Friday, November 06, 2026
BREAKING NEWS
• ਸਾਲ 2030 ਵਿੱਚ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ : ਭਗਵੰਤ ਸਿੰਘ ਮਾਨ • ਆਮ ਆਦਮੀ ਪਾਰਟੀ ਦੇ ਦੋ ਮੌਜੂਦਾ ਵਿਧਾਇਕਾਂ ਵੱਲੋਂ ਅਸਤੀਫਾ • ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ

Majha

ਅੰਮ੍ਰਿਤਸਰ ‘ਚ ਪੁਲਿਸ ਨੇ ਫਰਜੀ ਹਮਲੇ ਦਾ ਕੀਤਾ ਪਰਦਾਫਾਸ਼

March 10, 2026 01:28 PM
SehajTimes

ਅੰਮ੍ਰਿਤਸਰ : ਅੰਮ੍ਰਿਤਸਰ ਦੇ ਥਾਣਾਂ ਮਜੀਠਾ ਰੋਡ ਹੇਠ ਆਂਉਦੀ ਪੁਲਿਸ ਚੌਕੀ ਫੈਜਪੁਰਾ ਦੇ ਇਲਾਕੇ ਦੀ ਕੌਸਲਰ ਦੇ ਪਤੀ ਵੱਲੋਂ ਆਪਣੇ ਭਾਣਜੇ ਤੇ ਭਤੀਜੇ ਨਾਲ ਹਮਸਲਾਹ ਹੋ ਕੇ ਝੂਠੀ ਕਹਾਣੀ ਰੱਚ ਕੇ ਆਪਣੇ ਹੀ ਘਰ ਤੇ ਆਪਣੇ ਜਾਣਕਾਰ ਨੌਜ਼ਵਾਨਾਂ ਕੋਲੋ ਗੋਲੀਆ ਤੇ ਦਾਤਰਾਂ ਨਾਲ ਹਮਲਾ ਕਰਵਾਉਂਣ ਵਾਲਿਆ ਦਾ ਕੀਤਾ ਪਰਦਾਫਾਸ਼ ਦਾ ਕਰਦਿਆ ਇਸ ਮਾਮਲੇ ‘ਚ ਸ਼ਾਮਿਲ ਕੌਸਲਰ ਦੇ ਪਤੀ ਸਮੇਤ 5 ਨੂੰ ਕਾਬੂ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਪੁਲਿਸ ਕਨਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਿਕਾਇਤ ਕਰਤਾ (ਮੁਦੱਈ ਮੁਕੱਦਮਾਂ) ਇੰਦਰਜੀਤ ਸਿੰਘ ਉਰਫ਼ ਬੋਬੀ ਦੀ ਵਿਦੇਸ਼ ਪੜਾਈ ਕਰ ਰਹੀ ਭਤੀਜ਼ੀ ਵੱਲੋਂ ਪਰਿਵਾਰ ਦੀ ਸਹਿਮਤੀ ਤੋਂ ਬਗੈਰ ਸਾਜਨ ਉਰਫ਼ ਸੱਜੂ ਨਾਲ ਵਿਆਹ ਕਰਵਾ ਲਿਆ ਸੀ, ਜਿਸਦਾ ਬਦਲਾ ਲੈਣ ਲਈ ਸਾਜਨ ਤੇ ਉਸਦੇ ਰਿਸ਼ਤੇਦਾਰਾ ਨੂੰ ਝੂਠੇ ਕੇਸ ਵਿੱਚ ਫਸਾਉਂਣ ਲਈ ਆਪਣੇ ਹੀ ਘਰ ਤੇ ਹਮਲੇ ਦੀ ਸਾਜ਼ਿਸ ਰਚੀ ਸੀ, ਅਤੇ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਵਿੱਖੇ ਮੁਦੱਈ ਇੰਦਰਜੀਤ ਸਿੰਘ ਉਰਫ ਬੋਬੀ ਵਾਸੀ ਫੈਜਪੂਰ, ਅੰਮ੍ਰਿਤਸਰ ਵਾਰਡ ਨੰਬਰ 07 ਦੇ ਕੌਸਲਰ ਸ੍ਰੀਮਤੀ ਕਾਜ਼ਲ ਦੇ ਪਤੀ ਹਨ, ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਸੀ। ਮਿਤੀ 07-03-2026 ਨੂੰ ਸਮਾਂ 12.30 ਏ.ਐਮ, 04 ਨੋਜਵਾਨ ਜਿੰਨ੍ਹਾ ਦੇ ਨਾਮ ਸਾਜਨ ਉਰਫ ਸੱਜੂ, ਵਿਨੈ ਕੁਮਾਰ ਉਰਫ ਗੋਲੂ, ਜੱਸੀ ਅਤੇ ਰਾਹੁਲ ਵਾਸੀ ਗਲੀ ਮਾਲੀਆ ਵਾਲੀ ਦੇ ਰਹਿਣ ਵਾਲੇ ਹਨ, ਇਹਨਾ ਨੇ ਇਸਦੇ ਘਰ ਦੇ ਬਾਹਰ ਗੇਟ ਤੇ ਹਵਾਈ ਫਾਇਰ ਕੀਤੇ ਅਤੇ ਦਾਤਰਾ ਦੇ ਨਾਲ ਵਾਰ ਵੀ ਕੀਤੇ। ਵਜ੍ਹਾ ਰੰਜਿਸ ਇਹ ਸੀ ਕਿ ਉਸਦੀ ਭਾਣਜੀ ਨਿੱਧੀ ਜੋ ਕਿ ਵਿਦੇਸ਼ (ਯੂ.ਕੇ) ਵਿੱਚ ਪੜਦੀ ਹੈ, ਨੇ ਆਪਣੇ ਪਰਿਵਾਰ ਦੀ ਸਹਿਮਤੀ ਤੋ ਬਿਨ੍ਹਾ ਆਪਣੀ ਮਰਜ਼ੀ ਨਾਲ ਸਾਜਨ ਉਰਫ਼ ਸੱਜੂ ਵਾਸੀ ਮਾਲੀਆ ਵਾਲੀ ਗਲੀ ਨਾਲ ਵਿਆਹ ਕਰਵਾ ਲਿਆ ਹੈ ਤੇ ਇਹਨਾਂ ਨੇ ਪੁਲਿਸ ਪ੍ਰੋਟਕਸ਼ਨ ਲੈਣ ਲਈ ਮਾਨਯੋਗ ਅਦਾਲਤ, ਜਲੰਧਰ ਵਿੱਖੇ ਕੇਸ ਦਾਇਰ ਕੀਤਾ ਹੈ। ਸ੍ਰੀ ਸਿਰੀਵਨੇੱਲਾ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਗਗਨਦੀਪ ਸਿੰਘ, ਏ.ਸੀ.ਪੀ ਨੌਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ, ਮੁੱਖ ਅਫ਼ਸਰ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮੇਂ ਨੂੰ ਪ੍ਰੋਫੈਸ਼ਨਲ ਪੁਲਸਿੰਗ ਤਹਿਤ ਜਾਂਚ ਕਰਕੇ ਮੁਕੱਦਮੇਂ ਨੂੰ ਸੁਲਝਾ ਕੇ ਅਸਲ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ। ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਡੂੰਘਿਆਈ ਨਾਲ ਹਰ ਪਹਿਲੂ ਤੋਂ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਮੁਕੱਦਮਾ ਦੇ ਮੁਦੱਈ (ਸ਼ਿਕਾਇਤ ਕਰਤਾ) ਇੰਦਰਜੀਤ ਉਰਫ਼ ਬੋਬੀ ਨੇ ਆਪਣੇ ਭਾਣਜੇ ਦਾਨਿਸ਼ ਤੇ ਭਤੀਜੇ ਵਿਸ਼ੂ ਪਹਿਲਵਾਨ ਨਾਲ ਹਮਸਲਾਹ ਹੋ ਕੇ ਸਾਜਿਸ ਰਚ ਗਈ ਤੇ ਵਿਸ਼ੂ ਪਹਿਲਵਾਨ ਨੇ ਆਪਣੇ ਜਾਣਕਾਰ 1) ਅਕਾਸ਼ ਵਾਸੀ ਰਾਮ ਤੀਰਥ ਰੋਡ, 2) ਮਾਨਵ ਵਾਸੀ ਰਾਜਾਸਾਸ਼ੀ, 3) ਅਖਿਲ ਵਾਸੀ ਢੱਪਈ ਅਤੇ 02 ਹੋਰ ਨੋਜਵਾਨਾਂ ਦੇ ਰਾਹੀ ਆਪਣੇ ਘਰ ਦੇ ਬਾਹਰ ਗੇਟ ਤੇ ਇਹਨਾਂ ਪਾਸੋ ਗੋਲੀਆ ਚਲਵਾਈਆ ਅਤੇ ਦਾਤਰਾ ਦੇ ਨਾਲ ਵਾਰ ਕਰਵਾਏ ਗਏ। ਕਿਉਕਿ ਨਿੱਧੀ ਨੇ ਘਰਦਿਆ ਦੀ ਮਰਜ਼ੀ ਤੋਂ ਬਗੈਰ ਸਾਜਨ ਉਰਫ਼ ਸੱਜੂ ਨਾਲ ਵਿਆਹ ਕਰਵਾ ਲਿਆ ਸੀ, ਜਿਸਦਾ ਬਲਦਾ ਲੈਣ ਲਈ ਸਾਜਨ ਉਰਫ਼ ਸੱਜੂ, ਉਸਦੇ ਦੋਸਤ ਤੇ ਰਿਸਤੇਦਾਰਾ ਨੂੰ ਝੂਠੇ ਮੁਕੱਦਮੇਂ ਵਿੱਚ ਫਸਾਇਆ ਜਾ ਸਕੇ। ਪੁਲਿਸ ਪਾਰਟੀ ਵੱਲੋਂ 1) ਵਿਸ਼ੂ ਪਹਿਲਵਾਨ, 2) ਦਾਨਿਸ਼, 3) ਅਕਾਸ਼ ਅਤੇ 4) ਮਾਨਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅਖਿਲ ਅਤੇ ਉਸਦੇ 02 ਹੋਰ ਸਾਥੀ ਫਰਾਰ ਹਨ, ਜ਼ਿੰਨਾਂ ਨੂੰ ਵੀਂ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਵਾਰਦਾਤ ਦੌਰਾਨ ਵਰਤਿਆ ਪਿਸਤੌਲ ਮੁਦੱਈ ਮੁਕੱਦਮਾ ਇੰਦਰਜੀਤ ਉਰਫ਼ ਬੋਬੀ ਦੇ ਦੋਸਤ 5) ਅਸ਼ੋਕ ਕੁਮਾਰ ਦਾ ਲਾਇਸੰਸੀ ਹਥਿਆਰ ਹੋਣਾ ਪਾਇਆ ਗਿਆ ਹੈ, ਜੋ ਅਸ਼ੋਕ ਕੁਮਾਰ ਨੂੰ ਵੀ ਗ੍ਰਿਫ਼ਤਾਰ ਕਰਕੇ ਲਾਇਸੰਸੀ ਪਿਸਤੋਲ ਨੂੰ ਬ੍ਰਾਮਦ ਕੀਤਾ ਕੀਤਾ ਗਿਆ ਹੈ।

Have something to say? Post your comment

More in Majha

ਅੰਮ੍ਰਿਤਸਰ ਵਿੱਚ ਦੋ ਉੂਜ਼ੀ ਬੰਦੂਕਾਂ ਸਮੇਤ 8 ਹਥਿਆਰ, 34 ਕਿੱਲੋ ਹੈਰੋਇਨ, ਦੋ ਹੈਂਡ ਗ੍ਰਨੇਡ ਬਰਾਮਦ; 16 ਵਿਅਕਤੀ ਕਾਬੂ

ਗ਼ੈਰ-ਕਾਨੂੰਨੀ ਹਥਿਆਰ ਅਤੇ ਨਸ਼ਾ ਸਪਲਾਈ ਨੈਟਵਰਕਾਂ ਦੇ 11 ਕਾਰਕੁੰਨ ਕਾਬੂ

ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਨੈੱਟਵਰਕ ਨਾਲ ਜੁੜੇ 8 ਕਾਬੂ

ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਤਿੰਨ ਵਿਅਕਤੀ 10 ਆਧੁਨਿਕ ਪਿਸਤੌਲਾਂ ਸਮੇਤ ਕਾਬੂ

ਅੰਮ੍ਰਿਤਸਰ ਵਿੱਚ ਫ਼ੌਜੀ ਜਵਾਨ ਸਮੇਤ ਸੱਤ ਗ੍ਰਿਫ਼ਤਾਰ, 14 ਪਿਸਤੌਲਾਂ ਅਤੇ 20 ਕਿਲੋ ਹੈਰੋਇਨ ਬਰਾਮਦ

ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਨਾਲ ਜੁੜੇ ਦੋ ਨਾਬਾਲਗਾਂ ਸਮੇਤ ਚਾਰ ਗ੍ਰਿਫ਼ਤਾਰ, 16 ਪਿਸਤੌਲ ਬਰਾਮਦ

ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਨੈੱਟਵਰਕ ਨਾਲ ਜੁੜੇ ਚਾਰ ਵਿਅਕਤੀ 10 ਕਿਲੋ ਹੈਰੋਇਨ ਸਮੇਤ ਕਾਬੂ

ਅੰਮ੍ਰਿਤਸਰ ਵਿੱਚ ਤਿੰਨ ਨਾਬਾਲਗਾਂ ਸਣੇ  7 ਵਿਅਕਤੀ ਕਾਬੂ; ਇੱਕ ਹੈਂਡ ਗ੍ਰਨੇਡ, 2 ਪਿਸਤੌਲਾਂ ਅਤੇ 3.4 ਕਿਲੋ ਹੈਰੋਇਨ ਬਰਾਮਦ

ਨਸ਼ਾ ਅਤੇ ਹਥਿਆਰ ਤਸਕਰੀ ਨੈਟਵਰਕ ਨਾਲ ਜੁੜੇ ਤਿੰਨ ਵਿਅਕਤੀ ਗ੍ਰਿਫਤਾਰ; 10 ਪਿਸਤੌਲਾਂ, 1 ਕਿੱਲੋ ਹੈਰੋਇਨ ਬਰਾਮਦ

ਅੰਮ੍ਰਿਤਸਰ ਵਿੱਚ ਅਸਾਲਟ ਰਾਈਫਲ 2 ਹੈਂਡ ਗ੍ਰਨੇਡ ਅਤੇ 13 ਪਿਸਤੌਲ ਬਰਾਮਦ