ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅੱਜ ਮੁਲਾਕਾਤ ਕੀਤੀ। ਮੁਲਾਕਾਤ ਮਗਰੋਂ CM ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। CM ਮਾਨ ਨੇ ਕਿਹਾ ਕਿ ਬੀਜ ਐਕਟ ਨੂੰ ਲੈ ਕੇ ਅਸੀਂ ਆਪਣਾ ਪੱਖ ਰੱਖਿਆ। ਮੈਂ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਸੀਡ ਐਕਟ ਨੂੰ ਸੰਸਦ ‘ਚ ਨਾ ਲਿਆਂਦਾ ਜਾਵੇ, ਇਸ ਨਾਲ ਪੰਜਾਬ ਦਾ ਨੁਕਸਾਨ ਹੋਵੇਗਾ। ਅਸੀਂ ਇਸ ‘ਤੇ ਵਿਰੋਧ ਜ਼ਾਹਿਰ ਕੀਤਾ ਹੈ ਕਿਉਂਕਿ ਪੰਜਾਬ ਵਿਚ ਖੇਤੀ ਕਰਕੇ ਕਿਸਾਨ ਕੁਝ ਫਸਲ ਬੀਜ ਵਜੋਂ ਰੱਖ ਲੈਂਦੇ ਹਨ। ਜੇਕਰ ਕੰਪਨੀ ਕਹੇਗੀ ਕਿ ਬੀਜ ਸਾਡੇ ਕੋਲੋਂ ਹੀ ਲੈਣਾ ਹੈ ਤਾਂ ਸਹੀ ਨਹੀਂ ਹੈ, ਇਸ ਲਈ ਅਸੀਂ ਵਿਰੋਧ ਕੀਤਾ ਹੈ। ਚੰਡੀਗੜ੍ਹ FCI ‘ਚ ਬਾਹਰ ਦਾ GM ਲਗਾਉਣ ਦਾ ਵੀ ਵਿਰੋਧ ਕੀਤਾ ਗਿਆ।