Sunday, August 24, 2025
BREAKING NEWS
ਮਸ਼ਹੂਰ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਨਹੀਂ ਰਹੇ ‘Miss Universe India 2025’ ਦਾ ਤਾਜ ਰਾਜਸਥਾਨ ਦੀ ਮਨਿਕਾ ਵਿਸ਼ਵਕਰਮਾ ਦੇ ਸਿਰ ਸਜਿਆ ਬੱਦਲ ਫ਼ਟਣ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ਬੰਦਜੰਮੂ-ਕਸ਼ਮੀਰ ਦੇ ਕਠੂਆਂ ਵਿੱਚ ਬੱਦਲ ਫ਼ੱਟਣ ਕਾਰਨ 7 ਲੋਕਾਂ ਦੀ ਮੌਤਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਨੇ ਲਈ ਵਾਪਸ ਆਕਸੀਜਨ ਸਿਲੰਡਰ ਫਟਣ ਕਾਰਨ ਮੋਹਾਲੀ ਦੇ ਇੰਡਸਟਰੀਅਲ ਏਰੀਆ ‘ਚ ਵਾਪਰਿਆ ਹਾਦਸਾਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨਹੀਂ ਰਹੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇ

International

ਪਹਿਲਾ ਵਰਲਡ ਅਲਬਰਟਾ ਕਬੱਡੀ ਕੱਪ ਐਡਮਿੰਟਨ ਵਿਚ ਸੰਪੰਨ ਹੋਇਆ

August 20, 2025 01:22 PM
SehajTimes

ਐਡਮਿੰਟਨ ਕਨੇਡਾ ਦੇ ਖ਼ੂਬਸੂਰਤ ਰਿਵਰ ਹਾਕ ਸਟੇਡੀਅਮ ਵਿਖੇ ਪਹਿਲਾ ਵਰਲਡ ਅਲਬਰਟਾ ਕਬੱਡੀ ਕੱਪ ਖੇਡਿਆ ਗਿਆ। ਇਹ ਕਬੱਡੀ ਕੱਪ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਪੋਰਟਸ ਕਲੱਬ ਵਲੋਂ ਆਯੋਜਿਤ ਕੀਤਾ ਗਿਆ। ਇਸ ਸਾਰੇ ਕਾਰਜ ਪ੍ਰਬੰਧਕ-ਸੂਤਰਧਾਰ ਬਾਬਾ ਜੱਗਾ ਧਾਲੀਵਾਲ, ਸੋਢੀ ਭਲਵਾਨ, ਪਰਮਿੰਦਰ ਸਿੰਘ ਖ਼ਾਲਸਾ, ਮਨਜੀਤ ਸਿੰਘ ਖ਼ਾਲਸਾ, ਲੱਭਾ ਧਨੋਆ ਅਤੇ ਗਾਇਕ ਬਿਕਰਮਜੀਤ ਸਿੰਘ ਖਜਾਲਾ ਦੇ ਉਦਮ ਨਾਲ ਨੇਪੜੇ ਚਾੜਿਆ। ਇਸ ਕਬੱਡੀ ਕੱਪ ਵਿਚ ਕੁੱਲ ਛੇ ਟੀਮਾਂ ਨੇ ਭਾਗ ਲਿਆ। ਜੇਤੂ ਟੀਮ ਨੂੰ ਗੋਲਡ ਕੱਪ ਅਤੇ ਵਧੀਆ ਰੇਡਰ ਤੇ ਸਟਾਪਰ ਨੂੰ ਗਿਆਰ੍ਹਾਂ-ਗਿਆਰ੍ਹਾਂ ਸੌ ਡਾਲਰ ਨਾਲ ਸਨਮਾਨਿਤ ਕੀਤਾ ਗਿਆ। ਫ਼ਾਈਨਲ ਮੈਚ ਵਿਚ ਐਬਟਸਫੋਰਡ ਸਰਹਾਲਾ ਗਣੂੰਆ ਕਬੱਡੀ ਕਲੱਬ ਅਤੇ ਆਜ਼ਾਦ-ਪੰਜਾਬ ਕੇਸਰੀ ਕਬੱਡੀ ਕਲੱਬ ਦੀਆਂ ਟੀਮਾਂ ਵਿਚਕਾਰ ਫਸਵਾਂ ਮੈਚ ਹੋਇਆ। ਪਰ ਜੇਤੂ ਰਹੀ ਐਬਟਸਫੋਰਡ ਸਰਹਾਲ ਕਬੱਡੀ ਕਲੱਬ ਅੱਧੇ ਅੰਕ ਨਾਲ ਜੇਤੂ ਰਹੀ। ਵੇਖਿਆ ਜਾਵੇਂ ਤਾਂ ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਸ਼ਰੋਤਿਆਂ ਦੇ ਦਿਲਾਂ ਨੂੰ ਮਰਮਸਪਰਸ਼ੀ ਮਾਹੌਲ ਮੁਹੱਈਆ ਕਰਵਾ ਦਿੱਤਾ। ਆਜ਼ਾਦ-ਪੰਜਾਬ ਕੇਸਰੀ ਕਬੱਡੀ ਕਲੱਬ ਵਲੋਂ ਮੀਨਾ ਬੱਲਨੋ, ਚਿੱਤਪਾਲ ਚਿੱਟੀ, ਰਾਜੂ ਕੋਟਲਾ ਭੜੀ, ਸ਼ੰਕਰ ਸੰਧਵਾਂ ਨੇ ਸ਼ਾਨਦਾਰ ਵਲੇਵੇਦਾਰ ਝਕਾਨੀਆਂ ਵਾਲੀ ਦਿਲ ਖਿਚਵੀਆਂ ਕਬੱਡੀਆਂ ਪਾਈਆਂ। ਇਸ ਟੀਮ ਦੇ ਜਾਫ਼ੀ ਦਲਜਿੰਦਰ ਮਠੁੱਡਾ ਅਤੇ ਗੋਪੀ ਮਾਣਕੀ ਨੇ ਇਕ-ਇਕ ਜੱਫ਼ਾ ਲਾ ਕੇ ਮੈਚ ਵਿਚ ਉਤਸੁਕਤਾ ਅਤੇ ਰੌਚਿਕਤਾ ਭਰ ਦਿੱਤੀ।

                ਦੂਜੇ ਪਾਸੇ ਐਬਟਸਫੋਰਡ-ਸਰਹਾਲਾ ਗਣੂੰਆ ਕਬੱਡੀ ਕਲੱਬ ਦੇ ਧਾਵੀ ਬਲਾਲ ਢਿੱਲੋਂ ਅਤੇ ਦੁੱਲਾ ਬੈਗਾ ਪਿੰਡ ਨੇ ਬਹੁਤ ਵਧੀਆ ਖੇਡ ਪ੍ਰਦਰਸ਼ਨ ਕਰਕੇ ਲੋਕਾਂ ਤੋਂ ਭਰਪੂਰ ਪ੍ਰਸੰਸਾ ਲਈ। ਮਗਰ ਰਵੀ ਦਿਉਰਾ ਅਤੇ ਰਵੀ ਕੈਲਰਮ ਦਾ ਪ੍ਰਦਰਸ਼ਨ ਠੀਕ ਹੀ ਰਿਹਾ। ਇਸ ਟੀਮ ਦੇ ਸਟਾਰ ਜਾਫੀ ਸੀਲੂ ਬਾਹੂ ਅਕਬਰਪੁਰ ਨੇ ਪੰਜ ਜੱਫੇ, ਅਮਨ ਦਿਉਰਾ ਨੇ ਦੋ ਜੱਫੇ ਅਤੇ ਪਾਲਾ ਜਲਾਲਪੁਰ ਨੇ ਇਕ ਜੱਫਾ ਲਗਾ ਕੇ ਆਖ਼ਰੀ ਪੱਲ ਵਿਚ ਮੈਚ ਦਾ ਪਾਸਾ ਪਲਟ ਦਿੱਤਾ। ਜਿਸ ਕਰਕੇ ਐਬਟਸਫੋਰਡ ਸਰਹਾਲਾ ਗਣੂੰਆ ਦੀ ਟੀਮ ਨੇ ਸਿਰਫ਼ ਅੱਧੇ ਅੰਕ ਨਾਲ ਜਿੱਤ ਪ੍ਰਾਪਤ ਕੀਤੀ। ਇਹ ਟੀਮ ਇਸ ਸੀਜ਼ਨ ਵਿਚ ਲਗਾਤਾਰ ਜਿੱਤ ਪ੍ਰਾਪਤ ਕਰ ਚੁਕੀ ਹੈ। ਇਸ ਟੀਮ ਦੇ ਧਾਵੀ ਬਲਾਲ ਮੋਹਿਸ਼ਨ ਢਿੱਲੋਂ ਨੇ ਸੈਮੀਫਾਈਨਲ ਅਤੇ ਫਾਈਨਲ ਵਿਚ 40 ਕਬੱਡੀਆਂ ਪਾ ਕੇ 38 ਅੰਕ ਪ੍ਰਾਪਤ ਕੀਤੇ, ਇਸ ਲਈ ਇਸ ਨੂੰ ਵਧੀਆ ਧਾਵੀ ਦਾ ਖ਼ਿਤਾਬ ਦਿੱਤਾ ਗਿਆ। ਇਸ ਟੀਮ ਦੇ ਜਾਫੀ ਅਮਨ ਦਿਉਰਾ ਨੇ ਸੈਮੀਫਾਈਨਲ ਅਤੇ ਫਾਈਨਲ ਵਿਚ 23 ਵਾਰ ਕੋਸ਼ਿਸ਼ ਕਰਕੇ ਅੱਠ ਜੱਫੇ ਲਾਏ, ਇਸ ਲਈ ਇਸ ਨੂੰ ਵਧੀਆ ਜਾਫੀ ਦਾ ਖ਼ਿਤਾਬ ਦਿੱਤਾ ਗਿਆ। ਇਸ ਕਬੱਡੀ ਕੱਪ ਵਿਚ ਜਿੱਥੇ ਮੱਖਣ ਅਲੀ, ਸੁਰਜੀਤ ਕਕਰਾਲੀ, ਕਾਲਾ ਰਛੀਨ, ਪ੍ਰਿਤਾ ਸ਼ੇਰਗੜ੍ਹ ਚੀਮਾ ਅਤੇ ਇਕਬਾਲ ਗਾਲਿਬ ਨੇ ਕੁਮੈਟਰੀ ਵਿਚ ਚੰਗਾ ਰੰਗ ਬੰਨ ਕੇ ਲੋਕਾਂ ਨੂੰ ਉਤਸੁਕਤਾ ਅਤੇ ਆਕਰਸ਼ਣ ਵਿਚ ਬੰਨੀਂ ਰੱਖਿਆ। ਉਥੇ ਖੇਡ ਫੀਚਰ ਲੇਖਕ ਜਸਵੰਤ ਸਿੰਘ ਖੜਗ ਨੇ ਸਾਰੇ ਖਿਡਾਰੀਆਂ ਦੇ ਅੰਕੜੇ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਅੰਕਿਤ ਕੀਤੇ। ਇਸ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਜਗਸ਼ਰਨ ਸਿੰਘ ਐਮ.ਪੀ. ਕੈਲਗਰੀ, ਬਲਵਿੰਦਰ ਗਿੱਲ ਹੱਲਣ ਐਮ.ਪੀ. ਗੈਲਗਰੀ, ਅਮਨਪ੍ਰੀਤ ਗਿੱਲ ਨਾਮ ਕਲਾਰ, ਰਣਜੀਤ ਬਾਠ, ਤੇਜਿੰਦਰ ਸੰਧੂ, ਸਰਬਜੀਤ ਸਿੰਘ, ਮਨਜੀਤ ਸਿੰਘ ਫੇਰੂਮਾਨ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦਾ ਹੌਸਲਾ ਵਧਾਇਆ। ਇਹ ਕਬੱਡੀ ਕੱਪ ਇਕ ਯਾਦਗਾਰੀ ਚਿੰਨ੍ਹ ਛੱਡ ਦਿੱਤਾ ਗਿਆ।

ਬਲਵਿੰਦਰ ਬਾਲਮ

ਐਡਮਿੰਟਨ ਕਨੇਡਾ, 98156-25409

Have something to say? Post your comment

 

More in International

ਸਾਲ 2025 ਦੇ 51,000 ਕੈਨੇਡੀਅਨ ਡਾਲਰ ਦੇ ਢਾਹਾਂ ਸਾਹਿਤ ਇਨਾਮ ਦੇ ਫਾਈਨਲ ਵਿਚ ਪੁੱਜੀਆਂ ਤਿੰਨ ਪੰਜਾਬੀ ਪੁਸਤਕਾਂ ਤੇ ਉਨ੍ਹਾਂ ਲੇਖਕਾਂ ਦੇ ਨਾਵਾਂ ਦਾ ਐਲਾਨ

ਬਿਜਲੀ ਦੀ ਤਾਰ ਨਾਲ ਟਕਰਾ ਕੇ ਅਮਰੀਕਾ 'ਚ ਹੈਲੀਕਾਪਟਰ ਹੋਇਆ ਕ੍ਰੈਸ਼

ਜਸਵੀਰ ਸਿੰਘ ਗੜ੍ਹੀ ਵੱਲੋਂ ਭਾਰਤੀ ਸਫ਼ੀਰ ਡਾ. ਮਦਨ ਮੋਹਨ ਸੇਠੀ ਨਾਲ ਮੁਲਾਕਾਤ

ਜਸਵੀਰ ਸਿੰਘ ਗੜ੍ਹੀ ਵੱਲੋਂ ਡਾ. ਅੰਬੇਦਕਰ ਲਾਇਬੇ੍ਰਰੀ ਬੰਬੇ ਹਿੱਲ ਦਾ ਦੌਰਾ

ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਖੁੱਲ੍ਹੇ ਕੈਫੇ ‘ਤੇ ਚੱਲੀਆਂ ਗੋਲੀਆਂ

ਡੇਰਾਬੱਸੀ ਦੇ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਨੇ ਜ਼ੀਰਕਪੁਰ ਦੇ ਪਿੰਡ ਗਾਜੀਪੁਰ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ

ਇਜ਼ਰਾਈਲ ਨੇ ਈਰਾਨ ਦੇ ਪ੍ਰਮਾਣੂ ਰਿਐਕਟਰ ‘ਤੇ ਕੀਤਾ ਹਮਲਾ

ਜਸਬੀਰ ਸਿੰਘ Youtuber ਨੂੰ ਅਦਾਲਤ ਨੇ ਭੇਜਿਆ ਨਿਆਇਕ ਹਿਰਾਸਤ ‘ਚ

ਅਮਰੀਕਾ ; ਹਾਰਵਰਡ ਯੂਨੀਵਰਸਿਟੀ ‘ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ‘ਤੇ ਟਰੰਪ ਨੇ ਲਗਾਈ ਰੋਕ

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਰੋਜ਼ਾਨਾ 3000 ਲੋਕਾਂ ਨੂੰ ਕਰੋ ਗ੍ਰਿਫ਼ਤਾਰ