨੇ ਚਾਹੀਦੇ ਹਨ : ਕੁਲਵਿੰਦਰ ਸਿੰਘ ਜੰਡਾ

ਜੰਗ ਕੋਈ ਮਸਲੇ ਦਾ ਹੱਲ ਨਹੀਂ ਹੈ ਕਿਉਂਕਿ ਜੰਗ ਲੱਗਣ ਨਾਲ ਲਾਸ਼ਾਂ ਇੱਧਰ ਵੀ ਡਿੱਗਣਗੀਆਂ ਤੇ ਲਾਸ਼ਾਂ ਉੱਧਰ ਵੀ ਡਿੱਗਣਗੀਆਂ : ਲੰਬੜਦਾਰ ਰਣਜੀਤ ਰਾਣਾ

ਖਾਲਸਾ ਪੰਥ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 302ਵਾਂ ਜਨਮ ਦਿਹਾੜਾ ਮਨਾਇਆ 

ਅਗਿਆਨਤਾ ਕਾਰਨ ਨਸ਼ੇ ਦੇ ਜਾਲ੍ਹ ਵਿੱਚ ਫਸੇ ਨੌਜਵਾਨਾਂ ਨੂੰ ਅੰਤ ਵਿੱਚ ਤਬਾਹੀ ਤੋਂ ਇਲਾਵਾ ਕੁਝ ਨਹੀਂ ਮਿਲਦਾ : ਬਲਜਿੰਦਰ ਸਿੰਘ ਖਾਲਸਾ

ਦਲ ਖਾਲਸਾ ਵਲੋਂ ਜੂਨ 1984 ਦਰਬਾਰ ਸਾਹਿਬ ਹਮਲੇ ਦੀ ਯਾਦ 'ਚ ਗੁਰਮਤਿ ਸਮਾਗਮ 4 ਮਈ ਨੂੰ