Monday, January 20, 2025
BREAKING NEWS

Social

ਕੰਗਨਾ ਰਣੌਤ 

October 07, 2024 02:43 PM
ਲੈਕਚਰਾਰ ਅਜੀਤ ਖੰਨਾ
ਦਸ ਕੰਗਨਾ ਰਣੌਤ ,ਖਾਹਮ ਖਾਹ ਸਾਡੇ ਨਾਲ ਲੜੇ ਤੂੰ ਲੜਾਈ !
ਬੋਲੇਂ ਬੋਲ ਤੂੰ ਕਬੋਲ ,ਵਿਚ ਅੰਦੋਲਨ ਸਾਡੀ ਮਾਂ ਸੀਗੀ ਆਈ !!
 
ਅਸਾਂ ਮੁਗਲ ਭਜਾਏ,ਫੇਰ ਅੰਗਰੇਜ਼ ਵੀ ਸਨ ਰਾਜ ਕਰਨ ਆਏ !
ਸਾਡੇ ਭਗਤ,ਕਰਤਾਰ ਤੇ ਸਰਾਭੇ,ਮਾਰ ਗੋਲੀ ਪੜਨੇ ਉਹ ਪਾਏ !!
 
ਮਾਈ ਭਾਗੋ ਬਣ ,ਕੁਲਵਿੰਦਰ ਕੌਰ ਨੇ ਹੈ ਇਤਿਹਾਸ ਦੁਹਰਾਇਆ !
ਚੰਡੀਗੜ ਏਅਰਪੋਰਟ ਤੇ ਕੰਗਨਾ ਤੈਨੂੰ ਉਹਨੇ ਸਬਕ ਸਿਖਾਇਆ !!
 
ਸਭੇ ਸੁਣੋ ਨਾਲੇ ਪੜੋ ਇਤਿਹਾਸ,ਜੇ ਕਿਸੇ ਦੇ ਗੱਲ ਸਮਝ ਨਾ ਆਏ !
ਅਜੀਤ ਖੰਨਾ ਕਹੇ ਸਾਡੀ ਅਣਖ ਨੂੰ ਵਗਾਰ,ਕੋਈ ਭੱਜ ਕਿੱਦਾਂ ਜਾਏ !!
———
              ਕਲਮ: ਲੈਕਚਰਾਰ ਅਜੀਤ ਖੰਨਾ 
              ਮੋਬਾਈਲ :8544854669 

Have something to say? Post your comment