ਬੀਤੀ ਰਾਤ ਭਾਰਤ ਵੱਲੋਂ ਪਾਕਿਸਤਾਨ ਖਿਲਾਫ ਏਅਰ ਸਟ੍ਰਾਈਕ ਕੀਤੀ ਗਈ ਤਾਂ ਉਸ ਦੇ ਬਾਅਦ ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਜਿਥੇ ਲੋਕਾਂ ਨੇ ਸਰਹੱਦੀ ਪਿੰਡ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ। ਆਪਣਾ ਜ਼ਰੂਰੀ ਸਾਮਾਨ ਤੇ ਜਵਾਕਾਂ ਨੂੰ ਲੈ ਕੇ ਘਰਾਂ ਤੋਂ ਦੂਰ ਨਿਕਲ ਰਹੇ ਹਨ। ਪਰ ਨਾਲ ਹੀ ਹੌਸਲਾ ਵੀ ਕਾਇਮ ਹੈ। ਫਿਰੋਜ਼ਪੁਰ ਦੇ ਕੁਝ ਸਰਹੱਦੀ ਪਿੰਡਾਂ ਦੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਆਪਣਾ ਜ਼ਰੂਰੀ ਸਾਮਾਨ ਸੁਰੱਖਿਅਤ ਥਾਂ ਉਤੇ ਪਹੁੰਚਾਉਣਾ ਹੈ। ਉਨ੍ਹਾਂ ਨੂੰ ਜਵਾਕਾਂ ਨੂੰ ਲੈ ਕੇ ਵੀ ਡਰ ਸਤਾ ਰਿਹਾ ਹੈ। ਤਿੰਨੋਂ ਫੌਜਾਂ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ।