ਹੁਸ਼ਿਆਰਪੁਰ : ਚੱਬੇਵਾਲ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਈਸ਼ਾਂਕ ਨੇ “ਸਿੱਖਿਆ ਕ੍ਰਾਂਤੀ - ਬਦਲਦਾ ਪੰਜਾਬ” ਮੁਹਿੰਮ ਤਹਿਤ ਅੱਜ ਵੱਖ-ਵੱਖ ਸਰਕਾਰੀ ਸਕੂਲਾਂ ਦਾ ਉਦਘਾਟਨ ਕਰਦੇ ਹੋਏ ਪਿੰਡਾਂ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵੱਲ ਇਕ ਹੋਰ ਕਦਮ ਚੁੱਕਿਆ।
ਉਨ੍ਹਾਂ ਨੇ ਪਿੰਡ ਹਰਖੋਵਾਲ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਸਰਕਾਰੀ ਮਿੱਡਲ ਸਕੂਲ ਵਿੱਚ 13.50 ਲੱਖ ਰੁਪਏ ਦੀ ਲਾਗਤ ਨਾਲ ਬਣੀਆਂ ਨਵੀਆਂ ਕਲਾਸਾਂ, ਚਾਰਦੀਵਾਰੀ ਅਤੇ ਸਕੂਲ ਦੀ ਨਵੀਨੀਕਰਨ ਕੰਮਾਂ ਦਾ ਉਦਘਾਟਨ ਕੀਤਾ।
ਇਸਦੇ ਨਾਲ ਹੀ ਪਿੰਡ ਪੰਡੋਰੀ ਕੱਦ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ 1.50 ਲੱਖ, ਮੇਹਟਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 19 ਲੱਖ ਅਤੇ ਸਿੰਬਲੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ 9.15 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਵੀ ਉਦਘਾਟਨ ਕੀਤਾ ਗਿਆ।
ਇਨ੍ਹਾਂ ਸਭ ਸਕੂਲਾਂ ਵਿੱਚ ਆਧੁਨਿਕ ਕਲਾਸਾਂ, ਸਾਫ-ਸਫਾਈ ਦੀ ਬਿਹਤਰ ਸਹੂਲਤ ਅਤੇ ਸੁਰੱਖਿਆ ਲਈ ਚਾਰਦੀਵਾਰੀ ਵਰਗੇ ਮੂਲਭੂਤ ਸੁਧਾਰ ਕੀਤੇ ਗਏ ਹਨ।
ਇਸ ਮੌਕੇ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਡਾ. ਈਸ਼ਾਂਕ ਨੇ ਕਿਹਾ ਕਿ ਸਿੱਖਿਆ ਹੀ ਸਮਾਜ ਨੂੰ ਸਸ਼ਕਤ ਬਣਾਉਣ ਦਾ ਸਭ ਤੋਂ ਵੱਡਾ ਸਾਧਨ ਹੈ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਰਾਜ ਦੇ ਹਰ ਪਿੰਡ ਅਤੇ ਕਸਬੇ ਦੇ ਸਕੂਲਾਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ, ਤਾਂ ਜੋ ਬੱਚਿਆਂ ਨੂੰ ਗੁਣਵੱਤਾਪੂਰਨ ਸਿੱਖਿਆ ਮਿਲ ਸਕੇ।
ਵਿਧਾਇਕ ਨੇ ਆਪਣੇ ਭਾਸ਼ਣ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਾਮੁਕਤ ਬਣਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਇਲਾਕੇ ਵਿੱਚ ਨਵੇਂ ਅਧਿਆਪਕਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਸਿੱਖਿਆ ਪ੍ਰਣਾਲੀ ਵਿੱਚ ਹੋਰ ਸੁਧਾਰ ਆਏਗਾ।
ਇਸ ਮੌਕੇ ਸਤੀਸ਼ ਕੁਮਾਰ ਜ਼ਿਲ੍ਹਾ ਸਮਾਰਟ ਕਲਾਸਰੂਮ ਕੋਆਰਡੀਨੇਟਰ, ਸਰਪੰਚ ਇੰਦਰਜੀਤ ਸਿੰਘ, ਸਰਪੰਚ ਗੁਰਮੀਤ ਸਿੰਘ (ਪਿੰਡ ਢੀਘਣਗੜ੍ਹ), ਮਾਖਣ ਸਿੰਘ (ਪੂਰਵ ਸਰਪੰਚ), ਸਰਪੰਚ ਜਸਵਿੰਦਰ ਜੱਸਾ, ਸਰਪੰਚ ਰੂਪਿੰਦਰ ਸਿੰਘ, ਸਰਪੰਚ ਸੁਨੀਤਾ ਦੇਵੀ (ਢੱਕੋਵਾਲ), ਪਿੰਡ ਪੰਡੋਰੀ ਦੇ ਸਰਪੰਚ ਬੀ.ਬੀ. ਪਰਮਜੀਤ ਸਿੰਘ, ਗੁਰਬਖ਼ਸ਼ ਲੰਬਰਦਾਰ ਪਿੰਡ ਅੱਟੋਵਾਲ, ਜਸਵਿੰਦਰ ਸਿੰਘ ਲੰਬਰਦਾਰ, ਸਰਪੰਚ ਰਘੁਵੀਰ ਸਿੰਘ, ਸਰਪੰਚ ਜਸਪਾਲ ਸਿੰਘ, ਜਗਦੀਪ (ਪੰਚ ਹਰਖੋਵਾਲ), ਆਜ਼ਾਦਪਾਲ ਹਰਭਜਨ ਸਿੰਘ, ਪ੍ਰਿੰਸੀਪਲ ਮ੍ਰਿਦੁਲਾ ਸ਼ਰਮਾ, ਪ੍ਰਿੰਸੀਪਲ ਧਰਮਿੰਦਰ ਸ਼ਰਮਾ, ਪ੍ਰਿੰਸੀਪਲ ਗੁਰਪ੍ਰੀਤ ਸਿੰਘ, ਇੰਚਾਰਜ ਸੁਸ਼ੀਲ ਕੁਮਾਰ (ਸਰਕਾਰੀ ਮਿਡਲ ਸਕੂਲ, ਹਰਖੋਵਾਲ), ਮੁੱਖ ਅਧਿਆਪਿਕਾ ਮੈਨਕਾ ਭੱਟੀ, ਸਦਮ ਸੰਤੋਸ਼, ਮੈਡਮ ਪੂਜਾ ਜੋਸ਼ੀ (ਸਰਕਾਰੀ ਮਿਡਲ ਸਕੂਲ, ਮਰਨਾਈ ਖੁਰਦ), ਸਕੂਲ ਸਟਾਫ, ਪਿੰਡ ਦੇ ਸਰਪੰਚ, ਪੰਚਾਇਤੀ ਮੈਂਬਰ, ਵਿਦਿਆਰਥੀ ਅਤੇ ਮਾਪੇ ਵੱਡੀ ਗਿਣਤੀ ਵਿੱਚ ਮੌਜੂਦ ਰਹੇ।
ਪਿੰਡ ਵਾਸੀਆਂ ਨੇ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਵਿਕਾਸ ਕਾਰਜ ਪਿੰਡਾਂ ਦੀ ਸਿੱਖਿਆ ਪ੍ਰਣਾਲੀ ਨੂੰ ਨਵੀਂ ਦਿਸ਼ਾ ਦੇਣਗੇ।