ਹੁਸ਼ਿਆਰਪੁਰ : 22 ਅਪ੍ਰੈਲ ਨੂੰ ਪਹਿਲਗਾਮ ਵਿੱਚ 25 ਸੈਲਾਨੀ ਅਤੇ ਇੱਕ ਕਸ਼ਮੀਰੀ ਨੌਜਵਾਨ ਦਹਿਸ਼ਤੀ ਕਤਲੇਆਮ ਦੀ ਭੇਂਟ ਚੜ੍ਹ ਗਏ ਸੀ। ਬੇਕਸੂਰ ਮਾਰੇ ਗਏ ਨਿਹੱਥੇ ਸੈਲਾਨੀਆਂ ਦੇ ਇਸ ਦਹਿਸ਼ਤੀ ਦੇ ਕਾਰਨਾਮੇ ਦੀ ਹਰ ਪਾਸਿਓਂ ਸਖ਼ਤ ਅਲੋਚਨਾ ਕੀਤੀ ਗਈ ਸੀ। ਸਮੁੱਚੇ ਮੁਲਖ ਅੰਦਰ ਭਾਰਤੀ ਹਾਕਮਾਂ ਨੂੰ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਰਬ ਮੁਲਕਾਂ ਦਾ ਦੌਰਾ ਵਿਚਕਾਰ ਛੱਡ ਕੇ ਵਾਪਸ ਭਾਰਤ ਪਰਤ ਆਇਆ ਸੀ। ਪਰ ਸਾਰੇ ਘਟਨਾ ਕ੍ਰਮ ਤੇ ਸਰਕਾਰ ਦਾ ਪੱਖ ਲੋਕਾਂ ਸਾਹਮਣੇ ਰੱਖਣ ਲਈ ਪ੍ਰੈੱਸ ਕਾਨਫਰੰਸ ਕਰਨ ਦੀ ਥਾਂ ਬਿਹਾਰ ਜਾਕੇ ਵੋਟਾਂ ਦੀ ਫ਼ਸਲ ਮੁੰਨਣ ਲਈ ਤੁਰ ਪਿਆ ਸੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਥਾਨਕ ਮਹੱਲਾ ਭੀਮ ਨਗਰ ਦੇ ਗੁਰਦੁਆਰਾ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪੁਰਹੀਰਾਂ ਪਿੰਡ ਦੇ ਲੰਬੜਦਾਰ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ। ਉਹਨਾਂ ਕਿਹਾ ਕਿ ਇਸੇ ਕੜੀ ਤਹਿਤ ਭਾਰਤ ਵਲੋਂ ਪਾਕਿਸਤਾਨ ਤੇ ਅਪਰੇਸ਼ਨ 'ਸੰਧੂਰ' ਦੇ ਨਾਮ ਤੇ ਮਿਜਾਈਲਾ ਨਾਲ ਹਮਲਾ ਕੀਤਾ ਗਿਆ ਜਿਸ ਨਾਲ ਅਣਗਿਣਤ ਮਾਵਾਂ-ਭੈਣਾਂ ਦੇ ਸੰਧੂਰ ਉਜੜਨਗੇ ਅਤੇ ਉਂਜੜ ਗਏ। ਉਹਨਾ ਕਿਹਾ ਕਿ ਇਸ ਜੰਗ ਵਿੱਚ ਲਾਸ਼ਾਂ ਇੱਧਰ ਵੀ ਡਿੱਗਣਗੀਆਂ ਅਤੇ ਲਾਸ਼ਾਂ ਉੱਧਰ ਵੀ ਡਿੱਗਣਗੀਆਂ। ਉਹਨਾਂ ਕਿਹਾ ਕਿ 1971 ਦੀ ਜੰਗ ਵਿੱਚ ਕਿੰਨੇ ਘਰ ਉੱਜੜ ਗਏ ਕਿੰਨੇ ਬੱਚੇ ਯਤੀਮ ਹੋ ਗਏ ਕਿੰਨੀਆਂ ਭੈਣਾਂ ਵਿਧਵਾ ਹੋ ਗਈਆਂ ਬੁੱਢੇ ਮਾਂ-ਬਾਪ ਦੀ ਬੁਢੇਪੇ ਦੀ ਡੰਗੋਰੀ ਲੁੱਟੀ ਗਈ ਉਹ ਵੀ ਸਭ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਇਸ ਜ਼ੰਗ ਵਿੱਚ ਪੇਟ ਦੀ ਅੱਗ ਬੁਝਾਉਣ ਲਈ ਭਰਤੀ ਹੋਏ ਭਾਰਤ ਅਤੇ ਪਾਕਿਸਤਾਨ ਦੇ ਫ਼ੌਜੀ ਮੌਤ ਨੂੰ ਬੇਵਜ੍ਹਾ ਗਲ ਨਾਲ ਲਾਉਣਗੇ ਅਤੇ ਬੱਚੇ ਅਨਾਥ ਹੋਣਗੇ ਜਵਾਨ ਧੀਆਂ ਵਿਧਵਾ ਹੋਣ ਲਈ ਸਰਾਪੀਆਂ ਜਾਣਗੀਆਂ ਬੁੱਢੇ ਮਾਂ ਬਾਪ ਦੇ ਬੁਢਾਪੇ ਦੀ ਡੰਗੋਰੀ ਜੰਗ ਦੀ ਭੇਂਟ ਚੜ੍ਹ ਜਾਵੇਗੀ। ਸਰਹੱਦ ਤੋਂ ਤਿਰੰਗੇ ਵਿੱਚ ਭਾਰਤੀ ਫੌਜੀਆਂ ਦੀ ਲਾਸ਼ਾਂ ਨੂੰ ਲਪੇਟ ਕੇ ਲਿਆਂਦਾ ਜਾਵੇਗਾ। ਫ਼ੌਜ ਦੇ ਇਨ੍ਹਾਂ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਦੇ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜ਼ਬਰੀ ਥੋਪੀ ਗਈ ਜੰਗ ਵਿੱਚ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਵਰਗਿਆਂ ਅਤੇ ਅੰਬਾਨੀਆਂ, ਅਡਾਨੀਆਂ ਅਤੇ ਗੋਦੀ ਮੀਡੀਆ ਦੇ ਜੰਗ ਦਾ ਚੀਕ ਚਿਹਾੜਾ ਪਾ ਰਹੇ ਐਂਕਰਾਂ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਮਰਨਾ ਤਾਂ ਅਸੀਂ ਤੁਸੀਂ ਹੀ ਹੈ। ਗਰੀਬੀ, ਭੁੱਖਮਰੀ ਲੋਕਾਂ ਦੇ ਬੁਨਿਆਦੀ ਮਸਲੇ ਜੰਗੀ ਜਾਨੂੰਨ ਦੇ ਬੋਝ ਥੱਲੇ ਦੱਬਕੇ ਰਹਿ ਜਾਣਗੇ। ਉਹਨਾ ਕਿਹਾ ਕਿ ਜ਼ੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਅਤੇ ਨਾ ਹੀ ਜੰਗ ਲੋਕਾਂ ਦੀ ਲੋੜ ਹੁੰਦੀ ਹੈ। ਭਾਰਤ-ਪਾਕਿ ਨਿਹੱਕੀ ਜੰਗ-ਬੰਦ ਕਰਨ ਪਹਿਲਗਾਮ ਦੀ ਘਟਨਾ ਨੂੰ ਆਧਾਰ ਬਣਾ ਕੇ ਫਿਰਕੁ ਵੰਡੀਆਂ ਪਾਉਣ ਦੀਆਂ ਕੋਸਿਸ਼ਾਂ ਬੰਦ ਕਰਨ ਮੁਸਲਿਮ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਪਹਿਲਗਾਮ ਘਟਨਾ ਦੀ ਨਿਆਂਇਕ ਜਾਂਚ ਕਰਵਾਕੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਜ਼ੋਰਦਾਰ ਆਵਾਜ਼ ਬੁਲੰਦ ਕਰਨ