Wednesday, July 17, 2024
BREAKING NEWS
ਬੀਬੀ ਰਜਨੀ ਦੀ ਕਾਸਟ ਅਤੇ ਕਰੂ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ "ਵਿਸ਼ਵਾਸ ਦਾ ਬੂਟਾ" ਦੀ ਸ਼ੁਰੂਆਤ ਕੀਤੀਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕੰਟਰੋਲ ਰੂਮ ਸਥਾਪਿਤਜੰਮੂ ਕਸ਼ਮੀਰ ਦੇ ਡੋਡਾ ਵਿੱਚ ਸੇਨਾ ਤੇ ਅਤਿਵਾਦੀਆਂ ਵਿਚਾਲੇ ਹੋਈ ਫ਼ਾਇਰਿੰਗਕੈਨੇਡਾ ਦੇ PM ਟਰੂਡੋ ਪਹੁੰਚੇ ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਹੱਥ ਜੋੜ ਕੇ ਬੁਲਾਈ ‘ਸਤਿ ਸ੍ਰੀ ਅਕਾਲ’ਕੇਜਰੀਵਾਲ ਸ਼ਰਾਬ ਨੀਤੀ ਮਾਮਲੇ ਦਾ ਸਰਗਨਾ : ਈਡੀਜਲੰਧਰ ’ਚ ਵੈਸ਼ਨੋ ਦੇਵੀ ਤੋਂ ਆ ਰਹੀ ਵੰਦੇ ਭਾਰਤ ਐਕਸਪ੍ਰੈਸ ’ਤੇ ਹੋਈ ਪੱਥਰਬਾਜ਼ੀਅਸੀਂ ਦਿੱਲੀ ਜਾਣ ਲਈ ਹੀ ਘਰੋਂ ਨਿਕਲੇ ਸੀ : ਡੱਲੇਵਾਲਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਇਕ ਹਫ਼ਤੇ ਦੇ ਅੰਦਰ ਅੰਦਰ ਖੋਲ੍ਹਣ ਦੇ ਹੁਕਮਪਾਨੀਪਤ : ਭਾਜਪਾ ਦੇ ਸੀਨੀਅਰ ਆਗੂ ਵਿਜੈ ਜੈਨ ਨੇ ਦਿੱਤਾ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ; ਕਾਂਗਰਸ ਵਿਚ ਹੋਏ ਸ਼ਾਮਲਖਡੂਰ ਸਾਹਿਬ ਤੋਂ ਚੁਣੇ ਗਏ ਅੰਮ੍ਰਿਤਪਾਲ ਸਿੰਘ ਨੇ MP ਵਜੋਂ ਚੁੱਕੀ ਸਹੁੰ

International

ਸ਼ਾਹਰੁਖ ਖਾਨ ਨੂੰ ਅੱਜ ਹੋਵੇਗੀ ਹਸਪਤਾਲ ਤੋਂ ਛੱਟੀ

May 23, 2024 04:47 PM
SehajTimes

ਅਹਿਮਦਾਬਾਦ : ਮੰਗਲਵਾਰ ਨੂੰ ਸ਼ਾਹਰੁਖ ਖਾਨ ਦੀ ਤਬੀਅਤ ਅਚਾਨਕ ਖਰਾਬ ਹੋਣ ਦੀ ਖਬਰ ਸਾਹਮਣੇ ਆਈ ਸੀ। ਦੱਸ ਦੇਈਏ ਕਿ ਆਈਪੀਐਲ ਦੇ ਕੁਆਲੀਫਾਈਲ 1 ਮੈਚ ਲਈ ਸੋਮਵਾਰ ਨੂੰ ਕੇਕੇਆਰ ਦੀ ਟੀਮ ਅਹਿਮਦਾਬਾਦ ਪਹੁੰਚੀ ਸੀ। ਟੀਮ ਹਵਾਈ ਅੱਡੇ ਤੋਂ ਸਿੱਧਾ ਵਸਤਰਪੁਰ ਦੇ ਆਈਟੀਸੀ ਨਰਮਦਾ ਹੋਟਲ ਪਹੁੰਚੀ। ਟੀਮ ਦੇ ਹੋਟਲ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਸ਼ਾਹਰੁਖ ਵੀ ਅਹਿਮਦਾਬਾਦ ਪਹੁੰਚ ਗਏ। ਉਨ੍ਹਾਂ ਸ਼ਾਮ ਨੂੰ ਨਰਿੰਦਰ ਮੋਦੀ ਸਟੇਡੀਅਮ ’ਚ ਟੀਮ ਦੀ ਹੌਂਸਲਾ ਅਫਜਾਈ ਕੀਤੀ। ਹੀਟ ਸਟ੍ਰੋਕ ਕਾਰਨ ਸ਼ਾਹਰੁਖ ਨੂੰ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ ਸੀ। ਦੱਸਿਆ ਜਾ ਰਿਹਾ ਸੀ ਕਿ ਸ਼ਾਹਰੁਖ ਅਜੇ ਹਸਪਤਾਲ ’ਚ ਹਨ। ਕੇਡੀ ਹਸਪਤਾਲ ਦੇ ਡਾਕਟਰਾਂ ਮੁਤਾਬਕ ਸ਼ਾਹਰੁਖ ਡੀਹਾਈਡ੍ਰੇਸ਼ਨ ਦੀ ਸਮੱਸਿਆਂ ਤੋਂ ਪੀੜਤ ਸਨ। ਜੂਹੀ ਚਾਵਲਾ ਵੀ ਸ਼ਾਹਰੁਖ ਨੂੰ ਦੇਖਣ ਹਸਪਤਾਲ ਪਹੁੰਚੀ। ਹਸਪਤਾਲ ਤੋਂ ਨਿਕਲਣ ਤੋਂ ਬਾਅਦ ਉਨ੍ਹਾਂ ਨੇ ਸ਼ਾਹਰੁਖ ਦੀ ਹੈਲਥ ਅਪਡੇਟ ਦਿੱਤੀ। ਜਾਣਕਾਰੀ ਮੁਤਾਬਕ ਸ਼ਾਹਰੁਖ ਨੂੰ ਅੱਜ ਸ਼ਾਮ ਛੁੱਟੀ ਮਿਲ ਸਕਦੀ ਹੈ। ਮੁੰਬਈ ਲਈ ਰਵਾਨਾ ਹੋ ਸਕਦੇ ਹਨ। ਅੱਜ ਸਵੇਰੇ ਡਾਕਟਰਾਂ ਦੀ ਟੀਮ ਨੇ ਸ਼ਾਹਰੁਖ ਖਾਨ ਦਾ ਚੈਕਅੱਪ ਕੀਤਾ ਹੈ। ਸ਼ਾਹਰੁੱਖ ਖਾਨ ਦੀ ਸਿਹਤ ਠੀਕ ਹੋਣ ਕਾਰਨ ਉਨ੍ਹਾਂ ਨੂੰ ਰਾਤ 11 ਵਜੇ ਛੁੱਟੀ ਦਿੱਤੀ ਜਾ ਸਕਦੀ ਹੈ। ਕੇਡੀ ਹਵਾਈ ਅੱਡੇੇ ਤੋਂ ਹਸਪਤਾਲ ਤੋਂ ਸਿੱਧਾ ਚਾਰਟਰਡ ਫਲਾਈਟ ਰਾਹੀਂ ਮੁੰਬਈ ਲਈ ਉਡਾਣ ਭਰੇਗਾ। ਸ਼ਾਹਰੁਖ ਖਾਨ ਨਾਲ ਉਨ੍ਹਾਂ ਦੀ ਪਤਨੀ ਗੌਰੀ ਖਾਨ ਵੀ ਹੈ। ਸ਼ਾਹਰੁਖ ਖਾਨ ਦੀ ਸਿਹਤ ਅਤੇ ਡਿਸਚਾਰਜ ਬਾਰੇ ਕੇਡੀ ਹਸਪਤਾਲ ਦੁਆਰਾ ਕੋਈ ਅਧਿਕਾਰਤ ਘੋਸ਼ਨਾ ਜਾਂ ਮੈਡੀਕਲ ਅੱਡੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਪ੍ਰੈਜ਼ੀਡੈਂਸ਼ਅਲ ਸੂਟ ’ਚ ਰੱਖਿਆ ਗਿਆ ਹੈ। ਪ੍ਰੈਜ਼ੀਡੈਂਸ਼ੀਅਲ ਸੂਟ ਉਹ ਹੈ ਜਿੱਥੇ ਸ਼ਾਹਰੁਖ ਖਾਨ ਦਾ ਇਲਾਜ ਕੀਤਾ ਜਾ ਰਿਹਾ ਹੈ। ਇੱਥੇ ਮਰੀਜ਼ ਦੇ ਪਰਿਵਾਰ ਲਈ ਅਰਾਮ ਕਰਨ ਦੀ ਵੀ ਸਹੂਲਤ ਹੈ।

 

Have something to say? Post your comment