ਮੋਹਾਲੀ : ਮੋਹਾਲੀ ਦੀ ਇਕ ਹਾਈਟੈੱਕ ਕੰਪਨੀ ਵਿਚ ਧਮਾਕਾ ਹੋਇਆ ਹੈ ਤੇ ਧਮਾਕਾ ਹੋਣ ਦਾ ਕਾਰਨ ਆਕਸੀਜਨ ਸਿਲੰਡਰ ਦਾ ਫਟਣਾ ਦੱਸਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਮੌਕੇ ਉਤੇ ਪਹੁੰਚੇ ਹਨ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਾਂਚ ਦੇ ਬਾਅਦ ਹੀ ਸੱਚ ਸਾਹਮਣੇ ਆਏਗਾ। ਜਿਸ ਜਗ੍ਹਾ ‘ਤੇ ਧਮਾਕਾ ਹੋਇਆ ਹੈ ਉਹ ਆਕਸੀਜਨ ਪਲਾਂਟ ਸੀ। ਪਤਾ ਲੱਗਾ ਹੈ ਕਿ ਇਥੇ ਸਿਲੰਡਰ ਲੋਡ ਕੀਤੇ ਜਾ ਰਹੇ ਸਨ। ਇਸ ਦੌਰਾਨ ਅਚਾਨਕ ਸਿਲੰਡਰ ਵਿਚ ਬਲਾਸਟ ਹੋ ਗਿਆ। ਇਸ ਦੌਰਾਨ ਲਗਭਗ 5 ਲੋਕ ਝਪੇਟ ਵਿਚ ਆ ਗਏ। ਇਨ੍ਹਾਂ ਵਿਚੋਂ 2 ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮੌਕੇ ‘ਤੇ ਮੋਹਾਲੀ ਦੇ ਡਿਪਟੀ ਮੇਅਰ ਤੇ ਐੱਸਡੀਐੱਮ ਪਹੁੰਚ ਗਏ ਹਨ। ਨਾਲ ਹੀ ਹੁਣ ਸਾਰੇ ਸਿਲੰਡਰ ਹਟਾਉਣ ਦਾ ਕੰਮ ਚੱਲ ਰਿਹਾ ਹੈ। ਪਤਾ ਲੱਗਾ ਹੈ ਕਿ ਇਹ ਫੈਕਟਰੀ ਬਹੁਤ ਪੁਰਾਣੀ ਹੈ। ਟ੍ਰਾਈਸਿਟੀ ਤੇ ਸਾਰੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਇਥੋਂ ਹੀ ਆਕਸੀਜਨ ਸਿਲੰਡਰ ਭੇਜੇ ਜਾਂਦੇ ਹਨ।