ਬਰਨਾਲਾ/ਧਨੌਲਾ, (ਸੁਖਰਾਜ ਚਹਿਲ/ਜੋਬਨਜੀਤ ਸਿੰਘ ਬਰਨ) : ਜ਼ਿਲਾ ਬਰਨਾਲਾ ਦਾ ਪਿੰਡ ਬਡਬਰ ਦੇ ਨੌਜਵਾਨ ਦੀ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਵਿੱਚ ਹਾਰਟ ਅਟੈਕ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਸਮਾਜਸੇਵੀ ਅਤੇ ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਕਾਕਾ ਬਡਬਰ ਨੇ ਦੱਸਿਆ ਕਿ ਨੌਜਵਾਨ ਤੇਜਪਾਲ ਸਿੰਘ ਸੇਖੋਂ (34) ਪੁੱਤਰ ਗੁਰਚਰਨ ਸਿੰਘ ਸੇਖੋਂ ਜੋਕਿ ਤਿੰਨ ਭੈਣਾ ਦਾ ਇਕਲੌਤਾ ਭਰਾ ਸੀ ਮੱਧਵਰਗੀ ਪਰਿਵਾਰ ਹੋਣ ਕਾਰਨ ਮ੍ਰਿਤਕ ਕੰਮਕਾਜ ਲਈ ਕਰੀਬ 5 ਸਾਲ ਪਹਿਲਾ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਗਿਆ ਹੋਇਆ ਸੀ ਜਿੱਥੇ ਉਸਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਮੌਤ ਦੀ ਖਬਰ ਸੁਣਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।