Friday, May 09, 2025

Doaba

ਖਾਲਸਾ ਪੰਥ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 302ਵਾਂ ਜਨਮ ਦਿਹਾੜਾ ਮਨਾਇਆ 

May 07, 2025 04:19 PM
SehajTimes

ਚੇਅਰਮੈਨ ਹਰਦੇਵ ਸਿੰਘ ਕੌਂਸਲ ਨੇ ਪੰਜਾਬ ਭਰ 'ਚ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦਾ ਕੀਤਾ ਐਲਾਨ 

ਹੁਸ਼ਿਆਰਪੁਰ : ਖਾਲਸਾ ਪੰਥ ਦੇ ਮਹਾਨ ਸੂਰਬੀਰ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 302ਵਾਂ ਜਨਮ ਦਿਹਾੜਾ ਮਨਾਉਣ ਹਿੱਤ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਮੈਮੋਰੀਅਲ ਐਜੂਕੇਸ਼ਨਲ ਟਰਸਟ (ਰਜਿ) ਅਤੇ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੇ ਪ੍ਰਬੰਧਾਂ ਹੇਠ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੰਘਪੁਰ ਦਸੂਹਾ (ਮੁਕੇਰੀਆਂ) ਵਿਖ਼ੇ ਚੇਅਰਮੈਨ ਹਰਦੇਵ ਸਿੰਘ ਕੌਂਸਲ, ਵਾਈਸ ਚੇਅਰਮੈਨ ਪ੍ਰਦੀਪ ਸਿੰਘ ਪਲਾਹਾ ਅਤੇ ਪ੍ਰਧਾਨ ਹਰਬੰਸ ਸਿੰਘ ਟਾਂਡਾ ਦੀ ਅਗਵਾਈ ਹੇਠ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਦਿੱਲੀ, ਰਾਜਸਥਾਨ, ਹਰਿਆਣਾ, ਮਹਾਰਾਸ਼ਟਰ, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼ ਅਤੇ ਸਮੁੱਚੇ ਪੰਜਾਬ ਭਰ ਦੇ ਵੱਖ-ਵੱਖ ਜਿਲਿਆਂ ਤੋਂ ਰਾਮਗੜੀਆ ਭਾਈਚਾਰੇ ਦੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ| ਇਸ ਮੌਕੇ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ੇਸ਼ ਕੀਰਤਨ ਦਰਬਾਰ ਸਜਾਏ ਜਿਨਾਂ ਵਿੱਚ ਭਾਈ ਵਰਿੰਦਰ ਸਿੰਘ ਖੱਖ, ਭਾਈ ਨਿਰਮਲ ਸਿੰਘ ਹਰੀਪੁਰ ਅਤੇ ਭਾਈ ਕਰਮਜੀਤ ਸਿੰਘ ਗਾਲੋਵਾਲ ਨੇ ਧੁਰ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਉਪਰੰਤ ਖੁਲ੍ਹੇ ਪੰਡਾਲ ਵਿੱਚ ਕਰਵਾਏ ਸੂਬਾ ਪੱਧਰੀ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਡਾ.ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਹੁਸ਼ਿਆਰਪੁਰ.ਗੁਰਵਿੰਦਰ ਸਿੰਘ ਬਾਹਰਾ ਚਾਂਸਲਰ ਅਤੇ ਚੇਅਰਮੈਨ ਰਿਆਤ ਬਾਹਰਾ ਗਰੁੱਪ, ਗੁਰਮਿੰਦਰ ਸਿੰਘ ਮਠਾਰੂ ਮੈਂਬਰ ਸ਼੍ਰੋਮਣੀ ਕਮੇਟੀ ਦਿੱਲੀ, ਜੀਐਸ ਮੁਲਤਾਨੀ ਇੰਚਾਰਜ ਹਲਕਾ ਮੁਕੇਰੀਆਂ, ਬੀਬੀ ਇੰਦੂ ਬਾਲਾ ਸਾਬਕਾ ਵਿਧਾਇਕ ਮੁਕੇਰੀਆਂ, ਲਖਵਿੰਦਰ ਸਿੰਘ ਲੱਖੀ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸੰਜੀਵ ਤਲਵਾੜ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਨੇ ਸ਼ਿਰਕਤ ਕੀਤੀ| ਇਸ ਮੌਕੇ ਆਪਣੇ ਸੰਬੋਧਨ ਵਿੱਚ ਹਰਦੇਵ ਸਿੰਘ ਕੌਂਸਲ ਚੇਅਰਮੈਨ ਨੇ ਇਤਿਹਾਸਿਕ ਕਿਲਾ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਅਤੇ ਰਾਮਗੜੀਆ ਭਾਈਚਾਰੇ ਨਾਲ ਸੰਬੰਧਿਤ 13 ਨੁਕਾਤੀ ਮਤੇ ਪੇਸ਼ ਕੀਤੇ ਜਿਨਾਂ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜਨਮ ਦਿਹਾੜੇ ਮੌਕੇ 5 ਮਈ ਨੂੰ ਸਮੁੱਚੇ ਪੰਜਾਬ ਭਰ ਵਿੱਚ ਸਰਕਾਰੀ ਛੁੱਟੀ ਕੀਤੇ ਜਾਣ, ਇਤਿਹਾਸਿਕ ਕਿਲਾ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਨੂੰ ਅਲੀਸ਼ਾਨ ਵਿਰਾਸਤੀ ਦਿੱਖ ਪ੍ਰਦਾਨ ਕਰਨ, ਰਾਮਗੜੀਆ ਭਾਈਚਾਰੇ ਦੇ ਬੱਚਿਆਂ ਨੂੰ ਯੂਪੀਐਸਸੀ ਲੈਵਲ ਦੇ ਇਮਤਿਹਾਨਾਂ ਦੀ ਤਿਆਰੀ ਤੇ ਉਚੇਰੀ ਸਿੱਖਿਆ ਲਈ ਮੁਫਤ ਕੋਚਿੰਗ ਮੁਹਈਆ ਕਰਵਾਉਣ, ਬਾਰਵੀਂ ਤੱਕ ਆਈਸੀਐਸਸੀ ਜਾਂ ਸੀਬੀਐਸਈ ਪੈਟਰਨ ਦਾ ਸਕੂਲ ਖੋਲਣ ਸਮੇਤ 13 ਮਤੇ ਪੇਸ਼ ਕੀਤੇ ਜਿਨਾਂ ਨੂੰ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ | ਇਸ ਮੌਕੇ ਆਪਣੇ ਸੰਬੋਧਨ ਵਿੱਚ ਹਰਦੇਵ ਸਿੰਘ ਕੌਂਸਲ ਨੇ ਰਾਮਗੜੀਆ ਭਾਈਚਾਰੇ ਦੀ ਰਾਜਨੀਤੀ ਤੇ ਧਾਰਮਿਕ ਖੇਤਰਾਂ ਵਿੱਚ ਬਹੁਤ ਘੱਟ ਨੁਮਾਇੰਦਗੀ ਨੂੰ ਵੇਖਦਿਆਂ ਇਹਨਾਂ ਦੋਵਾਂ ਖੇਤਰਾਂ ਵਿੱਚ ਰਾਮਗੜੀਆ ਕੌਮ ਦੀ ਗਿਣਤੀ ਵਧਾਉਣ ਲਈ ਮੁਢਲੇ ਪੜਾਅ ਵਿੱਚ ਸਮੁੱਚੇ ਪੰਜਾਬ ਭਰ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦਾ ਐਲਾਨ ਕੀਤਾ | ਇਸ ਮੌਕੇ ਡਾਕਟਰ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਸਿੱਖ ਪੰਥ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਜਨਮ ਦਿਨ ਮਨਾਉਣ ਹਿੱਤ ਕਰਵਾਏ ਇਸ ਵੱਡੇ ਪੱਧਰ ਦੇ ਸਮਾਗਮ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਤੇ ਉਹਨਾਂ ਦੀ ਵਿਰਾਸਤੀ ਯਾਦਗਾਰ ਨੂੰ ਵਿਸ਼ਵ ਪੱਧਰ ਤੇ ਲੈ ਕੇ ਜਾਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਉਹਨਾਂ ਆਪਣੇ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਯਾਦਗਾਰੀ ਗੇਟ ਬਣਾਉਣ ਲਈ 10 ਲੱਖ ਰੁਪਏ ਤੇ ਪਹੁੰਚ ਮਾਰਗ 'ਤੇ ਲਾਈਟਾਂ ਲਗਾਉਣ ਲਈ ਢਾਈ ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਰਿਆਤ ਬਾਹਰਾ ਗਰੁੱਪ ਦੇ ਚਾਂਸਲਰ ਅਤੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਵੱਲੋਂ ਉਨ੍ਹਾਂ ਨੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਬਹਾਦਰੀ ਨੂੰ ਸਿਜ਼ਦਾ ਕਰਦਿਆਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਕਿਲੇ ਵਿੱਚ ਉਹਨਾਂ ਦਾ ਸਟੈਚੂ ਸਥਾਪਿਤ ਕਰਨ ਦੀ ਸੇਵਾ ਲਈ ਅਤੇ ਰਿਆਤ ਬਾਹਰਾ ਗਰੁੱਪ ਵਿੱਚ ਟਰੱਸਟ ਵੱਲੋਂ ਰੈਫਰ ਕੀਤੇ ਜਾਣ ਵਾਲੇ ਭਾਈਚਾਰੇ ਦੇ ਬੱਚਿਆਂ ਲਈ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ। ਇਸ ਮੌਕੇ ਜੀਐਨਏ ਗਰੁੱਪ ਦੇ ਚੇਅਰਮੈਨ ਗੁਰਸ਼ਰਨ ਸਿੰਘ ਵੱਲੋਂ ਕਿਲੇ ਨੂੰ ਵਿਰਾਸਤੀ ਦਿੱਖ ਪ੍ਰਦਾਨ ਕਰਨ ਲਈ 2 ਲੱਖ ਰੁਪਏ ਭੇਂਟ ਕੀਤੇ ਗਏ ਇਸ ਤੋਂ ਇਲਾਵਾ ਆਰਐਸਓ ਦੇ ਸੀਨੀਅਰ ਮੀਤ ਪ੍ਰਧਾਨ ਇੰਡੀਆ ਗੁਰਵਿੰਦਰ ਸਿੰਘ ਗਿੰਦਾ ਲੁਧਿਆਣਾ ਵੱਲੋਂ ਗੁਰਦੁਆਰਾ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਅਤੇ ਸੁੱਖ ਆਸਣ ਸੁੰਦਰ ਪਲੰਘ ਤੇ ਕੀਰਤਨ ਸਟੇਜ ਲਈ 1.11 ਲੱਖ ਭੇਂਟ ਕੀਤੇ ਗਏ| ਇਸ ਮੌਕੇ ਜਗਸੀਰ ਸਿੰਘ ਧੀਮਾਨ ਬਰਨਾਲਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਪਾਲਕੀ ਸਾਹਿਬ ਬੱਸ ਭੇਂਟ ਕਰਨ ਦਾ ਐਲਾਨ ਕੀਤਾ ਗਿਆ| ਇਸ ਮੌਕੇ ਪੰਜਾਬ ਭਰ ਤੋਂ ਆਏ ਉਦਯੋਗਪਤੀ ਅਮਰ ਸਿੰਘ ਦਸ਼ਮੇਸ਼ ਕੰਬਾਈਨ, ਸਟੈਂਡਰਡ ਟਰੈਕਟਰ ਦੇ ਮਾਲਕ ਸਰਦਾਰ ਨਛੱਤਰ ਸਿੰਘ ਭਰੀ, ਬਲਕਾਰ ਕੰਬਾਈਨ ਦੇ ਮਾਲਕ ਮੱਖਣ ਸਿੰਘ ਭਰੀ ਅਤੇ ਪਨੇਸਰ ਕੰਬਾਈਨ ਦੇ ਮਾਲਕ ਜਗਜੀਤ ਸਿੰਘ ਪਨੇਸਰ, ਓਂਕਾਰ ਇੰਡਸਟਰੀ ਦੇ ਮਾਲਕ ਹਰਦੀਪ ਸਿੰਘ ਨਨੜੇ, ਹਰਜਿੰਦਰਾ ਇੰਡਸਟਰੀ ਦੇ ਮਾਲਕ ਖੁਸ਼ਵਿੰਦਰ ਸਿੰਘ ਸੰਧੂ, ਜਤਿੰਦਰ ਸਿੰਘ ਕੁੰਦੀ ਫਗਵਾੜਾ, ਗੁਰਸ਼ਰਨ ਸਿੰਘ ਸੰਧੂ ਦਿੱਲੀ ਅਤੇ ਹੋਰ ਅਹਿਮ ਸ਼ਖਸ਼ੀਅਤਾਂ ਦਾ ਕਿਲਾ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਟਰਸਟ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ| ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸੰਤ ਬਾਬਾ ਬਲਵੀਰ ਸਿੰਘ ਬਿਰਧ ਆਸ਼ਰਮ ਹਰਿਆਣਾ, ਜਥੇਦਾਰ ਬਾਬਾ ਗੁਰਦੇਵ ਸਿੰਘ ਮੁਖੀ ਸ਼੍ਰੋਮਣੀ ਭਗਤ ਧੰਨਾ ਜੀ ਤਰਨਾ ਦਲ, ਉਂਕਾਰ ਸਿੰਘ ਖਾਲਸਾ ਨੂਰਪੁਰ, ਲਖਵਿੰਦਰ ਸਿੰਘ ਬਿੱਟੂ ਪ੍ਰਧਾਨ ਆਰਐਸਓ ਰਾਜਸਥਾਨ, ਪਰਮਜੀਤ ਕੌਰ ਸੰਗਰੀਆ ਸੂਬਾ ਮਹਿਲਾ ਪ੍ਰਧਾਨ ਰਾਜਸਥਾਨ, ਕੁਲਦੀਪ ਸਿੰਘ ਮਠਾਰੂ ਸੂਬਾ ਪ੍ਰਧਾਨ ਮਹਾਰਾਸ਼ਟਰ, ਦਵਿੰਦਰ ਸਿੰਘ ਬਿੰਦਾ ਪ੍ਰਧਾਨ ਜੰਮੂ ਕਸ਼ਮੀਰ, ਸ਼ਮਿੰਦਰ ਸਿੰਘ ਚਾਨਾ ਮੁਕਤਸਰ, ਚਰਨਜੀਤ ਸਿੰਘ ਝੰਡੇਆਣਾ ਮੋਗਾ, ਗਿਆਨ ਸਿੰਘ ਅੰਮ੍ਰਿਤਸਰ, ਕੁਲਤਾਰ ਸਿੰਘ ਲਾਲੀ ਲੁਧਿਆਣਾ, ਗੁਰਜਿੰਦਰ ਸਿੰਘ ਗੁਰਦਾਸਪੁਰ, ਬੀਕੇ ਕਲਸੀ ਧੂਰੀ, ਸੁਖਦੇਵ ਸਿੰਘ ਸ਼ੰਟੀ ਜ਼ਿਲਾ ਪ੍ਰਧਾਨ ਬਰਨਾਲਾ, ਨਛੱਤਰ ਸਿੰਘ ਧੰਮੂ ਜਿਲ੍ਹਾ ਪ੍ਰਧਾਨ ਬਠਿੰਡਾ ਵਿਸ਼ੇਸ਼ ਸ਼ਿਰਕਤ ਕੀਤੀ| ਇਸ ਮੌਕੇ ਮੰਚ ਸੰਚਾਲਨ ਦੀ ਸੇਵਾ ਗੁਰਬਿੰਦਰ ਸਿੰਘ ਪਲਾਹਾ ਪ੍ਰੈਸ ਸਕੱਤਰ ਇੰਡੀਆ ਵੱਲੋਂ ਨਿਭਾਈ ਗਈ| ਟਰੱਸਟ ਦੇ ਵਾਈਸ ਚੇਅਰਮੈਨ ਪ੍ਰਦੀਪ ਸਿੰਘ ਪਲਾਹਾ ਅਤੇ ਪ੍ਰਧਾਨ ਹਰਬੰਸ ਸਿੰਘ ਟਾਂਡਾ ਨੇ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ| ਇਸ ਸਮਾਗਮ ਵਿੱਚ ਸਰਪ੍ਰਸਤ ਧਰਮਪਾਲ ਸਲਗੋਤਰਾ, ਦਵਿੰਦਰ ਸਿੰਘ ਘੋਗਰਾ ਜਨਰਲ ਸਕੱਤਰ, ਕਾਬਲ ਸਿੰਘ ਮੈਨੇਜਰ, ਐਕਸੀਅਨ ਗੁਰਦੇਵ ਸਿੰਘ ਅਸਿਸਟੈਂਟ ਮੈਨਜਰ, ਹਰਜੀਤ ਸਿੰਘ ਮਠਾਰੂ, ਸੁਖਦੇਵ ਸਿੰਘ, ਬਲਬੀਰ ਸਿੰਘ, ਕੈਸ਼ੀਅਰ ਲਖਵੀਰ ਸਿੰਘ, ਭਾਈ ਦਲਜੀਤ ਸਿੰਘ, ਭਾਈ ਰਵਿੰਦਰ ਸਿੰਘ ਮੁਕੇਰੀਆਂ, ਜਸਵੰਤ ਸਿੰਘ ਭੋਗਲ ਜ਼ਿਲਾ ਚੇਅਰਮੈਨ ਆਰਐਸਓ ਇੰਜ. ਬਲਜੀਤ ਸਿੰਘ ਪਨੇਸਰ ਐਕਸੀਅਨ, ਜਗਦੀਪ ਸਿੰਘ ਸੀਹਰਾ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ|

Have something to say? Post your comment

 

More in Doaba

12 ਮਈ ਨੂੰ ਅਧਿਕਾਰ ਰੈਲੀ ਜਲੰਧਰ ਵਿੱਚ ਹਰ ਵਰਗ ਦੀ ਆਵਾਜ਼ ਨੂੰ ਕਰਾਂਗੇ ਬੁਲੰਦ : ਸਾਰਸਰ 

ਭਾਰਤ ਦਾ ਮਾਹੌਲ ਖਰਾਬ ਕਰਨ ਵਾਲੇ ਪਾਕਿਸਤਾਨੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਾ ਜਾਵੇ : ਡਾ. ਮੁਹੰਮਦ ਜਮੀਲ ਬਾਲੀ  

ਅਸੀਂ ਜੰਗ ਨਹੀਂ ਅਮਨ ਚਾਹੁੰਦੇ ਹਾ ਕਿਉਂਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ : ਬੇਗਮਪੁਰਾ ਟਾਈਗਰ ਫੋਰਸ

ਬੀ.ਬੀ.ਐਮ.ਬੀ. ਵੱਲੋਂ ਪਾਣੀਆਂ ਦੀ ਚੋਰੀ ਕਰਨ ਦੇ ਮਸਲੇ ਉੱਤੇ ਕੇਂਦਰ ਸਰਕਾਰ 'ਤੇ ਵਰ੍ਹੇ ਮੁੱਖ ਮੰਤਰੀ

ਵਿਧਾਇਕ ਡਾ. ਈਸ਼ਾਂਕ ਵੱਲੋਂ 43.15 ਲੱਖ ਰੁਪਏ ਦੀ ਲਾਗਤ ਨਾਲ ਸਕੂਲਾਂ 'ਚ ਹੋਏ ਕੰਮਾਂ ਦਾ ਉਦਘਾਟਨ

ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਤੁਰੰਤ ਸ਼ਾਂਤੀ ਬਹਾਲ ਕਰਨ ਲਈ ਸੰਜੀਦਾ ਯਤਨ ਕਰਨੇ ਚਾਹੀਦੇ ਹਨ : ਕੁਲਵਿੰਦਰ ਸਿੰਘ ਜੰਡਾ

ਘਗਵਾਲ ’ਚ ਅਸਮਾਨ ਤੋਂ ਬੰਬਨੁੰਮਾ ਵਸਤੂ ਡਿੱਗਣ ਕਾਰਨ ਲੋਕਾਂ ’ਚ ਸਹਿਮ

ਜੰਗ ਕੋਈ ਮਸਲੇ ਦਾ ਹੱਲ ਨਹੀਂ ਹੈ ਕਿਉਂਕਿ ਜੰਗ ਲੱਗਣ ਨਾਲ ਲਾਸ਼ਾਂ ਇੱਧਰ ਵੀ ਡਿੱਗਣਗੀਆਂ ਤੇ ਲਾਸ਼ਾਂ ਉੱਧਰ ਵੀ ਡਿੱਗਣਗੀਆਂ : ਲੰਬੜਦਾਰ ਰਣਜੀਤ ਰਾਣਾ

ਅਗਿਆਨਤਾ ਕਾਰਨ ਨਸ਼ੇ ਦੇ ਜਾਲ੍ਹ ਵਿੱਚ ਫਸੇ ਨੌਜਵਾਨਾਂ ਨੂੰ ਅੰਤ ਵਿੱਚ ਤਬਾਹੀ ਤੋਂ ਇਲਾਵਾ ਕੁਝ ਨਹੀਂ ਮਿਲਦਾ : ਬਲਜਿੰਦਰ ਸਿੰਘ ਖਾਲਸਾ

ਦਲ ਖਾਲਸਾ ਵਲੋਂ ਜੂਨ 1984 ਦਰਬਾਰ ਸਾਹਿਬ ਹਮਲੇ ਦੀ ਯਾਦ 'ਚ ਗੁਰਮਤਿ ਸਮਾਗਮ 4 ਮਈ ਨੂੰ