ਮੋਹਾਲੀ : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਅਤੇ ਭਾਰਤ ਦੇ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਮੌਕ ਡ੍ਰਿਲ ਤੋਂ ਪਹਿਲਾਂ ਪੰਜਾਬ ‘ਚ ਬੰਬ ਨਿਰੋਧਕ ਦਸਤੇ, ਸਨਿਫਰ ਕੁੱਤਿਆਂ ਵਾਲੀਆਂ ਟੀਮਾਂ ਪਹੁੰਚ ਗਈਆਂ ਹਨ। ਟੀਮਾਂ ਨੇ ਜਲੰਧਰ, ਅੰਮ੍ਰਿਤਸਰ ਅਤੇ ਮੋਹਾਲੀ ਵਿੱਚ ਅੰਤਿਮ ਅਭਿਆਸ ਤੋਂ ਪਹਿਲਾਂ ਰਿਹਰਸਲਾਂ ਸ਼ੁਰੂ ਕਰ ਦਿੱਤੀਆਂ ਹਨ।
ਇਹ ਮੌਕ ਡਰਿੱਲ ਬੁੱਧਵਾਰ (7 ਮਈ) ਨੂੰ ਪੰਜਾਬ ਵਿੱਚ 20 ਥਾਵਾਂ ‘ਤੇ ਕੀਤੀ ਜਾ ਰਹੀ ਹੈ। ਜਲੰਧਰ ਵਿੱਚ ਸ਼ਾਮ 4 ਵਜੇ ਸਾਇਰਨ ਵਜਾਉਣ ਨਾਲ ਮੌਕ ਡਰਿੱਲ ਸ਼ੁਰੂ ਹੋਈ। ਇਸ ਦੇ ਨਾਲ ਹੀ ਰਾਤ ਨੂੰ ਬਲੈਕਆਊਟ ਦੌਰਾਨ ਹਵਾਈ ਹਮਲੇ ਦੌਰਾਨ ਬਚਣ ਦੇ ਤਰੀਕੇ ਦੱਸੇ ਜਾ ਰਹੇ ਹਨ।