Friday, June 20, 2025

Social

HAPPY_MOTHER_DAY

May 11, 2025 10:34 AM
Amarjeet Cheema (Writer from USA)

HAPPY_MOTHER_DAY

 

"ਮਾਂ ਦੇ ਦੁੱਧ ਦਾ ਮੁੱਲ ਨਾ ਕਾਈ ਏ"

 ਮਾਵਾਂ ਬਿਨ ਬੱਚਿਆਂ ਦਾ ਜੱਗ ਤੇ

ਬਣਦਾ ਨਾ ਹੋਰ ਸਹਾਈ ਏ...

ਹਰ ਸ਼ੈਅ ਮੂਲ ਵਿਕੇਂਦੀ,

ਮਾਂ ਦੇ ਦੁੱਧ ਦਾ ਮੁੱਲ ਨਾ ਕਾਈ ਏ...

 ਸੱਚ ਕਹਿਣੋਂ ਮੈਂ ਰਹਿ ਨਹੀਂ ਸਕਦਾ,

ਮਾਂ ਦੀ ਥਾਂ ਕੋਈ ਲੈ ਨਹੀਂ ਸਕਦਾ

ਰਿਸ਼ਤੇ ਹੋਰ ਹਜ਼ਾਰਾਂ ਭਾਵੇਂ,

ਚਾਚੀ ਮਾਸੀ, ਤਾਈ ਏ... 

ਹਰ ਸ਼ੈਅ ਮੂਲ ਵਿਕੇਂਦੀ,

ਮਾਂ ਦੇ ਦੁੱਧ ਦਾ ਮੁੱਲ ਨਾ ਕਾਈ ਏ...

 ਮਾਂ ਬਿਨ ਬੱਚੇ ਰੁੱਲ ਜਾਂਦੇ ਨੇ,

ਸਿਰ ਤੇ ਝੱਖੜ ਝੁੱਲ ਜਾਂਦੇ ਨੇ

ਰੋਂਦਿਆਂ ਨੂੰ ਨਾ ਚੁੱਪ ਕਰਾਵੇ

ਸੁਣੇ ਨਾ ਕੋਈ ਦੁਹਾਈ ਏ...

ਹਰ ਸ਼ੈਅ ਮੂਲ ਵਿਕੇਂਦੀ

ਮਾਂ ਦੇ ਦੁੱਧ ਦਾ ਮੁੱਲ ਨਾ ਕਾਈ ਏ...

 ਬਣਕੇ ਰਹਿਣ ਸਦਾ ਪਰਛਾਵਾਂ,

ਮਾਵਾਂ ਹੁੰਦੀਆਂ ਠੰਢੀਆਂ ਛਾਵਾਂ

ਦਿੰਦੀਆਂ ਵਾਰ ਬੱਚੇ ਤੋਂ ਆਪਾ

ਰੱਖਣ ਹਿੱਕ ਨਾਲ ਲਾਈ ਏ...

ਹਰ ਸ਼ੈਅ ਮੂਲ ਵਿਕੇਂਦੀ,

ਮਾਂ ਦੇ ਦੁੱਧ ਦਾ ਮੁੱਲ ਨਾ ਕਾਈ ਏ...

 ਬੱਚਿਆਂ ਨੂੰ ਭਰ ਪੇਟ ਖੁਆਵੇ,

ਆਪ ਭਾਵੇਂ ਭੁੱਖੀ ਸੌਂ ਜਾਵੇ

ਮਾਂ ਦੀ ਪੂਜਾ ਰੱਬ ਦੀ ਪੂਜਾ,

ਲੋਕੋ ਨਿਰੀ ਸੱਚਾਈ ਏ...

ਹਰ ਸ਼ੈਅ ਮੂਲ ਵਿਕੇਂਦੀ,

ਮਾਂ ਦੇ ਦੁੱਧ ਦਾ ਮੁੱਲ ਨਾ ਕਾਈ ਏ...

 ਪੁੱਤ ਰੋਵੇ ਦਿਲ ਮਾਂ ਦਾ ਰੋਵੇ, 

ਰੱਬ ਕਿਸੇ ਤੋਂ ਮਾਂ ਨਾ ਖੋਹਵੇ

"ਚੀਮੇਂ" ਵਾਲਾ ਜੱਗ ਜਨਣੀ ਨੂੰ

ਜਾਂਦਾ ਸੀਸ ਝੁਕਾਈ ਏ...

ਹਰ ਸ਼ੈਅ ਮੂਲ ਵਿਕੇਂਦੀ,

ਮਾਂ ਦੇ ਦੁੱਧ ਦਾ ਮੁੱਲ ਨਾ ਕਾਈ ਏ...

 ਲੇਖਕ - ਅਮਰਜੀਤ ਚੀਮਾਂ (USA)

+1(716)908-3631

Have something to say? Post your comment