ਭਾਰਤ : ‘ਆਪ੍ਰੇਸ਼ਨ ਸਿੰਦੂਰ’ ਤਹਿਤ ਭਾਰਤ ਨੇ ਪਾਕਿਸਤਾਨ ਦੇ 9 ਟਿਕਾਣਿਆਂ ‘ਤੇ ਹਮਲਾ ਕੀਤਾ ਸੀ। ਭਾਰਤ ਵੱਲੋਂ ਪਾਕਿਸਤਾਨ ‘ਤੇ ਏਅਰ ਸਟ੍ਰਾਈਕ ਕੀਤੀ ਗਈ ਪਾਕਿਸਤਾਨ ਵੱਲੋਂ ਵੀ ਫਾਇਰਿੰਗ ਕੀਤੀ ਗਈ ਜਿਸ ਵਿਚ ਹਰਿਆਣਾ ਦਾ ਲਾਂਸ ਨਾਇਕ ਦਿਨੇਸ਼ ਸ਼ਹੀਦ ਹੋ ਗਿਆ। ‘ਆਪ੍ਰੇਸ਼ਨ ਸਿੰਦੂਰ’ ਨਾਲ ਬੌਖਲਾਇਆ ਪਾਕਿਸਤਾਨ ਸਵੇਰ ਤੋਂ ਹੀ ਪੁੰਛ ਦੇ ਕਈ ਇਲਾਕਿਆਂ ਵਿਚ ਫਾਇਰਿੰਗ ਕਰ ਰਿਹਾ ਸੀ ਪਾਕਿਸਤਾਨ ਦੀ ਨਾਪਾਕ ਹਰਕਤ ਦਾ ਜਵਾਬ ਦੇਣ ਲਈ ਦਿਨੇਸ਼ ਅਤੇ ਉਸ ਦੇ 4 ਸਾਥੀਆਂ ਨੇ ਮੋਰਚਾ ਸੰਭਾਲਿਆ। ਉਹ ਪਾਕਿਸਤਾਨੀ ਸੈਨਿਕਾਂ ਨੂੰ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਦੇ ਰਹੇ ਸਨ। ਇਸੇ ਦੌਰਾਨ ਉਹ ਤੇ ਉਨ੍ਹਾਂ ਦੇ 4 ਸਾਥੀ ਜ਼ਖਮੀ ਹੋ ਗਏ। ਸਾਰੇ ਜ਼ਖਮੀ ਫੌਜੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਦਿਨੇਸ਼ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।