Monday, April 27, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Social

“ਦੀਵਾਲੀ ”

October 22, 2025 11:37 AM
Amarjeet Cheema (Writer from USA)

“ਦੀਵਾਲੀ ”

ਹਿੰਦੂ ਵੀਰ ਮੰਦਿਰ ਵਿੱਚ ਜਾ ਕੇ

ਸਿੱਖ ਵੀਰ ਗੁਰੂ ਘਰ ਵਿੱਚ ਜਾ ਕੇ
ਆਪਣਾ ਆਪ ਪਵਿੱਤਰ ਕਰਕੇ
ਪਿਆਰ ਦੀ ਜੋਤ ਜਲਾਈਏ
ਅੱਜ ਦਿਨ ਦੀਵਾਲ਼ੀ ਦਾ
ਸਾਰੇ ਰਲ਼ ਮਿਲ਼ ਖੁਸ਼ੀ ਮਨਾਈਏ
ਅੱਜ ਦਿਨ ਦੀਵਾਲ਼ੀ ਦਾ...

ਹਿੰਦੂ, ਮੁਸਲਿਮ,ਸਿੱਖ, ਈਸਾਈ
ਅਸੀਂ ਹਾਂ ਸਾਰੇ ਭਾਈ ਭਾਈ।
ਧਰਮ ਜਾਤ ਦਾ ਫ਼ਰਕ ਮਿਟਾਕੇ,
ਸਭ ਨੂੰ ਗਲੇ ਲਗਾਈਏ।
ਅੱਜ ਦਿਨ ਦੀਵਾਲ਼ੀ ਦਾ
ਸਾਰੇ ਰਲ਼ ਮਿਲ਼ ਖੁਸ਼ੀ ਮਨਾਈਏ
ਅੱਜ ਦਿਨ ਦੀਵਾਲ਼ੀ ਦਾ...

ਰਾਮ ਸੀਤਾ ਨਾਲ ਜੋੜ ਮਨਾ ਲਉ,
ਕਹਿਕੇ ਬੰਦੀ ਛੋੜ ਮਨਾ ਲਉ।
ਸਭ ਜੀਆਂ ਦਾ ਇੱਕੋ ਹੈ ਦਾਤਾ,
ਸੱਚ ਦਾ ਹੋਕਾ ਲਾਈਏ।
ਅੱਜ ਦਿਨ ਦੀਵਾਲ਼ੀ ਦਾ
ਸਾਰੇ ਰਲ਼ ਮਿਲ਼ ਖੁਸ਼ੀ ਮਨਾਈਏ
ਅੱਜ ਦਿਨ ਦੀਵਾਲ਼ੀ ਦਾ...

ਘਰ ਰੁਸ਼ਨਾ ਲਉ ਦੀਪ ਜਲਾਕੇ
ਖੁਸ਼ੀਆਂ ਨਾਲ ਵਜਾਉ ਪਟਾਕੇ।
ਇੱਕ ਦੂਜੇ ਨੂੰ ਵੰਡੋ ਮਿਠਾਈਆਂ,
ਨਫ਼ਰਤ ਨੂੰ ਦਿਲੋਂ ਮਿਟਾਈਏ।
ਅੱਜ ਦਿਨ ਦੀਵਾਲ਼ੀ ਦਾ
ਸਾਰੇ ਰਲ਼ ਮਿਲ਼ ਖੁਸ਼ੀ ਮਨਾਈਏ
ਅੱਜ ਦਿਨ ਦੀਵਾਲ਼ੀ ਦਾ...

ਭੁੱਲ ਕੇ ਕਦੇ ਨਾ ਖੇਲ੍ਹਣਾ ਜੂਆ
ਇਹ ਤਾਂ ਕਿਸੇ ਦਾ ਮਿੱਤ ਨਾ ਹੂਆ
ਆਖਰ ਆਤਮ ਹੱਤਿਆ ਕਰਦੇ
ਦਿਲ ਵਿੱਚ ਗੱਲ ਵਸਾਈਏ
ਅੱਜ ਦਿਨ ਦੀਵਾਲ਼ੀ ਦਾ
ਸਾਰੇ ਰਲ਼ ਮਿਲ਼ ਖੁਸ਼ੀ ਮਨਾਈਏ
ਅੱਜ ਦਿਨ ਦੀਵਾਲ਼ੀ ਦਾ...

ਨੱਚਕੇ ਸਿੱਖ ਲਉ ਯਾਰ ਮਨਾਉਣਾ,
ਜੱਗ ਤੇ ਦੂਜੀ ਵਾਰ ਨਾ ਆਉਣਾ।
“ਚੀਮੇਂ” ਚਾਰ ਦਿਨਾਂ ਦਾ ਮੇਲਾ,
ਐਂਵੇ ਨਾ ਵਕਤ ਖੁੰਝਾਈਏ।
ਅੱਜ ਦਿਨ ਦੀਵਾਲ਼ੀ ਦਾ
ਸਾਰੇ ਰਲ਼ ਮਿਲ਼ ਖੁਸ਼ੀ ਮਨਾਈਏ
ਅੱਜ ਦਿਨ ਦੀਵਾਲ਼ੀ ਦਾ...

ਲੇਖਕ - ਅਮਰਜੀਤ ਚੀਮਾਂ (ਯੂ ਐੱਸ ਏ)
+1(716)908-3631 ✍️

Have something to say? Post your comment